ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ (ਤਹਿ. ਫਗਵਾੜਾ) ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੋ ਰੋਜ਼ਾ ਸਲਾਨਾ ਗਿਆਰਵੀਂ ਉਰਸ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਕਰਨੈਲ ਸ਼ਾਹ ਦੀ ਅਗਵਾਈ ਹੇਠ ਪ੍ਰਬੰਧਕਾਂ ਵੱਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਪਹਿਲੇ ਦਿਨ ਸ਼ਾਮ ਸਮੇਂ ਚਿਰਾਗ ਤੇ ਰਾਤ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਦੂਜੇ ਦਿਨ ਸਵੇਰੇ 10 ਵਜੇ ਝੰਡੇ ਤੇ ਚਾਦਰ ਦੀ ਰਸਮ ਉਪਰੰਤ ਸਾਈਂ ਕਰਨੈਲ ਸ਼ਾਹ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਜਿਸ ਤੋਂ ਬਾਅਦ ਦੁਪਹਿਰ 1 ਵਜੇ ਸੰਗਤਾਂ ਵਿਚ ਕੜੀ ਦਾ ਪ੍ਰਸ਼ਾਦ ਸੇਵਾਦਾਰਾਂ ਵੱਲੋਂ ਸ਼ਰਧਾ ਪੂਰਵਕ ਵੰਡਿਆ ਗਿਆ। ਇਸ ਤੋਂ ਇਲਾਵਾ ਚਾਹ, ਪਕੌੜੇ ਤੇ ਛੋਲੇ-ਪੂਰੀਆਂ ਦੇ ਲੰਗਰ ਦੀ ਸੇਵਾ ਵੀ ਅਤੁੱਟ ਵਰਤਾਈ ਗਈ। ਰਾਤ ਨੂੰ ਮਹਿਫਲ-ਏ-ਕੱਵਾਲ ਸਜਾਈ ਗਈ, ਜਿਸ ਵਿਚ ਨਾਮਵਰ ਕੱਵਾਲ ਪਾਰਟੀਆਂ ਨੇ ਸੂਫੀਆਨਾ ਕਲਾਮ ਪੇਸ਼ ਕਰਦਿਆਂ ਮਹਿਫਲ ਨੂੰ ਰੂਹਾਨੀ ਰੰਗ ਵਿਚ ਰੰਗਿਆ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਦਰਬਾਰ ’ਤੇ ਹਾਜ਼ਰੀ ਲਗਵਾਈ ਤੇ ਸਾਈਂ ਮੰਗੂ ਸ਼ਾਹ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੱਦੀ ਨਸ਼ੀਨ ਸਾਈਂ ਕਰਨੈਲ ਸ਼ਾਹ ਨੇ ਸਮੂਹ ਸੰਗਤਾਂ ਨੂੰ ਸਲਾਨਾ ਗਿਆਰਵੀਂ ਉਰਸ ਦੀ ਵਧਾਈ ਦਿੰਦਿਆਂ ਸਾਈਂ ਮੰਗੂ ਸ਼ਾਹ ਜੀ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਆ ਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੂਫੀ ਗੁਲਾਮ ਰਸੂਲ ਚਿਸ਼ਤੀ ਸਾਬਰੀ ਫਗਵਾੜਾ, ਬਾਬਾ ਮਲੰਗ ਜੀ ਸਾਹਨੀ, ਬਾਬਾ ਧੰਨਾ ਜੀ, ਬਾਬਾ ਭਾਰਤੀ, ਸਵਾਮੀ ਪਰਮਾਨੰਦ ਆਨੰਦ, ਸਰਪੰਚ ਬੀਬੀ ਬਖਸ਼ਿੰਦਰ ਬਾਂਸਲ ਪਤਨੀ ਸੁਖਦੇਵ ਸਿੰਘ ਬਾਂਸਲ, ਮੇਜਰ ਸਿੰਘ ਪੰਚ, ਸਤਨਾਮ ਸਿੰਘ ਕਾਹਲੋਂ ਪੰਚ, ਰਾਮ ਸ਼ਰਨ ਪੰਚ, ਦਵਿੰਦਰ ਪਾਲ, ਮੋਨਿਕਾ ਸ਼ਰਮਾ ਪੰਚ, ਰਾਜਵਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਪੰਚ, ਜਸਵਿੰਦਰ ਕੌਰ ਪੰਚ ਪਤਨੀ ਹਰਨੇਕ ਸਿੰਘ, ਅਮਰੀਕ ਸਿੰਘ ਮੀਕਾ ਪੰਚ, ਹਰਵਿੰਦਰ ਸਿੰਘ ਸਨੀ, ਗੁਰਵਿੰਦਰ ਸਿੰਘ ਗੋਪੀ, ਅਵਤਾਰ ਸਿੰਘ ਕਾਹਲੋਂ, ਸੋਨੀ ਸਾਹਨੀ, ਮੋਠੂ ਰਾਮ ਸਾਹਨੀ, ਜੱਗਾ, ਵਿਕਾਸ ਕੌਸ਼ਲ, ਵਿਕੀ ਬਾਗਲਾ, ਬਹਾਦਰ ਸਿੰਘ, ਜਥੇਦਾਰ ਰਣਜੀਤ ਸਿੰਘ ਰਾਣਾ, ਜੀਤਾ ਕਾਹਲੋਂ, ਜਰਨੈਲ ਸਿੰਘ, ਨਿਰਮਲ ਸਿੰਘ ਚੱਕ ਹਕੀਮ, ਬੱਬੂ ਸੈਣੀ ਲੱਖਪੁਰ, ਨਰੇਸ਼ ਕੁਮਾਰ ਚੱਕ ਹਕੀਮ, ਸੇਵਾ ਸਾਹਨੀ, ਹਨੀ ਕੋਸ਼ਲ, ਡੋਰੀ ਲਾਲ, ਕਮਲਜੀਤ ਕੰਬਾ ਪ੍ਰੇਮਪੁਰ, ਸੂਬਾ ਸਿੰਘ ਸਾਹਨੀ, ਰਾਜਾ ਸਾਹਨੀ, ਇੰਦਰਜੀਤ ਸਿੰਘ, ਬਲਿਹਾਰ ਸਿੰਘ, ਬਲਜਿੰਦਰ ਸਿੰਘ ਲੱਕੀ, ਰਾਜਕੁਮਾਰ ਰਾਜੂ, ਰਾਜਿੰਦਰ ਸਿੰਘ ਲੱਕੀ, ਹੈਪੀ ਫਗਵਾੜਾ, ਅਨਿਲ ਕੁਮਾਰ, ਅਰਵਿੰਦ ਪਾਠਕ, ਜਗਤਾਰ ਸਿੰਘ ਕਨੇਡੀਅਨ, ਬਲਵੀਰ ਸਿੰਘ ਬੰਗਾ, ਅਵਤਾਰ ਚੰਦ, ਅਮਰੀਕ ਸਿੰਘ ਮਲਕਪੁਰ, ਕੁਲਵੰਤ ਲੱਖਪੁਰ, ਰਿਟਾ. ਇੰਸਪੈਕਟਰ ਬਲਦੇਵ ਸਿੰਘ ਸਿੱਧੂ, ਰੋਣਕੀ ਰਾਮ ਸਿੱਧੂ ਫਗਵਾੜਾ, ਧਿਆਨ ਚੰਦ ਸਾਬਕਾ ਕੌਂਸਲਰ ਹੁਸ਼ਿਆਰਪੁਰ, ਰੂਪ ਲਾਲ, ਪਰਮਜੀਤ ਸਿੱਧੂ ਆਦਿ ਹਾਜ਼ਰ ਸਨ।