ਰਤਨ ਰੈਜੀਡੈਂਸੀ ’ਚ ਤੀਜ ਦਾ ਤਿਉਹਾਰ ਮਨਾਇਆ ਰਤਨ ਰੈਜੀਡੈਂਸੀ ਰੈਸਟੋਰੇਂਟ ਵਿਖੇ ਤੀਜ ਤਿਉਹਾਰ ਧੂਮਧਾਮ ਨਾਲ ਮਨਾਇਆ
Publish Date: Fri, 21 Aug 2026 08:07 PM (IST)
Updated Date: Fri, 21 Aug 2026 08:09 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬੀ ਸੱਭਿਆਚਾਰ ਤੇ ਵਿਰਾਸਤੀ ਰਵਾਇਤਾਂ ਨੂੰ ਸਮਰਪਿਤ ਤੀਜ ਤਿਉਹਾਰ ਰਤਨ ਰੈਜੀਡੈਂਸੀ ਰੈਸਟੋਰੇਂਟ, ਮਾਡਲ ਟਾਊਨ ਵਿਖੇ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਸਮਾਗਮ ਦਾ ਆਯੋਜਨ ਮੁੱਖ ਪ੍ਰਬੰਧਕ ਸੂਨੈਨਾ ਚਾਵਲਾ, ਸ਼ਾਲੂ ਤੇ ਬਲਬੀਰ ਖੈਹਰਾ ਦੀ ਦੇਖ-ਰੇਖ ਹੇਠ ਕੀਤਾ ਗਿਆ। ਸਮਾਗਮ ਦੌਰਾਨ ਮਹਿਲਾਵਾਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਰਵਾਇਤਾਂ, ਪਹਿਰਾਵਿਆਂ ਤੇ ਲੋਕ ਕਲਾਵਾਂ ਨੂੰ ਪੇਸ਼ ਕਰਦਿਆਂ ਖੂਬ ਰੌਣਕਾਂ ਲਗਾਈਆਂ। ਇਸ ਮੌਕੇ 40 ਤੋਂ ਵੱਧ ਮਹਿਲਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਵਿੱਚ ਸ਼ਾਮਲ ਮਹਿਲਾਵਾਂ ਵੱਲੋਂ ਪੰਜਾਬੀ ਵਿਰਾਸਤ ਨਾਲ ਸਬੰਧਤ ਰਵਾਇਤੀ ਪਹਿਰਾਵੇ ਪਹਿਨੇ ਗਏ, ਜਿਨ੍ਹਾਂ ਵਿੱਚ ਪੰਜਾਬੀ ਸੂਟ, ਫੁਲਕਾਰੀ, ਪਰਾਂਦੇ ਤੇ ਰਵਾਇਤੀ ਗਹਿਣੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਰੰਗ-ਬਿਰੰਗੇ ਪਹਿਰਾਵਿਆਂ ਨਾਲ ਪੂਰਾ ਸਮਾਗਮ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਨਜ਼ਰ ਆਇਆ। ਤੀਜ ਦੇ ਇਸ ਸਮਾਗਮ ਦੌਰਾਨ ਮਹਿਲਾਵਾਂ ਲਈ ਗਿੱਧਾ, ਭੰਗੜਾ, ਬੋਲੀਆਂ ਸਮੇਤ ਕਈ ਤਰ੍ਹਾਂ ਦੀਆਂ ਮਨੋਰੰਜਕ ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਮਹਿਲਾਵਾਂ ਨੇ ਗਿੱਧੇ ਦੀਆਂ ਪੇਸ਼ਕਾਰੀਆਂ ਰਾਹੀਂ ਪੰਜਾਬੀ ਲੋਕ-ਸੱਭਿਆਚਾਰ ਦੀ ਖੂਬਸੂਰਤੀ ਨੂੰ ਪੇਸ਼ ਕੀਤਾ। ਇਸ ਦੌਰਾਨ ਸੂਨੈਨਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਤੇਜ਼ੀ ਨਾਲ ਬਦਲ ਰਹੀ ਜੀਵਨਸ਼ੈਲੀ ਦੇ ਦੌਰ ਵਿੱਚ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਤੇ ਸੱਭਿਆਚਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮੁੱਖ ਪ੍ਰਬੰਧਕ ਸੂਨੈਨਾ ਚਾਵਲਾ, ਸ਼ਾਲੂ ਤੇ ਬਲਬੀਰ ਖੈਹਰਾ ਨੇ ਕਿਹਾ ਕਿ ਤੀਜ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਤਿਉਹਾਰ ਹੈ, ਜੋ ਖੁਸ਼ੀਆਂ, ਮਿਲਵਰਤਣ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਜਗਦੀਸ਼ ਜੋਸਨ, ਸਤਵੰਤ ਕੌਰ, ਗੁਰਸ਼ਰਨ ਗਿੱਲ, ਸੁੱਖੀ, ਅਮਰਜੀਤ ਕੌਰ, ਨਰਿੰਦਰ ਕੌਰ, ਪੰਕਚ ਚੋਪੜਾ ਤੇ ਹੋਰ ਮਹਿਲਾਵਾਂ ਹਾਜ਼ਰ ਸਨ।