ਅੰਤਰਰਾਸ਼ਟਰੀ ਪਾਵਰਲਿਫਟਰ ਤੇਜ਼ਬੀਰ ਸਿੰਘ ਰਾਣਾ ਦਾ ਕੀਤਾ ਸਨਮਾਨ ਤੇਜ਼ਬੀਰ ਸਿੰਘ ਰਾਣਾ ਦਾ ਅੰਤਰਰਾਸ਼ਟਰੀ ਪਾਵਰਲਿਫਟਰ ਅਤੇ ਕੋਚ ਅਜੈ ਗੋਗਨਾ ਭੁਲੱਥ ਵੱਲੋਂ ਡਾਲਰਾਂ ਦੇ ਹਾਰ ਨਾਲ ਸਨਮਾਨ
Publish Date: Wed, 21 Oct 2026 08:33 PM (IST)
Updated Date: Wed, 21 Oct 2026 08:33 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ: ਕਪੂਰਥਲਾ ਪਾਵਰਲਿਫਟਿੰਗ ਇੰਡੀਆ ਵੱਲੋਂ ਕੈਨੇਡਾ ਦੇ ਸ਼ਹਿਰ ਵਿੱਨੀਪੈਗ ਵਿੱਖੇ ਹੋਈ ਪਾਵਰਲਿਫਟਿੰਗ ਅਤੇ ਬੈਂਚ ਪ੍ਰੈੱਸ ਕਾਮਨਵੈਲਥ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਵੱਲੋਂ ਕਾਸ਼ੀ ਦਾ ਤਮਗਾ ਜੇਤੂ ਤੇਜ਼ਬੀਰ ਸਿੰਘ (ਰਾਣਾ ਰੌਕ) ਦਾ ਭਾਰਤੀ ਟੀਮ ਦੇ ਕੋਚ ਅਤੇ ਕਾਮਨਵੈਲਥ ਚੈਂਪੀਅਨ ਅਜੈ ਗੋਗਨਾ ਦੇ ਉਚੇਚੇ ਸੱਦੇ ਤੇ ਉਹਨਾਂ ਦਾ ਭੁਲੱਥ ਵਿਖੇ ਗ੍ਰਹਿ ਵਿੱਖੇ ਪੁੱਜਣ ਤੇ ਉਹਨਾਂ ਦਾ ਡਾਲਰਾਂ ਦਾ ਹਾਰ ਤੇ ਦੋਸ਼ਾਲਾ ਪਾ ਕੇ ਗੋਗਨਾ ਕਲਾਸਿਕ ਪਾਵਰਲਿਫਟਿੰਗ ਭੁਲੱਥ ਦਾ ਯਾਦਗਾਰੀ ਚਿੰਨ੍ਹ (ਟਰਾਫੀ) ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਅੰਤਰਰਾਸ਼ਟਰੀ ਪਾਵਰਲਿਫਟਰ ਅਤੇ ਕਾਮਨਵੈਲਥ ਚੈਂਪੀਅਨ ਅਜੈ ਗੋਗਨਾ (ਭੁਲੱਥ) ਨੇ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਠੱਠਗੜ੍ਹ ਦੇ ਜੰਮਪਲ ਤੇਜ਼ਬੀਰ ਸਿੰਘ ਰਾਣਾ ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ ਵਿੱਚ ਹੋਏ ਪਾਵਰਲਿਫਟਿੰਗ ਦੇ ਮੁਕਾਬਲਿਆਂ ਵਿੱਚ ਗੋਲ਼ਡ ਮੈਡਲ ਜਿੱਤ ਚੁੱਕਿਆ ਹੈ। ਮੈਂ ਤੇਜ਼ਬੀਰ ਸਿੰਘ ਰਾਣਾ ਦਾ ਇਸ ਮਾਣਮੱਤੀ ਉਪਲੱਬਧੀ ਲਈ ਭੁਲੱਥ ਪੁੱਜਣ ਤੇ ਵਧਾਈ ਦਿੰਦਾ ਹਾਂ ਅਤੇ ਸਾਡੇ ਸੂਬੇ ਦਾ ਅਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕਰਨ ਤੇ ਵਧਾਈ ਦਿੰਦਾ ਹਾਂ। ਇਸ ਮੌਕੇ ਧਰਮਿੰਦਰ ਸਿੰਘ ਚੀਮਾ (ਗੋਲਡਨ ਸਟਾਰ) ਖੇਡ ਪ੍ਰਮੋਟਰ, ਕਾਰੋਬਾਰੀ ਜੀਵਨਰਾਜ ਸਿੰਘ ਖਹਿਰਾ (ਰਾਮਗੜ੍ਹ) ਰਾਜਾ ਅੰਮ੍ਰਿਤਸਰ, ਰਾਜ ਕੁਮਾਰ ਗੋਗਨਾ, ਪਾਵਰਲਿਫਟਰ ਮਾਧਵ ਕਪੂਰ ਭੁਲੱਥ ਵੀ ਮੌਜੂਦ ਸਨ।