ਜੇਕੇ ਪਬਲਿਕ ਸਕੂਲ ’ਚ ਮਨਾਇਆ ਅਧਿਆਪਕ ਦਿਵਸ
ਜੇ.ਕੇ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਅਧਿਆਪਕ ਦਿਵਸ
Publish Date: Mon, 07 Sep 2026 08:33 PM (IST)
Updated Date: Mon, 07 Sep 2026 08:34 PM (IST)
ਦੀਪਕ\ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜੇਕੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਨਿਰਦੇਸ਼ਕ ਪ੍ਰਦੀਪ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ‘ਅਧਿਆਪਕ ਦਿਵਸ’ ਦਾ ਸ਼ੁਭ ਆਰੰਭ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਚਿੱਤਰ ’ਤੇ ਫੁੱਲਾਂ ਦੀ ਮਾਲਾ ਅਰਪਿਤ ਕਰਕੇ ਕੀਤਾ ਗਿਆ। ਇਸ ਤੋਂ ਬਾਅਦ ਅਧਿਆਪਕਾਂ ਦੇ ਸਨਮਾਨ ਵਿੱਚ ਪ੍ਰੇਰਣਾਦਾਇਕ ਭਾਸ਼ਣ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਸੱਭਿਆਚਾਰਕ ਸਮਾਗਮ ਵਿੱਚ ਅਧਿਆਪਕਾਂ ਨੇ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ। ਪੰਜਾਬੀ ਤੇ ਹਿੰਦੀ ਲੋਕ-ਗੀਤਾਂ ’ਤੇ ਨ੍ਰਿਤ ਪੇਸ਼ ਕੀਤੇ ਗਏ ਤੇ ਕਈ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਇਸ ਮੌਕੇ ਸਕੂਲ ਦੀ ਨਿਰਦੇਸ਼ਿਕਾ ਰਿਤੁ ਸ਼ਰਮਾ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਦੇ ਸਮਰਪਣ, ਸਖ਼ਤ ਮਿਹਨਤ ਤੇ ਅਮੁੱਲੇ ਯੋਗਦਾਨ ਦੀ ਸਰਾਹਨਾ ਕੀਤੀ। ਸਕੂਲ ਦੇ ਨਿਰਦੇਸ਼ਕ ਪ੍ਰਦੀਪ ਕੁਮਾਰ ਸ਼ਰਮਾ ਨੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਹੀ ਉਹ ਵਿਅਕਤੀ ਹਨ ਜੋ ਆਉਣ ਵਾਲੀ ਪੀੜ੍ਹੀ ਨੂੰ ਚੰਗੇ ਸੰਸਕਾਰ ਤੇ ਜੀਵਨ ਦੀਆਂ ਸਹੀ ਕਦਰਾਂ-ਕੀਮਤਾਂ ਸਮਝਾ ਸਕਦੇ ਹਨ। ਅੰਤ ਵਿੱਚ ਕੇਕ ਕੱਟ ਕੇ ਇਸ ਸਮਾਗਮ ਨੂੰ ਯਾਦਗਾਰ ਬਣਾਇਆ ਗਿਆ। ਇਸ ਮੌਕੇ ਐੱਸਪੀ ਕਾਲੀਆ, ਵੀਨਾ ਮਹਿਤਾ ਤੇ ਸਮੂਹ ਸਟਾਫ਼ ਮੈਂਬਰ ਸ਼ਾਮਲ ਹੋਏ।