ਹਰ ਘਰ ਤਿਰੰਗਾ ਮੁਹਿੰਮ ਦਾ ਉਦੇਸ਼ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ : ਚੇਤਨ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ : ਚੇਤਨ ਸੂਰੀ
Publish Date: Thu, 13 Aug 2026 10:03 PM (IST)
Updated Date: Thu, 13 Aug 2026 10:05 PM (IST)
ਭਗਵਾ, ਚਿੱਟਾ ਤੇ ਹਰਾ ਰੰਗ ਹਰ ਭਾਰਤੀ ਦੇ ਦਿਲ ’ਚ ਹੋਣੇ ਚਾਹੀਦੇ : ਸੰਨੀ ਬੈਂਸ ਵਿਰਾਸਤੀ ਸ਼ਹਿਰ ਦੇ ਸੈਂਕੜੇ ਲੋਕਾਂ ਨੇ ਵਿਸ਼ਾਲ ਤਿਰੰਗਾ ਯਾਤਰਾ ’ਚ ਲਿਆ ਹਿੱਸਾ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਵਿੱਚ 9 ਤੋਂ 17 ਅਗਸਤ ਤੱਕ ਹਰ ਘਰ ਤਿਰੰਗਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਤਹਿਤ ਸ਼ਹਿਰ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿੱਚ ਵੀ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਵੀਰਵਾਰ ਨੂੰ ਜ਼ਿਲ੍ਹੇ ਦੇ ਕਈ ਖੇਤਰਾਂ ਵਿੱਚ ਇੱਕ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਲਾਕੇ ਭਾਰਤ ਮਾਤਾ ਦੀ ਜੈ ਦੇ ਜੈਕਾਰਿਆਂ ਨਾਲ ਗੂੰਜ ਉੱਠੇ। ਇਸ ਦੌਰਾਨ ਵਿਰਾਸਤੀ ਸ਼ਹਿਰ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੇ ਦਿਸ਼ਾ-ਨਿਰਦੇਸ਼ ਦੇ ਤਹਿਤ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਦੀ ਅਗਵਾਈ ਹੇਠ ਅੰਮ੍ਰਿਤਸਰ ਰੋਡ ਤੋਂ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ। ਇਹ ਤਿਰੰਗਾ ਯਾਤਰਾ ਅੰਮ੍ਰਿਤਸਰ ਰੋਡ ਤੋਂ ਸ਼ੁਰੂ ਹੋ ਕੇ ਸ਼ਾਲੀਮਾਰ ਬਾਗ,ਜਲੋਖਾਨਾ ਚੌਕ, ਮੱਛੀ ਚੌਕ ਤੇ ਸਦਰ ਬਾਜ਼ਾਰ ਵਿੱਚੋਂ ਲੰਘਦੀ ਹੋਈ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਮਾਪਤ ਹੋਈ। ਇਸ ਤਿਰੰਗਾ ਯਾਤਰਾ ਵਿਚ ਭਾਜਪਾ ਯੁਵਾ ਮੋਰਚਾ ਦੇ ਸੂਬਾ ਸਕੱਤਰ ਆਸ਼ੂ ਅੰਬਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਅਤੇ ਹੋਰ ਭਾਜਪਾ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਆਜ਼ਾਦੀ ਲਈ ਲੜਨ ਵਾਲਿਆਂ ਦਾ ਸਨਮਾਨ ਕਰਨਾ ਤੇ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ। ਚੇਤਨ ਸੂਰੀ ਨੇ ਕਿਹਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਛਾ ਅਨੁਸਾਰ ਅਸੀਂ ਹਰ ਘਰ ਤਿਰੰਗਾ ਅਭਿਆਨ ਤਹਿਤ ਰਾਜ ਤੇ ਦੇਸ਼ ਭਰ ਵਿੱਚ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਸਾਡੇ ਸ਼ਹੀਦਾਂ ਦੇ ਵਲੋਂ ਆਜ਼ਾਦੀ ਸੰਗਰਾਮ ਦੌਰਾਨ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਉਣਾ ਤੇ ਹਰ ਨਾਗਰਿਕ ਨੂੰ ਦੇਸ਼ ’ਤੇ ਮਾਣ ਕਰਨ ਲਈ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਤੇ ਭਾਜਪਾ ਲੋਕਲ ਬਾਡੀ ਸੈੱਲ ਦੇ ਸੂਬਾ ਕਨਵੀਨਰ ਪਰਸ਼ੋਤਮ ਪਾਸੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਦੇ ਜਵਾਬ ਵਿੱਚ, ਨਾਗਰਿਕਾਂ ਨੂੰ ਹਰ ਘਰ ਤਿਰੰਗਾ ਅਭਿਆਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਤਿਰੰਗਾ ਯਾਤਰਾ ਦੇ ਜ਼ਿਲ੍ਹਾ ਪ੍ਰਭਾਰੀ ਮਨੂੰ ਧੀਰ ਨੇ ਕਿਹਾ ਕਿ ਤਿਰੰਗੇ ਤੋਂ ਬਿਨਾਂ ਦੇਸ਼ ਦੀ ਹੋਂਦ ਨਹੀਂ ਹੈ, ਤਿਰੰਗਾ ਦੇਸ਼ ਦੀ ਏਕਤਾ ਦਾ ਪ੍ਰਤੀਕ ਹੈ। ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਦੇਸ਼ ਦਾ ਜਵਾਨ ਤਿਰੰਗੇ ਦੀ ਆਨ ਲਈ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਦਿੰਦਾ ਹੈ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਦੇਸ਼ ਵਿਰੋਧੀ ਤੇ ਅੱਤਵਾਦੀ ਤਾਕਤਾਂ ਦੇਸ਼ ਵਿਰੁੱਧ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਢੁਕਵਾਂ ਸਬਕ ਸਿਖਾਇਆ ਜਾਵੇ। ਇਸ ਮੌਕੇਯਸ਼ ਮਹਾਜਨ, ਮਨੂੰ ਧੀਰ, ਓਮਪ੍ਰਕਾਸ਼ ਬਹਿਲ, ਡਾ. ਰਣਵੀਰ ਕੌਸ਼ਲ, ਵਿੱਕੀ ਗੁਜਰਾਲ, ਮਧੂ ਸੂਦ, ਨਿਰਮਲ ਸਿੰਘ ਨਾਹਰ, ਪ੍ਰਦੀਪ ਠਾਕੁਰ, ਲੱਕੀ ਸਰਪੰਚ, ਕਮਲ ਪ੍ਰਭਾਕਰ, ਮੱਸਾ ਸਿੰਘ, ਸਰਬਜੀਤ ਸਿੰਘ ਦਿਓਲ, ਈਸ਼ਾ ਮਹਾਜਨ, ਕੁਸਮ ਪਸਰੀਚਾ, ਕਰਨੈਲ ਸਿੰਘ, ਬਾਊ ਰਾਮ, ਜਿੰਮੀ, ਧਰਮਵੀਰ ਕੰਡਾ, ਹੈਪੀ ਸ਼ਰਮਾ, ਸੁਨੀਲ ਅਰੋੜਾ, ਪੁਸ਼ਪ ਪਾਸੀ, ਗੁਰਸਾਹਿਬ ਸਿੰਘ ਧਾਲੀਵਾਲ, ਬਲਜਿੰਦਰ ਸਾਬਰ, ਸੁਮੀਤ ਨਈਅਰ, ਸਤਬੀਰ ਸੰਨੀ, ਅਸ਼ੋਕ ਮਾਹਲਾ, ਜਗਦੀਸ਼ ਸ਼ਰਮਾ, ਐਡਵੋਕੇਟ ਅਨੁਜ ਆਨੰਦ, ਸਾਹਿਲ ਵਾਲੀਆ, ਰਮਣੀਕ ਸਾਬ, ਕਾਕੂ, ਦੀਪਕ, ਵਿਨੈ ਸ਼ਰਮਾ, ਰਾਜਨ ਚੌਹਾਨ, ਸਰਬਜੀਤ ਬੰਟੀ, ਭਾਰਤ ਗੁਪਤਾ, ਅਭੀ, ਅਰਸ਼, ਚਾਹਤ ਨਾਹਰ, ਸੁਖਵਿੰਦਰ ਗੋਗਨਾ, ਗੁਰਮੀਤ ਲੁੱਗਾ, ਰਘਬੀਰ ਰਘੂ, ਰੋਸ਼ਨ ਲਾਲ ਸੱਭਰਵਾਲ, ਅਨੀਸ਼ ਅਗਰਵਾਲ, ਮਹਿੰਦਰ ਸਿੰਘ ਬਲੇਰ, ਅਮਨ ਭਵਾਨੀਪੁਰ, ਸ਼ਿਵਮ ਰਾਜਪੂਤ, ਲਕਸ਼ ਚੌਹਾਨ, ਰਮਨ ਬੇਗੋਵਾਲ, ਕ੍ਰਿਸ਼ਨਾ, ਅਸ਼ਵਨੀ ਤੁਲੀ ਆਦਿ ਹਾਜ਼ਰ ਸਨ।