- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਡਡਵਿੰਡੀ ਵਿਖੇ ਜੈ ਮਸਤ ਵਲੀ ਸਰਕਾਰ ਜੀ ਦਾ 12ਵਾਂ ਸਲਾਨਾ ਮਾਘੀ ਮੇਲਾ ਸ਼ਰਧਾ ਨਾਲ ਮਨਾਇਆ

ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਜੈ ਮਸਤ ਵਲੀ ਸਰਕਾਰ ਜੀ ਦਾ 12ਵਾਂ ਸਲਾਨਾ ਮਾਘੀ ਮੇਲਾ ਪਿੰਡ ਡਡਵਿੰਡੀ ਵਿਖੇ ਬੀਤੇ ਦਿਨੀਂ ਬੜੀ ਅਕੀਦਤ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੇ ਮੁੱਖ ਸੇਵਾਦਾਰ ਬਾਬਾ ਰਮੇਸ਼ ਮੇਸ਼ੀ ਜੀ ਅਤੇ ਸੇਵਾਦਾਰ ਬੀਬੀ ਮਨਜੀਤ ਕੌਰ ਦੀ ਅਗਵਾਈ ਹੇਠ 13 ਜਨਵਰੀ (ਮੰਗਲਵਾਰ) ਸ਼ਾਮ 5 ਵਜੇ ਮੇਹੰਦੀ ਦੀ ਰਸਮ ਅਦਾ ਕੀਤੀ ਗਈ, ਜਦਕਿ 14 ਜਨਵਰੀ (ਬੁੱਧਵਾਰ) ਸਵੇਰੇ 9 ਵਜੇ ਮੁੱਖ ਧਾਰਮਿਕ ਰਸਮਾਂ ਨਿਭਾਈਆਂ ਗਈਆਂ। ਪ੍ਰਸਿੱਧ ਸੂਫੀ ਗਾਇਕ ਪ੍ਰਵੇਜ਼ ਆਲਮ ਵੱਲੋਂ ਪੀਰਾਂ ਦੀ ਉਸਤਤ ਵਿਚ ਕੱਵਾਲੀਆਂ ਅਤੇ ਧਾਰਮਿਕ ਭਜਨ ਪੇਸ਼ ਕੀਤੇ ਗਏ। ਪ੍ਰਸਿੱਧ ਕਮੇਡੀ ਕਲਾਕਾਰ ਚਾਚਾ ਬਿਸ਼ਨਾ ਅਤੇ ਬੀਰਾ ਸ਼ਰਾਬੀ ਨੇ ਵੀ ਆਪਣੀ ਹਾਜ਼ਰੀ ਲਗਵਾਈ। ਸ਼ਾਮ 4 ਵਜੇ ਨੱਕਾਲ ਪਾਰਟੀ ‘ਕੱਚੀ ਗਿਰੀ’ ਨੇ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਲਵਪ੍ਰੀਤ ਸਿੰਘ ਪੀਏ ਸੱਜਣ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਕੁਵੈਤ, ਡਾ. ਨਛੱਤਰ ਲਾਲ, ਸੁਖਦੇਵ ਲਾਲ ਪੰਚਾਇਤ ਮੈਂਬਰ, ਅਮਨਦੀਪ ਸਿੰਘ ਜਰਮਨ, ਰਾਜਵੀਰ ਸਿੰਘ ਰਾਜੂ ਚੀਨੀਆ, ਬਲਜਿੰਦਰ ਸਿੰਘ ਘਾਰੂ, ਡਾ. ਰਮੇਸ਼ ਮੇਸ਼ੀ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਹਰਵਿੰਦਰ ਲਾਲ ਕਾਲਾ ਚੇਅਰਮੈਨ ਐੱਸਐੱਮਸੀ, ਰਾਕੇਸ਼ ਕੁਮਾਰ ਰਿੱਕੀ ਵਾਈਸ ਚੇਅਰਮੈਨ ਐੱਸਐੱਮਸੀ, ਸੁਖਜਿੰਦਰ ਸਿੰਘ ਸੋਨੂੰ ਝੰਡ, ਸੁਖਜਿੰਦਰ ਸਿੰਘ ਸੰਧਾ, ਸੁਖਵਿੰਦਰ ਸਿੰਘ ਮੁੱਖ ਸੇਵਾਦਾਰ ਬਾਬਾ ਮੰਡ ਪੀਰ ਜੀ ਪਾਜੀਆਂ, ਸੇਵਾ ਘਾਰੂ ਡਡਵਿੰਡੀ, ਸੰਜੂ ਘਾਰੂ ਡਡਵਿੰਡੀ, ਹਰਜਿੰਦਰ ਸਿੰਘ ਘਾਰੂ, ਸੱਤਪਾਲ ਚੌਧਰੀ, ਚਰਨਜੀਤ ਮਾਡਲ ਟਾਊਨ, ਬਿਕਰਮ ਸਿੰਘ ਯੂਕੇ, ਪ੍ਰਿੰਸ ਯੂਕੇ, ਅਮਰੀਕ ਸਿੰਘ ਆਸਟ੍ਰੇਲੀਆ, ਅਰੁਨ ਦੌਧਰ, ਪ੍ਰੀਤ ਘਾਰੂ ਗ੍ਰੀਸ, ਗੁਰਪ੍ਰੀਤ ਸਿੰਘ ਯੂਕੇ, ਮਨੀ ਕੁਵੈਤ, ਜੋਗਾ ਘਾਰੂ, ਲਵਪ੍ਰੀਤ ਸਿੰਘ ਘਾਰੂ, ਜੋਬਨ ਘਾਰੂ, ਜੱਗੀ ਘਾਰੂ, ਜਸ਼ਨ ਘਾਰੂ, ਸਾਹਿਲ ਘਾਰੂ, ਮਨਕੀਰਤ, ਪਵਨ ਕੁਮਾਰ ਲਾਲਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਸਤਨਾਮ ਸਿੰਘ ਛੋਟਾ ਨਾਮੀ ਸਾਬਕਾ ਕਬੱਡੀ ਕੋਚ, ਸਤਨਾਮ ਸਿੰਘ ਸ਼ਾਮਾਂ ਸਾਬਕਾ ਮੈਂਬਰ, ਗੁਰਦਰਸ਼ਨ ਸਿੰਘ ਭਿੰਡਰ, ਗੁਰਿੰਦਰ ਸਿੰਘ ਭਿੰਡਰ ਸਾਬਕਾ ਜੇਈ, ਸਵਾਜੀਤ ਸਿੰਘ ਭਿੰਡਰ, ਰਣਧੀਰ ਸਿੰਘ ਧੀਰਾ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਮਲਕੀਤ ਸਿੰਘ ਨੰਬਰਦਾਰ ਡਡਵਿੰਡੀ, ਸ਼ਿੰਦਰਪਾਲ ਸਾਬਕਾ ਸਰਪੰਚ, ਹਰਬੰਸ ਲਾਲ ਸਾਬਕਾ ਮੈਂਬਰ, ਸਵਰਨ ਸਿੰਘ ਬਲਾਕ ਸੰਮਤੀ ਮੈਂਬਰ, ਕਰਮਬੀਰ ਸਿੰਘ ਕੇਬੀ ਸਾਬਕਾ ਸਰਪੰਚ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ, ਸਤਬੀਰ ਸਿੰਘ ਬੱਸੀ ਸਟੇਟ ਵਾਈਸਪ੍ਰੈਜ਼ੀਡੈਂਟ ਪ੍ਰੈਜੀਡੈਂਟ ਕ੍ਰਾਈਮ ਕੰਟਰੋਲ ਆਰਗਨਾਈਜੇਸ਼ਨ ਪੰਜਾਬ, ਜੋਗਾ ਯੂਕੇ, ਪਾਲ ਸਿੰਘ ਇੱਟਾਂ ਵਾਲਾ, ਬਲਵਿੰਦਰ ਸਿੰਘ ਨਿੱਕ ਟੈਂਟ ਹਾਊਸ, ਦਾਨਿਸ਼ ਧੰਜੂ, ਕਰਨਦੀਪ ਸਿੰਘ ਧੰਜੂ, ਹੀਰਾ ਲਾਲ, ਬੱਗੀ ਟੇਲਰ, ਦਲਜੀਤ ਸਿੰਘ ਸੰਧਾ, ਮਨਜੀਤ ਸਿੰਘ ਕੌੜਾ, ਜਗਤਾਰ ਸਿੰਘ ਗੋਗੀ, ਗੁਲਸ਼ਨਪ੍ਰੀਤ ਸਿੰਘ ਯੂਥ ਆਗੂ ਆਪ, ਅਨਮੋਲ, ਸੁਖਦੇਵ ਸਿੰਘ ਸੰਧਾ, ਹਰਜਿੰਦਰ ਸਿੰਘ ਡਡਵਿੰਡੀ, ਗੋਰਾ ਯੂਕੇ ਮਾਡਲ ਟਾਊਨ, ਡਾ. ਕਰਮਜੀਤ ਸਿੰਘ ਵੈਟਨਰੀ ਮਾਡਲ ਟਾਊਨ, ਕੁਲਵਿੰਦਰ ਸਿੰਘ ਮਿਸਤਰੀ, ਅਮਨਦੀਪ ਸਿੰਘ ਜੇਈ, ਸਵਰਨ ਸਿੰਘ ਝੰਡ, ਹਰਪ੍ਰੀਤ ਸਿੰਘ ਸੋਨੂੰ ਨਾਈ, ਅਮਰਜੀਤ ਸਿੰਘ ਦੌਧਰ ਫਰਾਂਸ, ਜਸਵਿੰਦਰ ਸਿੰਘ ਭੀਮਾ ਦੌਧਰ, ਸੰਨੀ ਕੁਮਾਰ ਲਾਈਟ ਡੈਕੋਰੇਸ਼ਨ, ਦੀਪ ਘਾਰੂ, ਵੰਸ਼ ਘਾਰੂ, ਅਵਤਾਰ ਸਿੰਘ ਮਿਸਤਰੀ, ਜਗੀਰ ਸਿੰਘ ਸਵੀਟ ਸ਼ਾਪ, ਨਵਰਾਜ ਸਿੰਘ ਜੱਜ ਮਾਡਲ ਟਾਊਨ, ਲਵਪ੍ਰੀਤ ਸਿੰਘ ਮਾਡਲ ਟਾਊਨ, ਡਾ. ਸ਼ਨੀ ਆਦਿ ਹਾਜ਼ਰ ਸਨ।