ਕੈਬਨਿਟ ਮੰਤਰੀ ਤੇ ਨਾਇਬ ਤਹਿਸੀਲਦਾਰ ਦਾ ਕੀਤਾ ਸਨਮਾਨ ਮੰਦਿਰ ਦੇ ਸੇਵਾਦਾਰਾਂ ਨੇ ਕੈਬਨਿਟ ਮੰਤਰੀ ਤੇ ਨਾਇਬ ਤਹਿਸੀਲਦਾਰ ਦਾ ਕੀਤਾ ਸਨਮਾਨ
Publish Date: Tue, 01 Sep 2026 08:10 PM (IST)
Updated Date: Tue, 01 Sep 2026 08:13 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਹਿੰਦਰ ਭਗਤ ਕੈਬਨਿਟ ਮੰਤਰੀ ਪੰਜਾਬ ਤੇ ਉਨ੍ਹਾਂ ਦੇ ਨਾਲ ਨਾਇਬ ਤਹਿਸੀਲਦਾਰ ਰਜੀਵ ਖੋਸਲਾ ਬੀਤੇ ਦਿਨ ਪ੍ਰਾਚੀਨ ਸ਼ਿਵ ਮੰਦਿਰ ਨਾਥਾਂ ਦਾ ਡੇਰਾ ਸੀਨਪੁਰਾ ਨਜ਼ਦੀਕ ਨਵੀਂ ਪੁਲਿਸ ਲਾਈਨ ਕਾਂਜਲੀ ਰੋਡ ਕਪੂਰਥਲਾ ਵਿਖੇ ਪਹੁੰਚੇ ਤੇ ਮੰਦਿਰ ਵਿਖੇ ਨਮਸਤਕ ਹੋਏ। ਇਸ ਮੌਕੇ ਮੰਦਿਰ ਦੇ ਮੁੱਖ ਸੇਵਾਦਾਰ ਮਹੰਤ ਵਿਜੇ ਨਾਥ ਤੇ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਦਾ ਮੰਦਿਰ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮਹਿੰਦਰ ਭਗਤ ਕੈਬਨਿਟ ਮੰਤਰੀ ਨੇ ਕਮੇਟੀ ਦੇ ਮੈਂਬਰਾਂ ਨਾਲ ਮੰਦਿਰ ਦੇ ਵਿਕਾਸ ਸਬੰਧੀ ਮੀਟਿੰਗ ਵੀ ਕੀਤੀ। ਇਸ ਮੌਕੇ ਮੰਦਿਰ ਦੇ ਮੁੱਖ ਸੇਵਾਦਾਰ ਵਿਜੇ ਨਾਥ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਮੰਦਿਰ ਵਿਖੇ ਗਰੀਬ ਪਰਿਵਾਰਾਂ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਬੱਚਿਆਂ ਦੀ ਸ਼ਾਦੀ ਤੇ ਹੋਰ ਸਮਾਜਿਕ ਸਮਾਗਮ ਕਰਨ ਲਈ ਕਮਿਊਨਿਟੀ ਹਾਲ ਦੀ ਸਥਾਪਨਾ ਲਈ ਜ਼ਮੀਨ ਦੀ ਅਲਾਟਮੈਂਟ ਤਾਂ ਸਰਕਾਰ ਵੱਲੋਂ ਕੀਤੀ ਜਾ ਚੁੱਕੀ ਹੈ ਪਰ ਉਸਾਰੀ ਲਈ ਫੰਡ ਦੀ ਬਹੁਤ ਜ਼ਰੂਰਤ ਹੈ, ਦੇ ਜਵਾਬ ਵਿੱਚ ਮੰਤਰੀ ਜੀ ਨੇ ਮੰਦਿਰ ਕਮੇਟੀ ਦੇ ਮੈਂਬਰਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਇਆ ਕਿਹਾ ਕਿ ਕਮਿਊਨਿਟੀ ਹਾਲ ਦੀ ਉਸਾਰੀ ਲਈ ਬਹੁਤ ਜਲਦੀ ਪੰਜਾਬ ਸਰਕਾਰ ਵੱਲੋਂ ਫੰਡਸ ਅਲਾਟ ਕਰਵਾਉਣ ਲਈ ਉਪਰਾਲੇ ਕਰਨਗੇ ਤਾਂ ਜੋ ਇਸ ਹਾਲ ਦੇ ਬਣਨ ਨਾਲ ਲੋਕਾਂ ਨੂੰ ਲਾਭ ਹੋ ਸਕੇ। ਇਸ ਮੌਕੇ ਮੰਦਿਰ ਦੇ ਮੁੱਖ ਸੇਵਾਦਾਰ ਬਾਬਾ ਵਿਜੇ ਨਾਥ, ਕ੍ਰਿਸ਼ਨ ਟੰਡਨ ਸਰਪ੍ਰਸਤ ਮੰਦਿਰ ਕਮੇਟੀ ਕਪੂਰਥਲਾ ਤੇ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਮਹਿੰਦਰ ਭਗਤ ਕੈਬਨਿਟ ਮੰਤਰੀ ਤੇ ਨਾਇਬ ਤਹਿਸੀਲਦਾਰ ਰਜੀਵ ਖੋਸਲਾ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਕਮੇਟੀ ਦੇ ਚੇਅਰਮੈਨ ਡਾਕਟਰ ਅਖਿਲੇਸ਼, ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਆਰਕੇ ਸੇਠੀ, ਸ਼ੰਕਰ ਪਾਸਵਾਨ, ਲਛਮਣ ਸ਼ਰਮਾ, ਵਿਪਣ ਮਲਹੋਤਰਾ, ਅਰਜਿੰਦਰ, ਬੌਬੀ, ਪਾਲੀ, ਦਰਸ਼ਨ ਸਿੰਘ ਆਦਿ ਵੀ ਮੌਜੂਦ ਸਨ।