ਬਾਬਾ ਸਾਈਂ ਜੀ ਦੀ ਯਾਦ ’ਚ 14ਵਾਂ ਸਲਾਨਾ ਉਰਸ ਮਨਾਇਆ ਬਾਬਾ ਸਾਂਈ ਜੀ ਦੀ ਯਾਦ ’ਚ 14ਵਾਂ ਸਲਾਨਾ ਉਰਸ ਮੁਬਾਰਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Publish Date: Thu, 19 Nov 2026 09:44 PM (IST)
Updated Date: Thu, 19 Nov 2026 09:45 PM (IST)
ਸਾਜਨ ਭੱਟੀ ਫਗਵਾੜੇ ਵਾਲਿਆਂ ਨੇ ਆਪਣੀ ਕਵਾਲੀਆਂ ਨਾਲ ਸੰਗਤਾਂ ਨੂੰ ਕੀਤਾ ਮੰਤਰ ਮੁੰਗਧ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਤੇ ਮਨੀਸ਼ਾ ਦੀਪਕ ਦੀ ਦੋਗਾਣਾ ਜੋੜੀ ਨੇ ਸੰਗਤਾਂ ਦਾ ਮਨ ਮੋਹਿਆ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪ੍ਰਵਾਸੀ ਭਾਰਤੀਆਂ, ਸਮੂਹ ਗ੍ਰਾਮ ਪੰਚਾਇਤ ਬੂਲਪੁਰ ਵੱਲੋਂ ਬਾਬਾ ਸਾਈਂ ਜੀ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਦਰਗਾਹ ਦੇ ਮੁੱਖ ਸੇਵਾਦਾਰ ਅਬਦੁਲ ਸਤਾਰ ਦੀ ਦੇਖਰੇਖ ਹੇਠ ਬਾਬਾ ਸਾਈਂ ਜੀ ਦੀ ਯਾਦ ਵਿੱਚ 14ਵਾਂ ਸਲਾਨਾ ਉਰਸ ਮੁਬਾਰਕ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਦੀ ਪਹਿਲੀ ਰਾਤ ਸਾਜਨ ਭੱਟੀ ਪ੍ਰਸਿੱਧ ਕਵਾਲ ਫਗਵਾੜੇ ਵਾਲਿਆਂ ਨੇ ਆਪਣੀਆਂ ਕੱਵਾਲੀਆਂ ਨਾਲ ਸੰਗਤਾਂ ਨੂੰ ਮੰਤਰ ਮੁਗੰਧ ਕੀਤਾ। ਇਸ ਦੌਰਾਨ ਸਵੇਰੇ 10 ਵਜੇ ਝੰਡਾ ਚੜਾਉਣ ਦੀ ਪਵਿੱਤਰ ਰਸਮ ਮੁੱਖ ਸੇਵਾਦਾਰ ਅਬਦੁਲ ਸਤਾਰ ਸਮੂਹ ਪ੍ਰਬੰਧਕੀ ਕਮੇਟੀ ਦੁਆਰਾ ਅਦਾ ਕੀਤੀ ਗਈ। ਇਸ ਉਪਰੰਤ ਬਾਅਦ ਦੁਪਹਿਰ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਹੋਵੇਗਾ, ਜਿਸ ਵਿੱਚ ਕੁਮਾਰ ਸ਼ਿਵਾ, ਪ੍ਰਸਿੱਧ ਗਾਇਕ ਸ਼ਕੀਲ ਬਿੱਲਾ ਨੇ ਜਿੱਥੇ ਆਪਣੇ ਗੀਤਾਂ ਨਾਲ ਸੰਗਤਾਂ ਦਾ ਮਨੋਰੰਜਨ ਕੀਤਾ, ਉਥੇ ਹੀ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਤੇ ਮਨੀਸ਼ਾ ਦੀਪਕ ਦੀ ਦੋਗਾਣਾ ਜੋੜੀ ਨੇ ਸੰਗਤਾਂ ਦਾ ਆਪਣੇ ਚਰਚਿਤ ਗੀਤਾਂ ਤੇ ਆਪਣੀ ਕਲਾ ਨਾਲ ਦਰਸ਼ਕਾਂ ਦਾ ਮਨ ਮੋਹਿਆ। ਇਸ ਤੋਂ ਪਹਿਲਾਂ ਦਰਗਾਹ ਦੇ ਮੁੱਖ ਸੇਵਾਦਾਰ ਅਬਦੁਲ ਸਤਾਰ, ਪਰਵੇਜ ਖਾਨ, ਕੇਵਲ ਸਿੰਘ ਫੌਜੀ, ਰਣਜੀਤ ਸਿੰਘ ਥਿੰਦ, ਸਰਪੰਚ ਗੁਰਬਚਨ ਸਿੰਘ ਬਸਤੀ ਬੂਲਪੁਰ, ਸਰਪੰਚ ਦਲਜੀਤ ਕੌਰ, ਬਲਦੇਵ ਸਿੰਘ ਚੰਦੀ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਮਹਿਰੋਕ, ਸੁਖਦੇਵ ਸਿੰਘ ਸੇਵਾਮੁਕਤ ਐੱਸਐੱਚਓ, ਕੁਲਵਿੰਦਰ ਸਿੰਘ ਥਿੰਦ, ਸਰਵਣ ਸਿੰਘ ਚੰਦੀ ਵੱਲੋਂ ਸਾਂਝੇ ਤੌਰ ਤੇ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਤੇ ਮਨੀਸ਼ਾ ਦੀਪਕ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੇਲੇ ਨੂੰ ਸਫਲ ਬਣਾਉਣ ਲਈ ਸਰਦਾਰ ਮੁਹੰਮਦ, ਰਾਜੂ ਮਲਿਕ ਅਬਦੁਲ ਹਮੀਦ ਸਮੀਰ ਮਲਿਕ, ਬੂਟਾ ਮੁਹੰਮਦ, ਪ੍ਰਵਾਸੀ ਭਾਰਤੀ ਅਬਦੁਲ ਅਜ਼ੀਜ਼, ਮਨਪ੍ਰੀਤ ਸਿੰਘ ਪੰਜਾਬ ਪੁਲਿਸ, ਰਾਜਾ, ਲਵਪ੍ਰੀਤ ਸਿੰਘ, ਸਾਹਿਲ, ਸ਼ਨੀ ਨੂੰ ਵੀ ਪ੍ਰਬੰਧਕੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮੁਖਤਿਆਰ ਸਹੋਤਾ ਟਿੱਬਾ ਵੱਲੋਂ ਬਖੂਬੀ ਸ਼ਾਇਰਾਨਾ ਅੰਦਾਜ਼ ਵਿੱਚ ਨਿਭਾਈ ਗਈ। ਮੇਲੇ ਦੌਰਾਨ ਅਟੁੱਟ ਲੰਗਰ ਵੀ ਵਰਤਾਏ ਗਏ। ਮੇਲੇ ਦੇ ਅੰਤ ਵਿੱਚ ਸਰਵਣ ਸਿੰਘ ਚੰਦੀ ਨੇ ਸਮੂਹ ਪ੍ਰਬੰਧਕੀ ਕਮੇਟੀ ਵੱਲੋਂ ਆਈ ਹੋਈ ਸਾਰੀਆਂ ਸੰਗਤਾਂ ਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ। ਮੇਲੇ ਨੂੰ ਸਫਲ ਬਣਾਉਣ ਲਈ ਰਾਜੂ ਮਲਿਕ, ਅਬਦੁਲ ਅਜ਼ੀਜ਼, ਸ਼ਮੀਰ ਮਲਿਕ, ਸਰਦਾਰ ਮੁਹੰਮਦ, ਬੂਟਾ ਮੁਹੰਮਦ, ਰਾਜਾ, ਲਵਪ੍ਰੀਤ ਸਿੰਘ, ਸਾਹਿਲ ਸ਼ਨੀ, ਮਨਪ੍ਰੀਤ ਸਿੰਘ ਪੰਜਾਬ ਪੁਲਿਸ, ਸੰਦੀਪ ਸਿੰਘ, ਵਿੱਕੀ ਬੂਲਪੁਰ, ਲਖਵਿੰਦਰ ਸਿੰਘ, ਅਰੁਨ ਭੱਟੀ, ਰੋਬਿਨ, ਵਿਪਨ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਦਿਲਸ਼ਾਨ ਮਲਿਕ, ਪਾਲਾ, ਰਹਿਮਾਨ ਮਲਿਕ, ਸ਼ਹਿਜਾਦ ਮਲਿਕ, ਕਰਨਜੋਤ, ਨਵਰਾਜ, ਨਵ, ਕਰਨ ਆਦਿ ਨੇ ਨਿਸ਼ਕਾਮ ਸੇਵਾ ਕੀਤੀ।