25ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ 25ਵਾਂ ਵਿਸ਼ਾਲ ਕੁਸ਼ਤੀ ਦੰਗਲ ਮੁਕਾਬਲਾ ਸਵ. ਬਾਰਾ ਪਹਿਲਵਾਨ ਭਵਾਨੀਪੁਰ ਵਾਲੇ ਦੀ ਯਾਦ ਵਿੱਚ ਸ਼ਾਲੀਮਾਰ ਬਾਗ ਵਿਖੇ ਕਰਵਾਇਆ
Publish Date: Sun, 22 Nov 2026 09:12 PM (IST)
Updated Date: Sun, 22 Nov 2026 09:13 PM (IST)
ਸਵ. ਬਾਰਾ ਪਹਿਲਵਾਨ ਭਵਾਨੀਪੁਰ ਵਾਲੇ ਦੀ ਯਾਦ ’ਚ ਕਰਵਾਏ ਮੁਕਾਬਲੇ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਭਗਵਾਨ ਵਾਲਮੀਕਿ ਸਪੋਰਟਸ ਕਲੱਬ (ਕਪੂਰਥਲਾ) ਦੇ ਪ੍ਰਧਾਨ ਸੱਤੀ ਪਹਿਲਵਾਨ ਦੀ ਅਗੁਵਾਈ ਹੇਠ ਅਖਾੜਾ ਬ੍ਰਹਮ ਕੁੰਡ ਕਪੂਰਥਲ਼ਾ ਵਿਖੇ 25ਵਾਂ ਵਿਸ਼ਾਲ ਕੁਸ਼ਤੀ ਦੰਗਲ ਮੁਕਾਬਲਾ ਸਵ. ਬਾਰਾ ਪਹਿਲਵਾਨ ਭਵਾਨੀਪੁਰ ਵਾਲੇ ਦੀ ਯਾਦ ਵਿੱਚ ਸ਼ਾਲੀਮਾਰ ਬਾਗ ਵਿਖੇ ਕਰਵਾਇਆ ਗਿਆ। ਇਸ ਬਾਰੇ ਪ੍ਰਧਾਨ ਸੱਤੀ ਪਹਿਲਵਾਨ ਨੇ ਦੱਸਿਆ ਕਿ ਕੁਸ਼ਤੀ ਦੰਗਲ ਮੁਕਾਬਲੇ ਦੌਰਾਨ ਕੇਵਲ ਸੱਦੇ ਹੋਏ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਇਹ ਕੁਸ਼ਤੀ ਮੁਕਾਬਲੇ ਦੁਪਿਹਰ 2 ਵਜੇ ਸ਼ੁਰੂ ਹੋਏ। ਇਸ ਦੌਰਾਨ ਮੁੱਖ ਮੁਹਿਮਾਨ ਵਜੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਸ਼ਾਮਲ ਹੋਏ, ਜਿਨ੍ਹਾਂ ਨੇ ਖਿਡਾਰੀਆਂ ਨਾਲ ਹੱਥ ਮਿਲਾ ਕੇ ਪਟਕੇ ਦੀ ਕੁਸ਼ਤੀ ਦੇ ਮੁਕਾਬਲੇ ਸ਼ੁਰੂ ਕਰਵਾਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਰੀਬ 20 ਕੁਸ਼ਤੀ ਦੇ ਮੁਕਾਬਲੇ ਕਰਵਾਏ ਗਏ। ਪਟਕੇ ਦੀ ਕੁਸ਼ਤੀ ਮੰਨੂ ਸ਼ਿਵਪੁਰੀ ਜਲੰਧਰ ਤੇ ਹਰੀ ਦੇ ਵਿਚਕਾਰ ਹੋਈ। ਦੋਵਾਂ ਵੱਲੋ ਆਪਣਾ ਦਮ ਦਿਖਾਉਂਦੇ ਹੋਏ ਹਾਜ਼ਰ ਦਰਸ਼ਕਾਂ ਦੀਆਂ ਖੁਬ ਵਾਹ-ਵਾਹੀ ਹਾਸਲ ਕੀਤੀ। ਆਖਰ ਚ ਮੰਨੂ ਸ਼ਿਵਪੁਰੀ ਨੇ ਮੁਕਾਬਲਾ ਆਪਣੇ ਨਾਮ ਕਰ ਲਿਆ। ਦੂਜੀ ਕੁਸ਼ਤੀ ਦੇ ਮੁਕਾਬਲੇ ਜਗਰੂਪ ਜਲੰਧਰ ਤੇ ਸੱਤਾ ਖਡੂਰ ਸਾਹਿਬ ਦੇ ਵਿੱਚ ਖੇਡੀ ਗਈ, ਜਿਸ ਵਿੱਚ ਜਗਰੂਪ ਜਲੰਧਰ ਜੇਤੂ ਰਹੇ। ਪ੍ਰਧਾਨ ਸੱਤੀ ਪਹਿਲਵਾਨ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਇੱਕ ਚੰਗੇ ਸਮਾਜ ਦੇ ਨਿਰਮਾਣ ਵਿੱਚ ਆਪਣਾ ਸਹਿਯੋਗ ਦੇਣਾ ਚਾਹਿਦਾ ਹੈ। ਇਸ ਮੌਕੇ ਕੁਲਦੀਪ ਸਿੰਘ ਕਪੂਰ, ਅਸ਼ਵਨੀ ਕੁਮਾਰ ਪਿੰਟਾ, ਗੋਨੀ ਪਹਿਲਵਾਨ, ਸੁਨੀਲ ਘਈ, ਅੰਕੂਸ਼, ਤੀਰਥ ਪਹਿਲਵਾਨ ਨਸੀਰੇਵਾਲ, ਭਾਜਪਾ ਆਗੂ ਉਮੇਸ਼ ਸ਼ਾਰਦਾ, ਕਾਂਗਰਸੀ ਆਗੂ ਦੀਪਕ ਸਲਵਾਨ ਤੇ ਹੋਰ ਹਾਜ਼ਰ ਸਨ।