ਕਬੱਡੀ ਨੈਸ਼ਨਲ ਸਟਾਈਲ ਚੈਂਪੀਅਨਸ਼ਿਪ 2026 ਦੇ ਮੁਕਾਬਲੇ 23 ਤੋਂ ਹੋਣਗੇ ਸ਼ੁਰੂ : ਸੁਖਵਿੰਦਰ ਖੱਸਣ 70ਵੀਆਂ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ (ਲੜਕੇ ) ਚੈਂਪੀਅਨਸ਼ਿਪ 2026 ਦੇ ਮੁਕਾਬਲੇ 23 ਤੋਂ ਸ਼ੁਰੂ ਹੋਣਗੇ : ਸੁਖਵਿੰਦਰ ਖੱਸਣ
Publish Date: Wed, 21 Oct 2026 08:37 PM (IST)
Updated Date: Wed, 21 Oct 2026 08:39 PM (IST)
ਰੌਸ਼ਨ ਖੈੜਾ, ਪੰਜਾਬੀ ਜਾਗਰਣ ਕਪੂਰਥਲਾ : ਡੀਐੱਮ ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਕੂਲਜ਼) ਕਪੂਰਥਲਾ ਮੈਡਮ ਮਮਤਾ ਬਜਾਜ ਦੀ ਅਗਵਾਈ ਹੇਠ ਪੰਜਾਬ ਰਾਜ ਸਕੂਲ ਖੇਡਾਂ ਸਿੱਖਿਆ ਵਿਭਾਗ ਵੱਲੋਂ 70ਵੀਆਂ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਚੈਂਪੀਅਨਸ਼ਿਪ- 2026 ਕਪੂਰਥਲਾ ਵਿਖੇ 23 ਤੋਂ 25 ਅਕਤੂਬਰ 2026 ਤਕ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ ਜਿਸ ਦੇ ਮੁਕਾਬਲੇ 23 ਅਕਤੂਬਰ ਤੋਂ ਸ਼ੁਰੂ ਹੋਣਗੇ ਅਤੇ ਫਾਈਨਲ ਮੁਕਾਬਲੇ 25 ਅਕਤੂਬਰ ਨੂੰ ਕਰਵਾਏ ਜਾਣਗੇ। ਡੀਐੱਮ (ਖੇਡਾਂ) ਸੁੱਖਵਿੰਦਰ ਖੱਸਣ ਨੇ ਦੱਸਿਆ ਕਿ ਉਕਤ 70ਵੀਆਂ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ ( ਲੜਕੇ) ਚੈਂਪੀਅਨਸ਼ਿਪ-2026 ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਖਿਡਾਰੀ ਅਤੇ ਵਿੰਗ ਵੀ ਹਿੱਸਾ ਲੈਣਗੇ। ਓਹਨਾਂ ਦੱਸਿਆ ਕਿ ਜਿਲ੍ਹਾ ਟੂਰਨਾਂਮੈਂਟ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ ਪ੍ਰਿੰਸੀਪਲ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਅਨੁਰਾਗ , ਪ੍ਰਿੰਸੀਪਲ ਨਵਚੇਤਨ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਦੀ ਦੇਖ ਰੇਖ ਹੇਠ ਆਯੋਜਿਤ ਹੋ ਰਹੀ ਉਕਤ 70ਵੀ ਪੰਜਾਬ ਰਾਜ ਸਕੂਲ ਕਬੱਡੀ ਨੈਸ਼ਨਲ ਸਟਾਈਲ ( ਲੜਕੇ) ਚੈਂਪੀਅਨਸ਼ਿਪ-2026 ਨੂੰ ਸਫ਼ਲ ਬਣਾਉਣ ਲਈ ਖੇਡ ਗਰਾਊਂਡਾਂ ਦੀ ਤਿਆਰੀ ਅਤੇ ਖਿਡਾਰੀਆਂ ਦੇ ਰਿਹਾਇਸ਼ੀ ਪ੍ਰਬੰਧ ਕਰਨ ਲਈ ਲੈਕ: ਸੁਰਜੀਤ ਸਿੰਘ ਥਿੰਦ, ਪੀਟੀਆਈ ਕੁਲਬੀਰ ਕਾਲੀ ਟਿੱਬਾ, ਡੀਪੀਈ ਜਗੀਰ ਸਿੰਘ, ਸਟੇਟ ਐਵਾਰਡੀ ਚਰਨਜੀਤ ਸਿੰਘ, ਮਨਿੰਦਰ ਰੂਬਲ, ਸਟੇਟ ਐਵਾਰਡੀ ਜਸਵਿੰਦਰ ਸਿੰਘ, ਸਟੇਟ ਐਵਾਰਡੀ ਦਿਨੇਸ਼ ਕੁਮਾਰ ਸ਼ਰਮਾ, ਡੀਪੀਈ ਸਾਜਨ ਕੁਮਾਰ, ਡੀਪੀਈ ਨਰਿੰਦਰ ਸਿੰਘ ਆਦਿ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ।