ਪਿੰਡ ਜਗਪਾਲਪੁਰ ’ਚ ਪੰਜਵਾਂ ਸਾਲਾਨਾ ਜਾਗਰਣ ਕੱਲ੍ਹ ਪਿੰਡ ਜਗਪਾਲਪੁਰ ਵਿਖੇ ਮਹਾਂਮਾਈ ਦਾ ਪੰਜਵਾਂ ਸਾਲਾਨਾ ਜਾਗਰਣ 24 ਅਕਤੂਬਰ ਦਿਨ ਸ਼ਨੀਵਾਰ ਨੂੰ
Publish Date: Thu, 22 Oct 2026 07:25 PM (IST)
Updated Date: Thu, 22 Oct 2026 07:27 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਜ਼ਦੀਕੀ ਪਿੰਡ ਜਗਪਾਲਪੁਰ ਵਿਖੇ ਮਹਾਂਮਾਈ ਦਾ ਪੰਜਵਾਂ ਸਾਲਾਨਾ ਜਾਗਰਣ ਕੱਲ੍ਹ ਸ਼ਨੀਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਮਹਾਂਮਾਈ ਦਾ ਇਹ ਜਾਗਰਣ ਮਾਤਾ ਚਿੰਤਪੁਰਨੀ ਵੈੱਲਫੇਅਰ ਕਮੇਟੀ ਪਿੰਡ ਜਗਪਾਲਪੁਰ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਬੰਧਕਾਂ ਤੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਖਾਲਸਾ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਜਾਗਰਣ ਮੌਕੇ ਮਾਂ ਦੀ ਪਵਿੱਤਰ ਜੋਤ ਹਿਮਾਚਲ ਪ੍ਰਦੇਸ਼ ਸਥਿਤ ਮਾਂ ਜਵਾਲਾ ਜੀ ਦੇ ਮੰਦਿਰ ਤੋਂ ਲਿਆਂਦੀ ਜਾਵੇਗੀ ਤੇ ਇਸ ਪਵਿੱਤਰ ਜੋਤ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਮਾਂ ਦੇ ਭਗਤ ਇਸ ਜਾਗਰਣ ਵਿੱਚ ਪੁੱਜਦੇ ਹਨ ਤੇ ਸਾਰੀ ਰਾਤ ਹਾਜ਼ਰੀਆਂ ਭਰ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਖਾਲਸਾ ਨੇ ਹੋਰ ਦੱਸਿਆ ਕਿ ਜਾਗਰਣ ਦੌਰਾਨ ਪ੍ਰਸਿੱਧ ਗਾਇਕ ਜ਼ਮੀਲ ਅਖ਼ਤਰ, ਨਵੀਨ ਮਨੀ, ਕਰਨੈਲ ਬੰਗੜ ਤੇ ਸਿਮਰਨ ਸਿੰਮੀ ਸਮੇਤ ਹੋਰ ਕਲਾਕਾਰ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਕੇ ਭਗਤਾਂ ਨੂੰ ਭਗਤੀ ਰਸ ਨਾਲ ਜੋੜਨਗੇ। ਚਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਿੰਡ ਜਗਪਾਲਪੁਰ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਸਰਬੱਤ ਦੇ ਭਲੇ ਦੀ ਕਾਮਨਾ ਨਾਲ ਹਰ ਸਾਲ ਇਹ ਜਾਗਰਣ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਾਗਰਣ ਨੂੰ ਸਫਲ ਬਣਾਉਣ ਲਈ ਪ੍ਰਬੰਧਕਾਂ ਵੱਲੋਂ ਤਿਆਰੀਆਂ ਤਕਰੀਬਨ ਤਕਰੀਬਨ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਤੇ ਮਾਂ ਦੇ ਭਗਤਾਂ ਨੂੰ ਇਸ ਪਾਵਨਮਈ ਜਾਗਰਣ ਵਿੱਚ ਸ਼ਾਮਲ ਹੋ ਕੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਾਗਰਣ ਮੌਕੇ ਮਾਂ ਦੇ ਲੰਗਰ-ਭੰਡਾਰੇ ਅਟੁੱਟ ਵਰਤਦੇ ਰਹਿਣਗੇ।