ਐੱਸਡੀ ਕਾਲਜ 'ਚ ਨੰਦਨੀ ਬਣੀ ਮਿਸ ਤੀਜ ਐੱਸ ਡੀ ਕਾਲਜ 'ਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਸੰਪੰਨ
Publish Date: Fri, 21 Aug 2026 08:37 PM (IST)
Updated Date: Fri, 21 Aug 2026 08:39 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐੱਸਡੀ ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਮੈਡਮ ਕਸ਼ਮੀਰ ਕੌਰ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦਾ ਸਮਾਗਮ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਤੇ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣਾਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਦਕਿ ਸਮਾਗਮ ਦਾ ਮੁੱਖ ਆਕਰਸ਼ਣ ਮਾਡਲਿੰਗ ਰਾਹੀਂ ਤੀਜ ਕੁਈਨ ਲਈ ਮੁਕਾਬਲਾ ਰਿਹਾ। ਤੀਜ ਕੁਈਨ ਦੇ ਮੁਕਾਬਲੇ ਚ ਬੀਏ ਭਾਗ ਦੂਜਾ ਦੀ ਨੰਦਨੀ ਮਿਸ ਤੀਜ ਦੇ ਖਿਤਾਬ ਤੇ ਕਬਜ਼ਾ ਕਰਨ ਚ ਸਫਲ ਰਹੀ। ਬੀਕਾਮ ਭਾਗ ਤੀਜਾ ਦੀ ਹਰਮੀਨ ਕੌਰ ਫਸਟ ਰਨਰਅਪ ਤੇ ਬੀਏ ਭਾਗ ਦੂਜਾ ਦੀ ਮਨਮੀਤ ਕੌਰ ਸੈਕੰਡ ਰਨਰਅਪ ਰਹੀ। ਬੀਸੀਏ ਭਾਗ ਪਹਿਲਾ ਦੀ ਮਨਪ੍ਰੀਤ ਕੌਰ ਮਿਸ ਕਾਨਫੀਡੈਂਸ, ਜਦਕਿ ਬੀਏ ਭਾਗ ਦੂਜਾ ਦੀ ਪ੍ਰੀਤਕਾ ਤੇ ਬੀਏ ਭਾਗ ਤੀਜਾ ਦੀ ਹਰਮਨਪ੍ਰੀਤ ਕੌਰ ਸਾਂਝੇ ਤੌਰ ਤੇ ਮਿਸ ਪੰਜਾਬਣ ਦਾ ਖ਼ਿਤਾਬ ਹਾਸਲ ਕਰਨ ਚ ਸਫਲ ਰਹੀਆਂ। ਬੀਕਾਮ ਭਾਗ ਪਹਿਲਾ ਦੀ ਤਰਨਜੀਤ ਕੌਰ ਨੇ ਬਿਊਟੀਫੁਲ ਸਮਾਈਲ, ਬੀਏ ਭਾਗ ਤੀਜਾ ਦੀ ਪ੍ਰਭਜੋਤ ਕੌਰ ਨੇ ਬਿਊਟੀਫੁਲ ਆਈਜ਼ ਤੇ ਬਿਊਟੀਫੁਲ ਡਰੈਸ ਦੇ ਖ਼ਿਤਾਬ ਤੇ ਕਬਜ਼ਾ ਕੀਤਾ। ਬੀਕਾਮ ਭਾਗ ਤੀਜਾ ਦੀ ਜਸ਼ਨਪ੍ਰੀਤ ਕੌਰ ਸਿੰਪਲ ਸਿਟੀ ਦਾ ਖਿਤਾਬ ਹਾਸਲ ਕਰਨ ਚ ਕਾਮਯਾਬ ਰਹੀ। ਪ੍ਰਿੰਸੀਪਲ ਡਾ. ਸ਼ੁਕਲਾ ਨੇ ਕਿਹਾ ਕਿ ਜੇਠ ਤੇ ਹਾੜ ਮਹੀਨੇ ਦੀ ਤਪਦੀ ਗਰਮੀ ਤੋਂ ਬਾਦ ਜਦ ਧਰਤੀ ਤੇ ਬਾਰਿਸ਼ ਦੀਆਂ ਬੂੰਦਾਂ ਟਿਪ ਟਿਪ ਡਿੱਗਦੀਆਂ ਹਨ, ਤਾਂ ਉਹ ਧਰਤੀ ਮਾਂ ਦੀ ਪਿਆਸ ਤਾਂ ਬੁਝਾਉਂਦੀਆਂ ਹੀ ਹਨ, ਨਾਲ ਦੀ ਨਾਲ ਸਾਨੂੰ ਸਾਉਣ ਮਹੀਨੇ ਦੇ ਆਉਣ ਦਾ ਅਹਿਸਾਸ ਵੀ ਕਰਵਾਉਂਦੀਆਂ ਹਨ। ਉਨ੍ਹਾਂ ਸਮਾਗਮ ਦੀ ਸਫਲਤਾ ਲਈ ਮੈਡਮ ਕਸ਼ਮੀਰ ਕੌਰ ਨੂੰ ਵਧਾਈ ਦਿੱਤੀ। ਮੰਚ ਸੰਚਾਲਨ ਬੀਏ ਭਾਗ ਤੀਜਾ ਦੀਆਂ ਵਿਦਿਆਰਥਣਾਂ ਨਵਜੋਤ ਕੌਰ ਤੇ ਅਮਨਦੀਪ ਕੌਰ ਨੇ ਕੀਤਾ। ਇਸ ਮੌਕੇ ਰਜਿੰਦਰ ਕੌਰ, ਰਜਨੀ ਬਾਲਾ, ਰਾਜਬੀਰ ਕੌਰ, ਸੁਨੀਤਾ ਕਲੇਰ ਆਦਿ ਸਟਾਫ ਮੈਂਬਰ ਹਾਜ਼ਰ ਸਨ।