26ਵਾਂ ਜੈ ਦੁਰਗਾ ਭਵਾਨੀ ਜਾਗਰਣ ਸ਼ਰਧਾ ਨਾਲ ਮਨਾਇਆ 26ਵਾਂ ਜੈ ਦੁਰਗਾ ਭਵਾਨੀ ਜਾਗਰਣ ਸ਼ਰਧਾ ਅਤੇ ਧੂਮਾਧਾਮ ਨਾਲ ਮਨਾਇਆ
Publish Date: Mon, 02 Nov 2026 07:53 PM (IST)
Updated Date: Mon, 02 Nov 2026 07:56 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਚ ਮੰਦਰ ਦੇ ਨਜ਼ਦੀਕ ਸ਼ਰਮਾ ਪਰਿਵਾਰ ਵੱਲੋ 26ਵਾਂ ਜੈ ਦੁਰਗਾ ਭਵਾਨੀ ਜਾਗਰਣ ਸ਼ਰਧਾ ਤੇ ਧੂਮਾਧਾਮ ਨਾਲ ਮਨਾਇਆ ਗਿਆ। ਜਾਗਰਣ ਦਾ ਸ਼ੁਭ ਆਰੰਭ ਸੌਰਵ ਸ਼ਰਮਾ ਵੱਲੋ ਆਪਣੇ ਪਰਿਵਾਰ ਨਾਲ ਮਹਾਮਾਈ ਦੀ ਪੂਜਾ ਅਰਚਨਾ ਕਰਕੇ ਜੋਤੀ ਜਗਾ ਕੇ ਕੀਤਾ ਗਿਆ। ਇਸ ਦੌਰਾਨ ਸ਼੍ਰੀ ਗਣੇਸ਼ ਵੰਦਨਾ ਕਰਕੇ ਜਾਗਰਣ ਦਾ ਆਰੰਭ ਕੀਤਾ ਗਿਆ। ਜਾਗਰਣ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਮਹਾਮਾਈ ਦੀ ਜੋਤੀ ਅੱਗੇ ਨਤਮਸਤਕ ਹੋਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਸੌਰਵ ਸ਼ਰਮਾ ਨੇ ਕਿਹਾ ਕਿ ਅੱਜ ਤੋ 26 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਸਵ. ਸੋਮਨਾਥ ਸ਼ਰਮਾ ਵੱਲੋ ਮਹਾਮਾਈ ਦਾ ਜਾਗਰਣ ਕਰਵਾਉਣ ਦੀ ਰੀਤ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਅੱਜ ਤੱਕ ਜਾਰੀ ਰੱਖਦੇ ਹੋਏ ਪਰਿਵਾਰ ਵੱਲੋ ਹਰ ਸਾਲ ਮਹਾਂਮਾਈ ਦੀ ਕਿਰਪਾ ਨਾਲ ਜਾਗਰਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਭਗਤ ਮਾਂ ਦੀ ਜੋਤੀ ਜਗਾ ਦੇ ਉਨ੍ਹਾਂ ਦੀ ਪੂਜਾ-ਅਰਚਨਾ ਜਾਂ ਜਾਗਰਣ ਕਰਵਾਉਂਦਾ ਹੈ ਮਹਾਂਮਾਈ ਦੀ ਉਸ ਪਰਿਵਾਰ ’ਤੇ ਹਮੇਸ਼ਾ ਕ੍ਰਿਪਾ ਬਣੀ ਰਹਿੰਦੀ ਹੈ। ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕ ਨੇ ਪੂਰੀ ਰਾਤ ਮਹਾਮਾਈ ਦੀਆਂ ਵੱਖ-ਵੱਖ ਭੇਟਾਂ ਦਾ ਗੁਣਗਾਣ ਕਰਕੇ ਸ਼ਾਮਲ ਭਗਤਾਂ ਨੂੰ ਨਿਹਾਲ ਕਰਕੇ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸਲੋਚਨਾ ਸ਼ਰਮਾ, ਸੌਰਵ ਸ਼ਰਮਾ, ਸੰਗੀਤਾ ਸ਼ਰਮਾ, ਅਨਵਿਤਾ ਸ਼ਰਮਾ, ਦਿਨੇਸ਼ ਸ਼ਰਮਾ, ਸ਼ਾਰਵੀ ਸ਼ਰਮਾ, ਸ਼ਿਵਾਯ ਸ਼ਰਮਾ, ਗੋਰਵ ਸ਼ਰਮਾ, ਭਾਵਨਾ ਸ਼ਰਮਾ, ਕਵਿਸ਼ ਸ਼ਰਮਾ, ਕਾਯਰਾ ਸ਼ਰਮਾ, ਸੱਤਪਾਲ ਸ਼ਰਮਾ, ਆਰਤੀ ਸ਼ਰਮਾ, ਵਿਵੇਕ ਸ਼ਰਮਾ, ਸਵਾਤੀ ਸ਼ਰਮਾ, ਰਿੰਪੀ ਸ਼ਰਮਾ, ਅਸ਼ੀਸ਼ ਸ਼ਰਮਾ ਤੇ ਹੋਰ ਵੱਡੀ ਗਿਣਤੀ ਚ ਸੰਗਤਾਂ ਸ਼ਾਮਲ ਸਨ।