ਖਾਲਸਾ ਕਾਲਜ ’ਚ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗੁਰੂ ਨਾਨਕ ਖਾਲਸਾ ਕਾਲਜ ਵਿਚ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ
Publish Date: Sat, 12 Sep 2026 08:52 PM (IST)
Updated Date: Sat, 12 Sep 2026 08:53 PM (IST)
ਲਖਵੀਰ ਸਿੰਘ ਲੱਖੀ,ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ ਵਿਖੇ ਪ੍ਰਤਿਭਾ ਖੋਜ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤਿਭਾ ਖੋਜ ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਮੈਨੇਜਿੰਗ ਕਮੇਟੀ ਦੇ ਸਕੱਤਰ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਐਸਜੀਪੀਸੀ ਤੇ ਇੰਜੀ. ਹਰਨਿਆਮਤ ਕੌਰ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਮੈਡਮ ਗੁਰਪ੍ਰੀਤ ਕੌਰ ਰੂਹੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਨਾਲ ਜਿੱਥੇ ਵਿਦਿਆਰਥੀ ਆਪਣੇ ਅੰਦਰ ਦੀ ਪ੍ਰਤਿਭਾ ਦਾ ਮੁਜ਼ਾਹਰਾ ਕਰਕੇ ਆਪਣੀ ਇਕ ਵਿਲੱਖਣ ਪਛਾਣ ਬਣਾ ਸਕਦੇ ਹਨ, ਉੱਥੇ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਜਾਣਨ ਤੇ ਪਹਿਚਾਨਣ ਦਾ ਵੀ ਮੌਕਾ ਮਿਲਦਾ ਹੈ। ਇੰਜ. ਮੈਡਮ ਹਰਨਿਆਮਤ ਕੌਰ ਤੇ ਕਾਲਜ ਦੇ ਡਾਇਰੈਕਟਰ ਇੰਜ. ਨਿਮਰਤਾ ਕੌਰ ਨੇ ਵੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋਫੈਸਰ ਜਸਬੀਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਅਨੁਸ਼ਾਸਨ ਵਿਚ ਰਹਿਣ ਤੇ ਆਪਣਾ ਹੁਨਰ ਪਹਿਚਾਨਣ ਲਈ ਪ੍ਰੇਰਿਤ ਕੀਤਾ। ਇਨਾਂ ਮੁਕਾਬਲਿਆਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਕਵਿਤਾ ਉਚਾਰਨ ਮੁਕਾਬਲੇ ਚ ਪਹਿਲਾ ਸਥਾਨ ਧਰਮਪ੍ਰੀਤ ਸਿੰਘ, ਦੂਜਾ ਗੁਰਲੀਨਪ੍ਰੀਤ ਕੌਰ ਤੇ ਤੀਜਾ ਸਥਾਨ ਸਿਮਰਨ ਟੰਡਨ ਨੇ ਹਾਸਲ ਕੀਤਾ। ਇਸੇ ਤਰ੍ਹਾਂ ਹੀ ਡੀਬੇਟ ਤੇ ਐਲੋਕੇਸ਼ਨ ਮੁਕਾਬਲਿਆਂ ਵਿੱਚੋਂ ਹਰਪ੍ਰੀਤ ਕੌਰ ਨੇ ਪਹਿਲਾ, ਨਵਜੋਤ ਕੌਰ ਨੇ ਦੂਜਾ ਤੇ ਰਾਖੀ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚੋਂ ਰਿਪਨਜੀਤ ਕੌਰ ਨੇ ਪਹਿਲਾ, ਹਰਲੀਨ ਕੌਰ ਤੇ ਰਾਜਦੀਪ ਨੇ ਦੂਜਾ ਤੇ ਰੁਚੀ ਤੇ ਸਿਮਰਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕਾਰਟੂਨਿੰਗ ਮੁਕਾਬਲਿਆਂ ਵਿੱਚੋਂ ਅਲੀਸ਼ਾਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਰੰਗੋਲੀ ਮੁਕਾਬਲਿਆਂ ਰਵਨੀਤ ਕੌਰ, ਸਿਮਰਨ ਟੰਡਨ ਨੇ ਪਹਿਲਾ, ਐਸ਼ਵੀਰ ਕੌਰ, ਨਵਪ੍ਰੀਤ ਕੌਰ ਨੇ ਦੂਜਾ ਤੇ ਮਨਦੀਪ ਕੌਰ, ਜਸਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮਹਿੰਦੀ ਮੁਕਾਬਲਿਆਂ ਵਿੱਚ ਅੰਜਲੀ ਨੇ ਪਹਿਲਾ, ਮਿਸ਼ਟੀ, ਜੈਸਮੀਨ ਨੇ ਦੂਜਾ ਤੇ ਨਰਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਗਾਇਕੀ ਮੁਕਾਬਲੇ ਚ ਅਨਮੋਲ ਪ੍ਰੀਤ ਕੌਰ ਤੇ ਅਲੀਸ਼ਾ ਨੇ ਪਹਿਲਾ, ਸੁਖਜੀਵਨ ਸਿੰਘ ਨੇ ਦੂਜਾ ਤੇ ਪਲਕਪ੍ਰੀਤ ਕੌਰ ਤੇ ਮਨਮੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੋਲੋ ਡਾਂਸ ਮੁਕਾਬਲੇ ਵਿੱਚ ਮਹਿਕਪ੍ਰੀਤ ਕੌਰ ਨੇ ਪਹਿਲਾ ਤੇ ਧਰਮਪ੍ਰੀਤ ਸਿੰਘ ਨੇ ਦੂਜਾ ਤੇ ਅਨਾਮਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਸਕਿਟ ਵਿੱਚੋਂ ਬੈਸਟ ਐਕਟਰ ਦਾ ਐਵਾਰਡ ਪ੍ਰਭਜੋਤ ਕੌਰ ਨੂੰ ਦਿੱਤਾ ਗਿਆ। ਗਤਕਾ ਟੀਮ ਵਿੱਚੋਂ ਏਕਨੂਰ ਸਿੰਘ ਨੂੰ ਪਹਿਲਾ ਤੇ ਜਗਦੇਵ ਸਿੰਘ ਨੂੰ ਹੌਸਲਾ ਅਫ਼ਜਾਈ ਇਨਾਮ ਦਿੱਤੇ ਗਏ। ਮਿਊਜ਼ਿਕ ਇੰਸਟਰੂਮੈਂਟਲ ਵਿੱਚੋਂ ਵਾਸੂਦੇਵ ਨੇ ਪਹਿਲਾ ਸਥਾਨ ਹਾਸਲ ਕੀਤਾ। ਗਰੁੱਪ ਡਾਂਸ ਚ ਮਹਿਕਪ੍ਰੀਤ ਕੌਰ, ਤਾਨੀਆ ਹੰਸ, ਹਰਪ੍ਰੀਤ ਕੌਰ, ਸੁਮਨਪ੍ਰੀਤ ਕੌਰ, ਪ੍ਰਭਲੀਨ ਕੌਰ, ਕੋਮਲਪ੍ਰੀਤ ਕੌਰ, ਅਰਸ਼ਦੀਪ ਕੌਰ, ਸਾਨੀਆ ਦੇ ਗਰੁੱਪ ਨੇ ਪਹਿਲਾ ਸਥਾਨ ਹਾਸਲ ਕੀਤਾ। ਗੁਰਜੀਤ ਕੌਰ, ਸਿਮਰਨਜੀਤ ਕੌਰ, ਕਿਰਨਪ੍ਰੀਤ ਸੰਧੂ ਨੇ ਦੂਜਾ ਤੇ ਤਨੀਸ਼ਾ, ਸੁਖਵਿੰਦਰ ਕੌਰ, ਗਗਨਦੀਪ ਕੌਰ, ਦੀਕਸ਼ਾ ਸਹੋਤਾ, ਉਮੀਦ ਨੇ ਤੀਜਾ ਸਥਾਨ ਹਾਸਲ ਕੀਤਾ। ਸਮਾਗਮ ਦੇ ਅੰਤ ਵਿਚ ਸਾਰੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਗੁਰਪ੍ਰੀਤ ਕੌਰ ਵੱਲੋਂ ਇਨਾਮ ਦਿੱਤੇ ਗਏ। ਮੰਚ ਦਾ ਸੰਚਾਲਨ ਪ੍ਰੋ. ਅਰਸ਼ਪ੍ਰੀਤ ਕੌਰ ਵੱਲੋਂ ਕੀਤਾ ਗਿਆ। ਸਮਾਗਮ ਦੌਰਾਨ ਜੱਜਾਂ ਦੀ ਭੂਮਿਕਾ ਪ੍ਰੋ. ਰਾਜਦੀਪ ਕੌਰ ਜੋਸਨ, ਪ੍ਰੋ. ਰਾਜਪ੍ਰੀਤ ਕੌਰ, ਪ੍ਰੋ. ਜੁਗਰਾਜ ਸਿੰਘ, ਪ੍ਰੋ. ਨਿਵਿਆ ਸ਼ਰਮਾ, ਪ੍ਰੋ. ਸ਼ਿਲਪਾ ਵੱਲੋਂ ਨਿਭਾਈ ਗਈ।