321ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ ਨੇਤਾ ਜੀ ਸੁਭਾਸ਼ ਚੰਦਰ ਬੋਸ ਰਕਤਦਾਨ ਮਨੁੱਖੀ ਭਲਾਈ ਸੋਸਾਇਟੀ ਵੱਲੋਂ 321ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ
Publish Date: Thu, 26 Nov 2026 10:11 PM (IST)
Updated Date: Thu, 26 Nov 2026 10:13 PM (IST)
--65 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਤੇ 20 ਸਕੂਲੀ ਬੱਚਿਆਂ ਨੂੰ 100-100 ਰੁਪਏ ਵਜ਼ੀਫ਼ਾ ਵੰਡਿਆ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਮਾਜ ਸੇਵੀ ਸੰਸਥਾ ਨੇਤਾ ਜੀ ਸੁਭਾਸ਼ ਚੰਦਰ ਬੋਸ ਰਕਤਦਾਨ ਮਨੁੱਖੀ ਭਲਾਈ ਸੋਸਾਇਟੀ ਵੱਲੋਂ ਸੁਦੇਸ਼ ਕੁਮਾਰ ਗੁਪਤਾ (ਅਮਰੀਕਾ ਵਾਲੇ) ਤੇ ਡਾ. ਰਣਬੀਰ ਕੌਸ਼ਲ ਦੇ ਸਹਿਯੋਗ ਨਾਲ 321ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਸ਼ਿਵ ਮੰਦਰ ਕਚਹਿਰੀ ਚੌਕ ਵਿਖੇ ਸੰਸਥਾ ਦੇ ਪ੍ਰਧਾਨ ਰਮੇਸ਼ ਮਹਿਰਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਮਾਜ ਸੇਵੀ ਸਤੀਸ਼ ਕੁਮਾਰ ਸ਼ਰਮਾ ਤੇ ਸਮਾਜ ਸੇਵੀ ਕ੍ਰਿਸ਼ਨ ਕੁਮਾਰ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ 65 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਦੇ ਪੈਕੇਟ ਤੇ 20 ਸਕੂਲੀ ਬੱਚਿਆਂ ਨੂੰ 100-100 ਰੁਪਏ ਵਜ਼ੀਫ਼ਾ ਰਾਸ਼ੀ ਵਜੋਂ ਵੰਡੇ। ਇਸ ਮੌਕੇ ਮੁੱਖ ਮਹਿਮਾਨਾਂ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ। ਰਾਸ਼ਨ ਵੰਡ ਵਰਗੇ ਉਪਰਾਲਿਆਂ ਨਾਲ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਰਾ ਮਿਲਦਾ ਹੈ, ਉੱਥੇ ਹੀ ਸਮਾਜ ਵਿੱਚ ਆਪਸੀ ਪਿਆਰ, ਸਦਭਾਵਨਾ ਤੇ ਸਹਿਯੋਗ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ। ਇਸ ਉਪਰੰਤ ਸੰਸਥਾ ਦੇ ਪ੍ਰਧਾਨ ਰਮੇਸ਼ ਮਹਿਰਾ, ਮੰਦਰ ਕਮੇਟੀ ਦੇ ਜਨਰਲ ਸਕੱਤਰ ਅਸ਼ੋਕ ਪੁਰੀ, ਵਾਈਸ ਚੇਅਰਮੈਨ ਸ਼ਿਵ ਦਰਸ਼ਨ ਕਪੂਰ, ਟੀਐੱਮ ਬਾਲੀ, ਮੱਸਾ ਸਿੰਘ, ਅਰੁਣ ਗੁਪਤਾ ਤੇ ਰਮੇਸ਼ ਭਗਤ ਵੱਲੋਂ ਮੁੱਖ ਮਹਿਮਾਨ ਸਮਾਜ ਸੇਵੀ ਸਤੀਸ਼ ਕੁਮਾਰ ਸ਼ਰਮਾ ਤੇ ਸਮਾਜ ਸੇਵੀ ਕ੍ਰਿਸ਼ਨ ਕੁਮਾਰ ਅਰੋੜਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੀਫ਼ ਪੈਟਰਨ ਡਾ. ਰਣਬੀਰ ਕੌਸ਼ਲ, ਚੇਅਰਮੈਨ ਪਵਨ ਸ਼ਰਮਾ, ਵਾਈਸ ਚੇਅਰਮੈਨ ਸ਼ਿਵ ਦਰਸ਼ਨ ਕਪੂਰ, ਨਰੇਸ਼ ਪੰਡਿਤ, ਜਨਰਲ ਸਕੱਤਰ ਰਾਜੇਸ਼ ਮਲਹੋਤਰਾ, ਰਾਕੇਸ਼ ਮਹਾਜਨ, ਨਰੇਸ਼ ਸੁਜੋਕਾਲੀਆ, ਸੁਖਵਿੰਦਰ ਸਾਗਰ, ਅਰੁਣ ਗੁਪਤਾ, ਰਮੇਸ਼ ਭਗਤ, ਜਯੋਤੀ ਪ੍ਰਕਾਸ਼ ਸ਼ਰਮਾ, ਚਰਨਜੀਤ ਸਿੰਘ ਚਾਹਲ, ਹੀਰਾ ਲਾਲ ਵਰਮਾ, ਡਿੰਪੀ ਬਹਿਲ, ਪ੍ਰਦੀਪ ਜੋਸ਼ੀ, ਮੱਸਾ ਸਿੰਘ, ਅਰੁਣ ਅਗਰਵਾਲ, ਸੁਨੀਲ ਸਹਿਗਲ, ਡਾ. ਸੰਜੀਵ ਕੰਡਾ ਤੋਂ ਇਲਾਵਾ ਸੰਸਥਾ ਦੇ ਹੋਰ ਮੈਂਬਰ ਵੀ ਹਾਜ਼ਰ ਸਨ।