ਰਾਸ਼ੀ ਜਾਰੀ ਨਾ ਹੋਣ ’ਤੇ ਮਿਡ ਡੇ ਮੀਲ ਚਲਾਉਣ ਤੋਂ ਅਧਿਆਪਕ ਹੋਏ ਬੇਵੱਸ ਕੁਕਿੰਗ ਕਾਸਟ ਦੀ ਰਾਸ਼ੀ ਜਾਰੀ ਨਾ ਕਰਨ ਤੇ ਮਿਡ ਡੇ ਮੀਲ ਚਲਾਉਣ ਤੋਂ ਅਧਿਆਪਕ ਵਰਗ ਹੋਇਆ ਬੇ ਵੱਸ ਟੂਰਾ
Publish Date: Mon, 20 Jul 2026 07:44 PM (IST)
Updated Date: Tue, 21 Jul 2026 04:05 AM (IST)
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ/ ਬੀਸੀ ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਇਕਾਈ ਕਪੂਰਥਲਾ ਦੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਸ਼੍ਰੀ ਸਤਵੰਤ ਟੂਰਾ, ਮਨਜੀਤ ਗਾਟ, ਮਨਜੀਤ ਦਾਸ,ਸੰਤੋਖ ਮੱਲੀ ਬਲਵਿੰਦਰ ਮਸੀਹ, ਲਖਵੀਰ ਚੰਦ ਅਤੇ ਬਲਵਿੰਦਰ ਨਿਧੱੜਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰੀ ਅਤੇ ਏਡਿਡ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਨੂੰ ਸਰਕਾਰ ਵੱਲੋਂ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ, ਕਹਿਣ ਨੂੰ ਤਾਂ ਭਾਵੇ ਸਾਰੇ ਸਕੂਲਾਂ ਵਿੱਚ ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਕੀਤਾ ਜਾਣਾ ਹੈ ਪਰ ਅਸਲ ਵਿੱਚ ਇਹ ਸਾਰਾ ਕੰਮ ਸਕੂਲ ਮੁਖੀ ਵੱਲੋਂ ਹੀ ਕਿਸੇ ਅਧਿਆਪਕ ਨੂੰ ਇੰਚਾਰਜ ਬਣਾ ਕੇ ਚਲਾਇਆ ਜਾਂਦਾ ਹੈ। ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਮਿਡ ਡੇ ਮੀਲ ਚਲਾਉਣ ਲਈ ਕੁਕਿੰਗ ਕਾਸਟ ਜਾਰੀ ਨਹੀਂ ਕੀਤੀ ਗਈ ਅਤੇ ਨਾਲ ਹੀ ਮਹਿੰਗਾਈ ਵੀ ਲਗਾਤਾਰ ਵਧ ਰਹੀ ਹੈ ਪਰ ਇਹ ਮਿਡ ਡੇ ਮੀਲ ਨੂੰ ਲਗਾਤਾਰ ਚਲਾਉਣਾ ਅਧਿਆਪਕ ਵਰਗ ਲਈ ਔਖਾ ਹੋ ਰਿਹਾ ਹੈ ਕਿਉਂਕਿ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਤਾਂ ਕੋਈ ਵੀ ਫੀਸ/ ਫੰਡ ਬੱਚਿਆਂ ਕੋਲੋਂ ਨਹੀਂ ਲਿਆ ਜਾਂਦਾ ਜੋ ਕਿ ਕੁਕਿੰਗ ਕਾਸਟ ਦੀ ਰਾਸ਼ੀ ਨਾ ਹੋਣ ਕਰਕੇ ਵਰਤਿਆ ਜਾ ਸਕਦਾ ਸੀ ਅਤੇ ਇਹ ਕੁਕਿੰਗ ਕਾਸਟ ਆਣ ਉਪਰੰਤ ਵਾਪਸ ਉਸ ਫੰਡ ਵਿੱਚ ਜਮਾਂ ਕਰਾਇਆ ਜਾ ਸਕਦਾ ਸੀ, ਉਥੇ ਮਿਡ ਡੇ ਮੀਲ ਚਲਾਉਣਾ ਹੋਰ ਵੀ ਔਖਾ ਹੈ। ਲਖਬੀਰ ਚੰਦ ਤੇ ਬਲਵਿੰਦਰ ਨਿਧੜਕ ਨੇ ਅੱਗੇ ਕਿਹਾ ਕਿ ਅਧਿਆਪਕਾਂ ਦਾ ਹਜ਼ਾਰਾਂ ਹੀ ਰੁਪਈਆ ਆਪਣੀ ਜੇਬ ਵਿੱਚੋਂ ਮਿਡ ਡੇ ਮੀਲ ਚਲਾਉਣ ਲਈ ਖਰਚ ਹੋ ਚੁੱਕਾ ਹੈ ਅਤੇ ਦੁਕਾਨਦਾਰ ਵੀ ਇੰਨਾ ਲੰਬਾ ਸਮਾਂ ਉਧਾਰ ਦੇਣ ਤੋਂ ਕਿਨਾਰਾ ਕਰ ਰਹੇ ਹਨ ਪਰ ਸਬਜੀ ਅਤੇ ਫਰੂਟ ਦੇ ਪੈਸੇ ਤਾਂ ਨਗਦ ਹੀ ਅਦਾ ਕਰਨੇ ਪੈਂਦੇ ਹਨ ਜਿਸ ਨਾਲ ਅਧਿਆਪਕਾਂ ਦੇ ਘਰ ਦਾ ਬਜਟ ਵੀ ਗੜਬੜਾ ਜਾਂਦਾ ਹੈ। ਸ਼੍ਰੀ ਟੂਰਾ ਨੇ ਵਿਭਾਗ ਨੂੰ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਇਹ ਨਾ ਹੋਵੇ ਕਿ ਅਧਿਆਪਕਾਂ ਨੂੰ ਵਿਭਾਗ ਵੱਲੋਂ ਕੁਕਿੰਗ ਕਾਸਟ ਜਾਰੀ ਨਾ ਹੋਣ ਕਰਕੇ ਮਿਡ ਡੇ ਮੀਲ ਸਕੀਮ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਵੇ। ਸਾਰੇ ਸਕੂਲਾਂ ਨੂੰ ਕੁਕਿੰਗ ਕਾਸਟ ਦਾ ਪਿਛਲਾ ਬਕਾਇਆ ਰਾਸ਼ੀ ਅਤੇ ਹਰ ਮਹੀਨੇ ਦੀ ਐਡਵਾਂਸ ਕੁਕਿੰਗ ਕਾਸਟ ਜਾਰੀ ਕੀਤੀ ਜਾਵੇ। ਉਨ੍ਹਾਂ ਨੇ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਸਕੀਮ ਨੂੰ ਜਾਰੀ ਰੱਖਣ ਲਈ ਉਹਨਾਂ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਵਾਉਣ। ਪ੍ਰੈੱਸ ਨੂੰ ਜਾਣਕਾਰੀ ਦੇਣ ਸਮੇਂ ਪਵਨ ਕੁਮਾਰ,ਅਸ਼ੋਕ ਮੂਲ ਨਿਵਾਸੀ, ਸਤਨਾਮ ਗਿੱਲ, ਸੋਹਣ ਲਾਲ, ਜਸਬੀਰ ਖਲਵਾੜਾ, ਗੁਰ ਸੇਵਕ ਆਦਿ ਹਾਜ਼ਰ ਸਨ