ਤੀਜ ਕਮ ਫਰੈਸ਼ਰ ਪਾਰਟੀ ਕੀਤੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਵਿੱਚ ਤੀਜ ਕਮ ਫਰੈਸ਼ਰ ਪਾਰਟੀ ਦਾ ਆਯੋਜਨ
Publish Date: Sat, 22 Aug 2026 10:09 PM (IST)
Updated Date: Sat, 22 Aug 2026 10:09 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸੁਲਤਾਨਪੁਰ ਲੋਧੀ ਵਿਖੇ ਸਕੂਲ ਪ੍ਰਸ਼ਾਸਕ ਇੰਜੀ. ਨਿਮਰਤਾ ਕੌਰ ਦੀ ਅਗਵਾਈ ਹੇਠ ਤੀਜ ਕਮ ਫਰੈਸ਼ਰ ਪਾਰਟੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਇੰਜੀ. ਸਵਰਨ ਸਿੰਘ, ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ ਤੇ ਸਕੂਲ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਪੰਜਾਬੀ ਸੱਭਿਆਚਾਰ ਤੇ ਤੀਜ ਦੀਆਂ ਰਵਾਇਤੀ ਝਲਕੀਆਂ ਨੇ ਸਭ ਦਾ ਮਨ ਮੋਹ ਲਿਆ। ਸਮਾਗਮ ਦਾ ਮੁੱਖ ਆਕਰਸ਼ਣ ‘ਤੀਜ ਕਵੀਨ’ ਤੇ ‘ਮਿਸਟਰ ਫਰੈਸ਼ਰ’ ਦੇ ਖਿਤਾਬ ਲਈ ਕਰਵਾਇਆ ਗਿਆ ਮੁਕਾਬਲਾ ਰਿਹਾ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵੱਡੀ ਗਿਣਤੀ ਵਿੱਚ ਭਾਗ ਲਿਆ। ਮੁਕਾਬਲੇ ਵਿੱਚ ਰਵਨੀਤ ਕੌਰ ਨੇ ‘ਤੀਜ ਕਵੀਨ’ ਤੇ ਗੁਰਇਕਬਾਲ ਸਿੰਘ ਨੇ ‘ਮਿਸਟਰ ਫਰੈਸ਼ਰ’ ਦਾ ਖਿਤਾਬ ਆਪਣੇ ਨਾਮ ਕੀਤਾ। ਅਵਨੀਤ ਕੌਰ ਤੇ ਅਭੀਜੀਤ ਸਿੰਘ ਨੇ ਫਸਟ ਰਨਰਅਪ, ਜਦਕਿ ਜਸ਼ਨਪ੍ਰੀਤ ਕੌਰ ਤੇ ਹਰਜਿੰਦਰ ਸਿੰਘ ਨੇ ਸੈਕਿੰਡ ਰਨਰਅਪ ਦਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਹਰਨੂਰ ਕੌਰ ਨੂੰ ‘ਮਿਸ ਐਲੀਗੈਂਸ’, ਸਿਮਰਨਪ੍ਰੀਤ ਕੌਰ ਨੂੰ ‘ਮਿਸ ਬਿਊਟੀਫੁਲ’, ਪ੍ਰਭਜੀਤ ਸਿੰਘ ਨੂੰ ‘ਬੈਸਟ ਟਰਬਨ’ ਤੇ ਜਗਜੀਤ ਸਿੰਘ ਨੂੰ ‘ਮਿਸਟਰ ਹੈਂਡਸਮ’ ਦੇ ਖਿਤਾਬ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਡਾਇਰੈਕਟਰ ਇੰਜੀ. ਹਰਨਿਆਮਤ ਕੌਰ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮੂਹ ਮੈਨੇਜਮੈਂਟ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ।