ਪਿੰਡ ਜਗਪਾਲਪੁਰ ਵਿਖੇ ਮਹਾਂਮਾਈ ਦਾ ਪੰਜਵਾਂ ਸਾਲਾਨਾ ਜਾਗਰਣ 24 ਨੂੰ ਪਿੰਡ ਜਗਪਾਲਪੁਰ ਵਿਖੇ ਮਹਾਂਮਾਈ ਦਾ ਪੰਜਵਾਂ ਸਾਲਾਨਾ ਜਾਗਰਣ 24 ਅਕਤੂਬਰ ਦਿਨ ਸ਼ਨੀਵਾਰ ਨੂੰ
Publish Date: Wed, 21 Oct 2026 06:59 PM (IST)
Updated Date: Wed, 21 Oct 2026 07:00 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਜ਼ਦੀਕੀ ਪਿੰਡ ਜਗਪਾਲਪੁਰ ਵਿਖੇ ਮਹਾਂਮਾਈ ਦਾ ਪੰਜਵਾਂ ਸਾਲਾਨਾ ਜਾਗਰਣ 24 ਅਕਤੂਬਰ 2026, ਦਿਨ ਸ਼ਨੀਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਮਹਾਂਮਾਈ ਦਾ ਇਹ ਜਾਗਰਣ ਮਾਤਾ ਚਿੰਤਪੁਰਨੀ ਵੈਲਫੇਅਰ ਕਮੇਟੀ ਪਿੰਡ ਜਗਪਾਲਪੁਰ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਖਾਲਸਾ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਜਾਗਰਣ ਮੌਕੇ ਮਾਂ ਦੀ ਪਵਿੱਤਰ ਜੋਤ ਹਿਮਾਚਲ ਪ੍ਰਦੇਸ਼ ਸਥਿਤ ਮਾਂ ਜਵਾਲਾ ਜੀ ਦੇ ਮੰਦਿਰ ਤੋਂ ਲਿਆਂਦੀ ਜਾਵੇਗੀ ਤੇ ਇਸ ਪਵਿੱਤਰ ਜੋਤ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਮਾਂ ਦੇ ਭਗਤ ਇਸ ਜਾਗਰਣ ਵਿੱਚ ਪੁੱਜਦੇ ਹਨ ਤੇ ਸਾਰੀ ਰਾਤ ਹਾਜ਼ਰੀਆਂ ਭਰ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਖਾਲਸਾ ਨੇ ਹੋਰ ਦੱਸਿਆ ਕਿ ਜਾਗਰਣ ਦੌਰਾਨ ਪ੍ਰਸਿੱਧ ਗਾਇਕ ਜ਼ਮੀਲ ਅਖ਼ਤਰ, ਨਵੀਨ ਮਨੀ, ਕਰਨੈਲ ਬੰਗੜ ਅਤੇ ਸਿਮਰਨ ਸਿੰਮੀ ਸਮੇਤ ਹੋਰ ਕਲਾਕਾਰ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਕੇ ਭਗਤਾਂ ਨੂੰ ਭਗਤੀ ਰਸ ਨਾਲ ਜੋੜਨਗੇ। ਚਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਿੰਡ ਜਗਪਾਲਪੁਰ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਨਾਲ ਹਰ ਸਾਲ ਇਹ ਜਾਗਰਣ ਕਰਵਾਇਆ ਜਾਂਦਾ ਹੈ। ਇਸ ਮੌਕੇ ਮਹਾਂਮਾਈ ਦਾ ਆਕਰਸ਼ਕ ਭਵਨ , ਸ਼ਾਨਦਾਰ ਲਾਈਟਿੰਗ ਅਤੇ ਮਨਮੋਹਕ ਧਾਰਮਿਕ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੀਆਂ।