44ਵਾਂ ਸ਼ਾਨਦਾਰ ਖੇਡ ਮੇਲਾ ਅੱਜ
ਪਿੰਡ ਚਹੇੜੂ ਪਿੰਡ ਚਹੇੜੂ ਵਿਖੇ 44ਵਾਂ ਸ਼ਾਨਦਾਰ ਖੇਡ ਮੇਲਾ ਅੱਜਵਿਖੇ 44ਵਾਂ ਸ਼ਾਨਦਾਰ ਖੇਡ ਮੇਲਾ ਅੱਜ
Publish Date: Sat, 12 Sep 2026 09:57 PM (IST)
Updated Date: Sat, 12 Sep 2026 09:59 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਲਾਗਲੇ ਪਿੰਡ ਚਹੇੜੂ ਵਿਖੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਮੈਮੋਰੀਅਲ ਸਪੋਰਟਸ ਕਲੱਬ (ਰਜਿ.) ਚਹੇੜੂ ਵੱਲੋਂ 44ਵਾਂ ਸ਼ਾਨਦਾਰ ਖੇਡ ਮੇਲਾ ਅੱਜ 13 ਸਤੰਬਰ, ਦਿਨ ਐਤਵਾਰ ਨੂੰ ਪੂਰੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਮੌਜੂਦਾ ਸਰਪੰਚ ਸਰਵਣ ਸਿੰਘ ਦਿਓ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਵੱਖ-ਵੱਖ ਟੀਮਾਂ ਦੇ ਖਿਡਾਰੀ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨਗੇ। ਖੇਡ ਮੇਲੇ ਦੇ ਸਮਾਪਤੀ ਸਮਾਗਮ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਜੇਤੂ ਖਿਡਾਰੀਆਂ ਤੇ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਲੜਕੀਆਂ ਦਾ ਵੀ ਵਿਸ਼ੇਸ਼ ਮੈਚ ਹੋਵੇਗਾ। ਇਸ ਮੌਕੇ ਸ਼ਾਮ 6:30 ਵਜੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ, ਜਿਸ ਦੌਰਾਨ ਪ੍ਰਸਿੱਧ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਸਰਵਣ ਸਿੰਘ ਦਿਓ, ਲੰਬੜਦਾਰ ਮਨਜੀਤ ਸਿੰਘ, ਸਾਬਕਾ ਸਰਪੰਚ ਚਰਨਦੀਪ ਸਿੰਘ ਸੋਨੂੰ, ਧਰਮਪਾਲ ਪੰਚ, ਪਰਮਜੀਤ ਪੰਚ, ਡਾ. ਦਲਜੀਤ ਸਿੰਘ ਪੰਚ, ਬਲਵੀਰ ਕੌਰ ਪੰਚ, ਅਮਰਦੀਪ ਢੰਡਾ ਪੰਚ, ਹਰਪ੍ਰੀਤ ਕੌਰ ਪੰਚ ਤੇ ਰਾਜ ਪਾਲ, ਦਵਿੰਦਰ ਸਿੰਘ ਜੋੜਾਂ, ਸੁਖਜਿੰਦਰ ਸਿੰਘ ਕਾਲੂ ਸਮੇਤ ਪੰਚਾਇਤ ਮੈਂਬਰ ਤੇ ਪਿੰਡ ਵਾਸੀ ਪ੍ਰਬੰਧਾਂ ਵਿੱਚ ਸਹਿਯੋਗ ਕਰ ਰਹੇ ਹਨ।