
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੀਆਂ ਨੂਰ ਸ਼ਾਹ ਬਲੀ ਜੀ ਸਾਲਾਨਾ ਮੇਲਾ ਯਾਦਗਾਰੀ ਹੋ ਨਿੱਬੜਿਆ

ਹਰੀਸ਼ ਭੰਡਾਰੀ ਪੰਜਾਬੀ ਜਾਗਰਣ
ਫਗਵਾੜਾ : ਮੀਆਂ ਨੂਰ ਸ਼ਾਹ ਬਲੀ ਜੀ ਦੇ ਪਵਿੱਤਰ ਦਰਬਾਰ ਪਿੰਡ ਸਲਾਰਪੁਰ ਵਿਖੇ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 20-21 ਅਗਸਤ ਦਿਨ ਵੀਰਵਾਰ ਤੇ ਸ਼ੁੱਕਰਵਾਰ ਨੂੰ ਐੱਨਆਰਆਈ ਵੀਰਾਂ ਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। 20 ਅਗਸਤ ਦਿਨ ਵੀਰਵਾਰ ਨੂੰ ਪਹਿਲਾਂ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਤੇ ਉਪਰੰਤ ਚਿਰਾਗਾਂ ਦੀ ਰਸਮ 4 ਵਜੇ ਅਦਾ ਹੋਈ ਤੇ ਨੱਕਲਾਂ ਤੇ ਕੱਵਾਲੀਆਂ ਰਾਤ 9 ਵਜੇ ਹੋਈਆਂ। 21 ਅਗਸਤ ਦਿਨ ਸ਼ੁੱਕਰਵਾਰ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਨੇ ਆਪੋ-ਆਪਣਾ ਪ੍ਰੋਗਰਾਮ ਪੇਸ਼ ਕੀਤਾ ਤੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਬਾਬਾ ਜੀ ਦੇ ਲੰਗਰ ਦੋਵੇਂ ਹੀ ਦਿਨ ਅਟੁੱਟ ਵਰਤਦੇ ਰਹੇ ਤੇ ਇਸ ਮੌਕੇ ਪ੍ਰਬੰਧਕਾਂ ਵੱਲੋਂ ਦਰਬਾਰ ਦੇ ਅੰਦਰ ਪੀਜ਼ਾ, ਆਈਸਕ੍ਰੀਮ ਵਰਗੇ ਵਿਸ਼ੇਸ਼ ਸਟਾਲ ਲਗਾਏ ਗਏ। ਇਸ ਮੌਕੇ ਸਾਈਂ ਉਮਰੇ ਸ਼ਾਹ ਜੀ, ਬਾਬਾ ਜੀਤ ਸ਼ਾਹ ਜੀ ਤੇ ਬਾਬਾ ਫੱਕਰ ਸ਼ਾਹ ਜੀ ਵਿਸ਼ੇਸ਼ ਤੌਰ ’ਪੁੱਜੇ ਤੇ ਨਵੇਦ ਤਾਕੀ ਕੱਵਾਲ ਤੇ ਬੰਟੀ ਕੱਵਾਲ ਨੇ ਕੱਵਾਲੀਆਂ ਦਾ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ।