ਅਕਾਲ ਅਕੈਡਮੀ ਇੰਟਰਨੈਸ਼ਨਲ ’ਚ ਤੀਆਂ ਦਾ ਤਿਉਹਾਰ ਮਨਾਇਆ ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਤੀਆਂ ਦਾ ਤਿਓਹਾਰ ਮਨਾਇਆ
Publish Date: Sat, 22 Aug 2026 09:57 PM (IST)
Updated Date: Sat, 22 Aug 2026 10:00 PM (IST)
--ਮੈਡਮ ਰਵਨੀਤ ਕੌਰ ਥਿੰਦ ਤੇ ਮੈਡਮ ਸਪਨਾ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਲਖਵੀਰ ਸਿੰਘ ਲੱਖੀ,ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਤੀਆਂ ਦਾ ਤਿਓਹਾਰ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਪ੍ਰੋਗਰਾਮ ਦਾ ਆਗਾਜ਼ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਛੇਵੀਂ ਤੋਂ ਬਾਰਵੀਂ ਕਲਾਸ ਤੱਕ ਦੀਆਂ ਲੜਕੀਆਂ ਨੇ ਪੰਜਾਬੀ ਭੰਗੜਾ, ਗਿੱਧਾ, ਲੋਕ ਗੀਤ ਆਦਿ ਵੱਖ-ਵੱਖ ਆਈਟਮਜ਼ ਪੇਸ਼ ਕੀਤੀਆਂ। ਇਸ ਮੌਕੇ ਵਿਦਿਆਰਥੀਆਂ ਨੇ ਨਸ਼ੇ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੀ ਕੋਰਿਓਗ੍ਰਾਫੀ ਵੀ ਪੇਸ਼ ਕੀਤੀ। ਵਿਦਿਆਰਥੀਆਂ ਨੇ ਸਭਿਆਚਾਰ ਨੂੰ ਪੇਸ਼ ਕਰਦੀ ਪ੍ਰਦਰਸ਼ਨੀ ਵੀ ਦਿਖਾਈ, ਜਿਸ ਵਿੱਚ ਪੰਜਾਬੀ ਸੱਭਿਆਚਾਰਕ ਦੀ ਝਲਕ ਵੇਖਣ ਨੂੰ ਮਿਲੀ। ਛੇਵੀਂ ਤੋਂ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਵੱਲੋਂ ਮਾਡਲਿੰਗ ਵੀ ਕੀਤੀ ਗਈ, ਜਿਸ ਵਿੱਚ ਅਮਨਦੀਪ ਕੌਰ ਨੂੰ ਮਿਸ ਤੀਜ, ਐਸ਼ਵੀਰ ਕੌਰ ਨੂੰ ਗਿੱਧਿਆਂ ਦੀ ਰਾਣੀ, ਪਵਨਦੀਪ ਕੌਰ ਨੂੰ ਹੱਸਮੁੱਖ ਮੁਟਿਆਰ, ਸਵਲੀਨ ਕੌਰ ਨੂੰ ਮਿਸ ਪੰਜਾਬਣ ਤੇ ਏਕਮਪ੍ਰੀਤ ਕੌਰ ਨੂੰ ਤੀਆਂ ਦੀ ਰੌਣਕ ਦਾ ਖਿਤਾਬ ਦਿੱਤਾ ਗਿਆ। ਇਸ ਮੌਕੇ ਜੰਗਲਾਤ ਵਿਭਾਗ ਦੇ ਮੈਡਮ ਰਵਨੀਤ ਕੌਰ ਥਿੰਦ ਤੇ ਮੈਡਮ ਸਪਨਾ ਰੰਧਾਵਾ ਮੁੱਖ ਮਹਿਮਾਨ ਵਜੋਂ ਪਹੁੰਚੇ। ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਤੋਹਫੇ ਦੇ ਕੇ ਸਨਮਾਨਤ ਕੀਤਾ। ਮੁੱਖ ਮਹਿਮਾਨ ਮੈਡਮ ਰਵਨੀਤ ਕੌਰ ਥਿੰਦ ਨੇ ਪ੍ਰਿੰਸੀਪਲ ਮੈਡਮ ਤੇ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ ਤੇ ਇਸ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਮੌਕੇ ਜੱਜਾਂ ਦੀ ਭੂਮਿਕਾ ਮੈਡਮ ਅਨੂ ਸ਼ਰਮਾ ਅਤੇ ਨਵਨੀਤ ਕੌਰ ਨੇ ਨਿਭਾਈ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਸਿਮਰਨ ਕੌਰ ਤੇ ਮੈਡਮ ਪ੍ਰਭਜੋਤ ਕੌਰ ਨੇ ਨਿਭਾਈ। ਇਸ ਮੌਕੇ ਅਕਾਲ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ, ਮੈਨੇਜਮੈਂਟ ਮੈਬਰ ਮਨਜੀਤ ਕੌਰ ਜੱਜ, ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਮੈਡਮ ਮੋਨਾ ਘਈ ਪ੍ਰਿੰਸੀਪਲ ਸੀਨੀਅਰ ਵਿੰਗ, ਮੈਡਮ ਮਧੂ ਸ਼ਰਮਾ ਪ੍ਰਿੰਸੀਪਲ ਜੂਨੀਅਰ ਵਿੰਗ ਹਾਊਸ ਇੰਚਾਰਜ ਮਨਦੀਪ ਕੌਰ ਖ਼ਾਲਸਾ, ਸਤਿੰਦਰਜੀਤ ਕੌਰ, ਮੋਨਿਕਾ, ਮਨਦੀਪ ਕੌਰ ਤੇ ਐਕਟੀਵਿਟੀ ਇੰਚਾਰਜ ਨੇਹਾ, ਰਜਨਦੀਪ ਕੌਰ, ਅਮਨਦੀਪ ਕੌਰ, ਕਾਸ਼ਮ ਖ਼ਾਨ, ਰਜਨੀ ਬਾਲਾ, ਕਰਨਵੀਰ ਚੌਹਾਨ, ਰਵਿੰਦਰਪਾਲ ਸਿੰਘ, ਹਰਵਿੰਦਰ ਕੌਰ, ਪੂਜਾ ਮਰਵਾਹਾ, ਰਾਧਿਕਾ, ਸੁਸ਼ਮਾ ਧੀਰ, ਗਗਨਜੀਤ ਕੌਰ, ਸੀਮਾ, ਨਵਦੀਪ ਕੌਰ, ਸੋਨੀਆ ਅਰੋੜਾ, ਲਵਨੀਤ ਕੌਰ, ਅਮਿਤ ਕੁਮਾਰ, ਤਰੁਨ ਆਦਿ ਹਾਜ਼ਰ ਸਨ।