70ਵੀ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ ਚੈਂਪੀਅਨਸ਼ਿਪ ਸ਼ੁਰੂ 70ਵੀ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ (ਲੜਕੇ ) ਅੰਡਰ - 17 ਸਾਲ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸ਼ੁਰੂ
Publish Date: Fri, 23 Oct 2026 09:35 PM (IST)
Updated Date: Fri, 23 Oct 2026 09:36 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਰਾਜ ਸਿੱਖਿਆ ਵਿਭਾਗ ਵੱਲੋਂ 70ਵੀਂ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਅੰਡਰ 17 ਸਾਲ ਚੈਂਪੀਅਨਸ਼ਿਪ ਅੱਜ ਕਪੂਰਥਲਾ ਦੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਕੂਲਜ਼) ਕਪੂਰਥਲਾ ਮਮਤਾ ਬਜਾਜ ਤੇ ਡੀਐੱਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਦੀ ਅਗਵਾਈ ਹੇਠ ਸ਼ੁਰੂ ਹੋਈ ਉਕਤ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਅੰਡਰ-17 ਸਾਲ ਚੈਂਪੀਅਨਸ਼ਿਪ ਦਾ ਉਦਘਾਟਨ ਆਮ ਆਦਮੀ ਪਾਰਟੀ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਤੇ ਹੇਨੰਤ ਕੁਮਾਰ ਨੇ ਸਾਂਝੇ ਤੌਰ ’ਤੇ ਕੀਤਾ। ਡੀਐੱਮ (ਖੇਡਾਂ) ਸੁੱਖਵਿੰਦਰ ਖੱਸਣ ਨੇ ਦੱਸਿਆ ਕਿ ਉਕਤ 70ਵੀਆਂ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਚੈਂਪੀਅਨਸ਼ਿਪ-2026 ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਖਿਡਾਰੀ ਤੇ ਵਿੰਗ ਵੀ ਹਿੱਸਾ ਲੈ ਰਹੇ ਹਨ ਤੇ ਜ਼ਿਲ੍ਹਾ ਖੇਡ ਅਫਸਰ ਕੁਲਵਿੰਦਰ ਸਿੰਘ ਪਟਿਆਲਾ ਜ਼ਿਲ੍ਹਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਪ੍ਰਿੰਸੀਪਲ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਅਨੁਰਾਗ, ਪ੍ਰਿੰਸੀਪਲ ਨਵਚੇਤਨ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਦੀ ਦੇਖ-ਰੇਖ ਹੇਠ ਸ਼ੁਰੂ ਹੋਈ ਉਕਤ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕਬੱਡੀ ਨੈਸ਼ਨਲ ਸਟਾਈਲ ਦੇ ਹੋਏ ਲੀਗ ਮੈਚਾਂ ਦੌਰਾਨ ਜ਼ਿਲ੍ਹਾ ਫਾਜ਼ਿਲਕਾ ਨੇ ਮਲੇਰਕੋਟਲਾ ਨੂੰ, ਲੁਧਿਆਣਾ ਨੇ ਮੁਕਤਸਰ ਨੂੰ, ਰੂਪਨਗਰ ਨੇ ਪਠਾਨਕੋਟ ਨੂੰ, ਹੁਸ਼ਿਆਰਪੁਰ ਨੇ ਫਰੀਦਕੋਟ ਨੂੰ, ਤਰਨਤਾਰਨ ਨੇ ਪਟਿਆਲਾ ਨੂੰ, ਕਪੂਰਥਲਾ ਨੇ ਫਿਰੋਜ਼ਪੁਰ ਨੂੰ, ਬਠਿੰਡਾ ਨੇ ਮਾਨਸਾ ਨੂੰ, ਫਤਿਹਗੜ੍ਹ ਸਾਹਿਬ ਨੇ ਗੁਰਦਾਸਪੁਰ ਨੂੰ, ਮੋਗਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ, ਸੰਗਰੂਰ ਨੇ ਬਰਨਾਲਾ ਨੂੰ, ਅੰਮ੍ਰਿਤਸਰ ਨੇ ਜਲੰਧਰ ਨੂੰ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਗੁਰਦਾਸਪੁਰ ਨੂੰ ਹਰਾਇਆ। ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਲੈਕ. ਸੁਰਜੀਤ ਸਿੰਘ ਥਿੰਦ, ਪੀਟੀਆਈ ਕੁਲਬੀਰ ਕਾਲੀ ਟਿੱਬਾ, ਡੀਪੀਈ ਜਗੀਰ ਸਿੰਘ, ਸਟੇਟ ਐਵਾਰਡੀ ਚਰਨਜੀਤ ਸਿੰਘ, ਸਟੇਟ ਐਵਾਰਡੀ ਜਸਵਿੰਦਰ ਸਿੰਘ, ਸਟੇਟ ਐਵਾਰਡੀ ਦਿਨੇਸ਼ ਕੁਮਾਰ ਸ਼ਰਮਾ, ਡੀਪੀਈ ਸਾਜਨ ਕੁਮਾਰ, ਡੀਪੀਈ ਨਰਿੰਦਰ ਸਿੰਘ, ਡੀਪੀਈ ਅਰਵਿੰਦਰ ਕੌਰ, ਲੈਕ. ਰਾਕੇਸ਼ ਕੁਮਾਰ ਸੈਦਪੁਰ ਆਦਿ ਨੇ ਲੀਗ ਮੈਚਾਂ ਨੂੰ ਸਫ਼ਲਤਾ ਨਾਲ ਕਰਵਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ।