ਸਾਹਿਤ ਸਭਾ ਵੱਲੋਂ ਅਧਿਆਪਕ ਸਨਮਾਨ ਸਮਾਰੋਹ 23 ਨੂੰ ਸਾਹਿਤ ਸਭਾ ਵੱਲੋਂ ਅਧਿਆਪਕ ਸਨਮਾਨ ਸਮਾਰੋਹ 23 ਸਤੰਬਰ ਨੂੰ
Publish Date: Sun, 20 Sep 2026 08:13 PM (IST)
Updated Date: Sun, 20 Sep 2026 08:14 PM (IST)
ਡਾ. ਮਨਮੋਹਨ ਸਿੰਘ ਗਿਆਨ ਰਤਨ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਸਿੱਖਿਆ ਤੇ ਸਮਾਜਿਕ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਨ ਤੇ ਵਡਮੁੱਲੀਆਂ ਸੇਵਾਵਾਂ ਦੇਣ ਵਾਲੇ ਪ੍ਰਤਿਭਾਸ਼ਾਲੀ ਅਧਿਆਪਕਾਂ ਦਾ ਡਾਕਟਰ ਮਨਮੋਹਨ ਸਿੰਘ ਗਿਆਨ ਰਤਨ ਅਵਾਰਡ ਨਾਲ ਸਨਮਾਨ ਕੀਤਾ ਜਾਵੇਗਾ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ ਤੇ ਸਕੱਤਰ ਮੁਖਤਾਰ ਸਿੰਘ ਚੰਦੀ ਨੇ ਦੱਸਿਆ ਕਿ ਇਸ ਸਬੰਧੀ ਵਿਸ਼ੇਸ਼ ਸਮਾਗਮ 23 ਸਤੰਬਰ 2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਵਾਲਾ ਅੰਦਰੀਸਾ ਵਿਖੇ ਸਕੂਲ ਮੁਖੀ ਲੈਕਚਰਾਰ ਸਵਿਤਾ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ। ਅਧਿਆਪਕ ਦਿਵਸ ਨੂੰ ਸਮਰਪਿਤ ਇਸ ਸਮਾਗਮ ਵਿੱਚ ਸਾਲ 2026 ਨਾਲ ਸਬੰਧਤ ਇਹ ਸਨਮਾਨ ਸਿੱਖਿਆ ਖੇਤਰ ਦੀਆਂ ਨਾਮਵਰ ਸ਼ਖਸ਼ੀਅਤਾਂ ਪ੍ਰਿੰਸੀਪਲ ਬਿਕਰਮਜੀਤ ਸਿੰਘ ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ (ਰਿਟਾ.), ਬੀਬੀ ਪਰਮਜੀਤ ਕੌਰ ਲੈਕਚਰਾਰ ਇਤਿਹਾਸ ਸ਼ਾਹਵਾਲਾ ਅੰਦਰੀਸਾ, ਸੁਰਜੀਤ ਸਿੰਘ ਲੈਕਚਰਾਰ ਕਾਮਰਸ ਮਲਸੀਆਂ, ਮਾਸਟਰ ਗੁਰਦੇਵ ਸਿੰਘ (ਪੰਜਾਬੀ) ਡੱਲਾ ਨੂੰ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਉੱਘੇ ਸਮਾਜ ਸੇਵੀ ਤੇ ਸਾਬਕਾ ਅਧਿਆਪਕ ਆਗੂ ਮਾਸਟਰ ਅਜੀਤ ਸਿੰਘ, ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਡਾ. ਪਰਮਜੀਤ ਸਿੰਘ ਮਾਨਸਾ, ਪ੍ਰਿੰਸੀਪਲ ਲਖਬੀਰ ਸਿੰਘ ਤੇ ਐਡਵੋਕੇਟ ਰਾਜਿੰਦਰ ਸਿੰਘ ਰਾਣਾ ਕਰਨਗੇ। ਇਸ ਮੌਕੇ ਸ਼ਾਇਰਾ ਕੁਲਵਿੰਦਰ ਕੌਰ ਕੰਵਲ, ਸੁਖਜਿੰਦਰ ਲਾਡੀ ਭੁੱਲਰ, ਗੁਰਮੇਲ ਜੈਨਪੁਰੀ ਤੇ ਸੰਦੀਪ ਸੇਖ਼ਮਾਗਾ ਸਮੇਤ ਕਈ ਸਾਹਿਤ ਪ੍ਰੇਮੀ ਹਾਜ਼ਰ ਸਨ। ਉਨ੍ਹਾਂ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।