ਕਰਵਾ ਚੌਥ ਮੌਕੇ ਮੰਦਰਾਂ ’ਚ ਲੱਗੀਆਂ ਮਹਿਲਾਵਾਂ ਦੀਆਂ ਰੌਣਕਾਂ ਕਰਵਾ ਚੌਥ ਮੌਕੇ ਮੰਦਰਾਂ ਵਿੱਚ ਲੱਗੀਆਂ ਮਹਿਲਾਵਾਂ ਦੀਆਂ ਰੌਣਕਾਂ
Publish Date: Thu, 29 Oct 2026 09:26 PM (IST)
Updated Date: Thu, 29 Oct 2026 09:28 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕਰਵਾ ਚੌਥ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਮਹਿਲਾਵਾਂ ਦੀਆਂ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ। ਆਪਣੇ ਪਤੀ ਦੀ ਲੰਬੀ ਉਮਰ, ਚੰਗੀ ਸਿਹਤ ਤੇ ਪਰਿਵਾਰ ਦੀ ਸੁੱਖ-ਸ਼ਾਂਤੀ ਦੀ ਕਾਮਨਾ ਕਰਦਿਆਂ ਸੁਹਾਗਣਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾ ਚੌਥ ਦਾ ਵਰਤ ਰੱਖਿਆ ਤੇ ਮੰਦਰਾਂ ਵਿੱਚ ਪਹੁੰਚ ਕੇ ਪੂਜਾ-ਅਰਚਨਾ ਕੀਤੀ। ਇਸ ਮੌਕੇ ਸੁਹਾਗਣਾਂ ਨੇ ਰਵਾਇਤੀ ਪਹਿਰਾਵੇ ਤੇ ਸੁੰਦਰ ਸ਼ਿੰਗਾਰ ਨਾਲ ਮੰਦਰਾਂ ਵਿੱਚ ਮੱਥਾ ਟੇਕਿਆ ਤੇ ਆਪਣੇ ਪਤੀ ਦੀ ਲੰਬੀ ਉਮਰ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਮੰਦਰਾਂ ਵਿੱਚ ਧਾਰਮਿਕ ਮਾਹੌਲ ਬਣਿਆ ਰਿਹਾ ਤੇ ਮਹਿਲਾਵਾਂ ਨੇ ਪੂਰੀ ਸ਼ਰਧਾ ਨਾਲ ਤਿਉਹਾਰ ਦੀਆਂ ਰਸਮਾਂ ਨਿਭਾਈਆਂ। ਇਸ ਦੌਰਾਨ ਮੰਦਰਾਂ ਦੇ ਪੰਡਤਾਂ ਵੱਲੋਂ ਕਰਵਾ ਚੌਥ ਦੀ ਪੌਰਾਣਿਕ ਕਥਾ ਸੁਣਾਈ ਗਈ ਤੇ ਵਰਤ ਦੀ ਧਾਰਮਿਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਪੰਡਤਾਂ ਨੇ ਮਹਿਲਾਵਾਂ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਕਰਵਾ ਚੌਥ ਦਾ ਤਿਉਹਾਰ ਭਾਰਤੀ ਸੱਭਿਆਚਾਰ ਤੇ ਪਰੰਪਰਾਵਾਂ ਦਾ ਅਹਿਮ ਹਿੱਸਾ ਹੈ। ਇਹ ਤਿਉਹਾਰ ਪਤੀ-ਪਤਨੀ ਦੇ ਆਪਸੀ ਪਿਆਰ, ਵਿਸ਼ਵਾਸ ਤੇ ਸਮਰਪਣ ਦੀ ਭਾਵਨਾ ਨੂੰ ਦਰਸਾਉਂਦਾ ਹੈ। ਮੰਦਰਾਂ ਵਿੱਚ ਲੱਗੀਆਂ ਰੌਣਕਾਂ ਨੇ ਤਿਉਹਾਰ ਦੀ ਧਾਰਮਿਕ ਤੇ ਸੱਭਿਆਚਾਰਕ ਮਹੱਤਤਾ ਨੂੰ ਹੋਰ ਵੀ ਉਜਾਗਰ ਕੀਤਾ। ਮਹਿਲਾਵਾਂ ਨੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਇਹ ਤਿਉਹਾਰ ਮਨਾਉਂਦਿਆਂ ਪਰਿਵਾਰ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।