ਠੱਟਾ ਨਵਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਠੱਟਾ ਨਵਾਂ ਵਿਖੇ ਤੀਆਂ ਦਾ ਤਿਉਹਾਰ ਚਾਵਾਂ ਨਾਲ ਮਨਾਇਆ
Publish Date: Mon, 17 Aug 2026 09:57 PM (IST)
Updated Date: Mon, 17 Aug 2026 10:00 PM (IST)
ਵਿਰਸੇ ਦੇ ਪ੍ਰਤੀਕ ਤੀਆਂ ਦੇ ਤਿਉਹਾਰ ਸਬੰਧੀ ਜਾਗਰੂਕ ਕਰਨ ਦੀ ਲੋੜ : ਸੁਖਵਿੰਦਰ ਸੌਂਦ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਠੱਟਾ ਨਵਾਂ ਕਮਿਊਨਿਟੀ ਹਾਲ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਮੁਟਿਆਰਾਂ ਤੇ ਬੱਚਿਆਂ ਵੱਲੋਂ ਪੰਜਾਬੀ ਲੋਕ ਗੀਤ, ਪੰਜਾਬੀ ਬੋਲੀਆਂ ਤੇ ਲੋਕ ਨਾਚ ਗਿੱਧਾ ਪਾ ਕੇ ਧਮਾਲ ਮਚਾਈ ਗਈ। ਪੰਜਾਬੀ ਰਵਾਇਤੀ ਪਹਿਰਾਵੇ ਨਾਲ ਸੱਜੀਆਂ ਮੁਟਿਆਰਾਂ ਨੇ ਪੀਂਘਾਂ ਦਾ ਆਨੰਦ ਮਾਣਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸਰਪੰਚ ਸੁਖਵਿੰਦਰ ਸਿੰਘ ਸੌਂਦ ਚੇਅਰਮੈਨ ਰਾਮਗੜ੍ਹੀਆ ਵੈੱਲਫੇਅਰ ਬੋਰਡ ਨੇ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਤੇ ਕਿਹਾ ਕਿ ਸਾਡੇ ਅਮੀਰ ਵਿਰਸੇ ਪੰਜਾਬ ਦਾ ਰਵਾਇਤੀ ਤਿਉਹਾਰ ਹੈ, ਇਸ ਨੂੰ ਮੁੱਖ ਤੌਰ ’ਤੇ ਔਰਤਾਂ ਦਾ ਤਿਉਹਾਰ ਕਿਹਾ ਜਾਂਦਾ ਹੈ, ਜਿਹੜਾ ਸਾਉਣ ਦੇ ਮਹੀਨੇ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਆਉਣ ਵਾਲੀ ਪੀੜੀ ਆਪਣੇ ਪੁਰਾਣੇ ਵਿਰਸੇ ਦੇ ਤਿਉਹਾਰ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ, ਜਿਸ ਨੂੰ ਜਗਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ। ਇਸ ਮੌਕੇ ਸਰਪੰਚ ਮਨਦੀਪ ਕੌਰ ਸੌਂਦ ਨੇ ਕਿਹਾ ਕਿ ਤੀਆਂ ਹੁਣ ਸਾਡੇ ਅਤੀਤ ਦਾ ਹਿੱਸਾ ਬਣ ਗਈਆਂ ਹਨ। ਹੁਣ ਸਕੂਲਾਂ ਕਾਲਜਾਂ ਵਿੱਚ ਇਹ ਤਿਉਹਾਰ ਮਨਾਉਂਦੇ ਤਾਂ ਜ਼ਰੂਰ ਹਨ ਪ੍ਰੰਤੂ ਇਸ ਤਿਉਹਾਰ ਦੀ ਮਹੱਤਤਾ ਨੂੰ ਨਹੀਂ ਸਮਝਦੇ। ਸੌਂਦ ਨੇ ਕਿਹਾ ਕਿ ਤੀਆਂ ਭਾਰਤੀ ਤੇ ਪੰਜਾਬੀ ਸੱਭਿਆਚਾਰ ਦਾ ਅਹਿਮ ਤਿਉਹਾਰ ਹੈ। ਭਾਰਤੀ ਸੰਸਕ੍ਰਿਤੀ ਵਿੱਚ ਗੀਤ ਸੰਗੀਤ ਦੀ ਵਿਸ਼ੇਸ਼ ਮਹੱਤਤਾ ਹੈ। ਉਨਾਂ ਛੋਟੀਆਂ ਛੋਟੀਆਂ ਮੁਟਿਆਰਾਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਬੱਚੀਆਂ ਦੀ ਹੌਸਲਾ ਅਫ਼ਜਾਈ ਵੀ ਕੀਤੀ। ਇਸ ਮੌਕੇ ਗੁਲਜਾਰ ਸਿੰਘ ਮੋਮੀ, ਦਲਜੀਤ ਸਿੰਘ ਲਾਡੀ ਥਿੰਦ, ਫੁੰਮਣ ਸਿੰਘ ਪ੍ਰਧਾਨ ਕੋਅਪਰੇਟਿਵ ਸੁਸਾਇਟੀ, ਬਖਸ਼ੀਸ਼ ਸਿੰਘ ਚੇਲਾ, ਸ਼ਿੰਦਾ ਮੋਮੀ, ਜਸਵੰਤ ਸਿੰਘ ਜੱਸਾ, ਦਲਜੀਤ ਸਿੰਘ ਪਲੰਬਰ, ਲਖਬੀਰ ਸਿੰਘ ਲਾਲੀ, ਗੁਰਪ੍ਰੀਤ ਕੌਰ, ਦਵਿੰਦਰ ਕੌਰ, ਸਿਮਰਨਜੀਤ ਕੌਰ, ਜਸਬੀਰ ਕੌਰ, ਰਣਜੀਤ ਕੌਰ, ਮਨਜੀਤ ਕੌਰ ਮੋਮੀ, ਰਣਜੀਤ ਕੌਰ ਦੇਵਗਣ, ਪ੍ਰਦੀਪ ਕੌਰ, ਕਮਲਜੀਤ ਕੌਰ, ਜਸਵਿੰਦਰ ਕੌਰ, ਸ਼ਰਨਜੀਤ ਕੌਰ, ਜਸਵਿੰਦਰ ਕੌਰ ਮੋਮੀ, ਜਸਮੀਤ ਕੌਰ ਮੋਮੀ, ਹਰਪ੍ਰੀਤ ਕੌਰ ਦੇਵਗਣ ਆਦਿ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।