ਅਧਿਆਪਕਾਂ ਨੇ ਸਾੜੀਆਂ ਮੁੱਖ ਮੰਤਰੀ ਦੇ ਟਵੀਟ ਦੀਆਂ ਕਾਪੀਆਂ ਅਧਿਆਪਕਾਂ ਨੇ ਸਾੜੀਆਂ ਮੁੱਖ ਮੰਤਰੀ ਦੇ ਟਵੀਟ ਦੀਆਂ ਕਾਪੀਆਂ -
Publish Date: Fri, 28 Aug 2026 07:17 PM (IST)
Updated Date: Fri, 28 Aug 2026 07:19 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬੀਤੇ 27 ਅਗਸਤ ਨੂੰ ਪੰਜਾਬ ਦੇ ਮੁਲਾਜ਼ਮਾਂ ਦੀ ਸਾਂਝੀ ਤਾਲਮੇਲ ਕਮੇਟੀ ਨਾਲ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਮੁਨਕਰ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧ ਵਜੋਂ ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਨੇ ਮੁਲਾਜ਼ਮਾਂ ਦੇ ਡਿਊਟੀ ਅਸਥਾਨਾਂ ਤੇ ਸਕੂਲਾਂ ਵਿੱਚ ਮੁੱਖ ਮੰਤਰੀ ਵੱਲੋਂ ਕੀਤੇ ਗਏ ਮੀਟਿੰਗ ਨਾ ਕਰਨ ਦੇ ਟਵੀਟ ਦੀਆਂ ਕਾਪੀਆਂ ਸਾੜਨ ਦੇ ਸੱਦੇ ਉੱਤੇ ਬਲਾਕ ਫਗਵਾੜਾ ਦੇ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਉਸ ਟਵੀਟ ਨੂੰ ਹੈਂਕੜਬਾਜ਼ੀ, ਤਾਨਾਸ਼ਾਹੀ ਤੇ ਹੰਕਾਰ ਭਰਿਆ ਵਤੀਰਾ ਦੱਸਦੇ ਹੋਏ ਉਸਦੀਆਂ ਕਾਪੀਆਂ ਸਾੜੀਆਂ। ਵੱਖ-ਵੱਖ ਪ੍ਰਾਇਮਰੀ, ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਵਿੱਚੋਂ ਉਕਤ ਕਾਪੀਆਂ ਸਾੜਨ ਦੀਆਂ ਖਬਰਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਪ੍ਰਾਇਮਰੀ ਸਕੂਲ ਮਾਧੋਪੁਰ, ਚਹੇੜੂ, ਸਪਰੋੜ, ਮੀਰਾਪੁਰ, ਗੁਜਰਾਤਾਂ, ਬੋਹਾਨੀ, ਪ੍ਰੇਮਪੁਰ, ਭਾਖੜੀਆਣਾ ਮਿਡਲ ਸਕੂਲ ਚੱਕ, ਬੋਹਾਨੀ ਆਦਿ ਤੇ ਹੋਰ ਬਹੁਤ ਸਾਰੇ ਸਕੂਲਾਂ ਵਿੱਚ ਇਹ ਕਾਪੀਆਂ ਸਾੜਨ ਦਾ ਪ੍ਰੋਗਰਾਮ ਕੀਤਾ ਗਿਆ। ਮੁਲਾਜ਼ਮ ਆਗੂਆਂ ਨਾਲ ਫੋਨ ’ਤੇ ਰਾਬਤਾ ਕਰਨ ’ਤੇ ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦਾ ਸੰਘਰਸ਼ ਨਿਰੰਤਰ ਜਾਰੀ ਰਹੇਗਾ ਤੇ ਉਹ ਸਰਕਾਰ ਦੇ ਗੈਰ ਲੋਕਤੰਤਰਿਕ ਤੇ ਗੈਰ ਵਾਜਬ ਦਬਾਅ ਹੇਠਾਂ ਨਹੀਂ ਦੱਬਣਗੇ ਤੇ ਆਪਣੀ ਜਿੱਤ ਤੱਕ ਸੰਘਰਸ਼ ਜਾਰੀ ਰੱਖਣਗੇ ਤੇ ਇਸ ਝੂਠੀ ਤੇ ਧੋਖੇਬਾਜ਼ ਸਰਕਾਰ ਨੂੰ ਸਬਕ ਸਿਖਾਉਣਗੇ।