- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਦਲਦੇ ਮੌਸਮ ਵਿੱਚ ਸਿਹਤ ਦਾ ਰੱਖੋ ਖਾਸ ਖਿਆਲ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਸਰਦੀਆਂ ਦੇ ਮੌਸਮ ਤੋਂ ਬਾਅਦ ਬੜੀ ਤੇਜ਼ੀ ਨਾਲ ਮੌਸਮ ਗਰਮੀਆਂ ਵੱਲ ਜਾ ਰਿਹਾ ਹੈ। ਇਸ ਦੌਰਾਨ ਬਾਰਿਸ਼ ਨਾ ਹੋਣ ਕਾਰਨ ਜਿਥੇ ਹਰ ਘਰ ਵਿਚ ਕੋਈ ਨਾ ਕੋਈ ਮੌਸਮੀ ਬਿਮਾਰੀ ਦੀ ਚਪੇਟ ਵਿਚ ਆਇਆ ਹੋਇਆ ਹੈ, ਜਿਸ ਦਾ ਮੁੱਖ ਕਾਰਨ ਸਾਡਾ ਖਾਣਾ-ਪੀਣਾ, ਰਹਿਣ-ਸਹਿਣ ਬਦਲਦੇ ਮੌਸਮ ਸਬੰਧੀ ਜਾਗਰੂਕ ਨਾ ਹੋਣਾ ਹੈ। ਇਸੇ ਸਬੰਧੀ ਫਗਵਾੜਾ ਸ਼ਹਿਰ ਦੇ ਵੱਖ-ਵੱਖ ਪ੍ਰਸਿੱਧ ਡਾਕਟਰਾਂ ਨਾਲ ਬਦਲ ਰਹੇ ਮੌਸਮ ਵਿਚ ਵਧ ਰਹੀਆ2 ਬਿਮਾਰੀਆਂ ਦੇ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਜੋ ਬਦਲਦੇ ਮੌਸਮ ਵਿਚ ਹੋ ਰਹੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਜਾਣਕਾਰੀ ਦਿੰਦਿਆ ਡਾ. ਜਤਿੰਦਰ ਸਿੰਘ ਪਰਹਾਰ, ਡਾ. ਵੀਰ ਸਿੰਘ ਬਸਰਾ, ਡਾ. ਬੀਐੱਸ ਭਾਟੀਆ ਨੇ ਦਸਿਆ ਕਿ ਮੌਸਮ ਦੇ ਬਦਲਣ ਨਾਲ ਤਾਪਮਾਨ, ਨਮੀ ਤੇ ਹਵਾ ਵਿਚ ਤਬਦੀਲੀਆਂ ਆਉਂਦੀਆਂ ਹਨ। ਇਹ ਤਬਦੀਲੀਆਂ ਸਰੀਰ ਦੀ ਰੋਗ-ਰੋਕੂ ਸਮਰੱਥਾ ‘ਤੇ ਅਸਰ ਪਾਉਂਦੀਆਂ ਹਨ। ਖ਼ਾਸ ਕਰਕੇ ਬੱਚੇ ਤੇ ਬਜ਼ੁਰਗ ਇਸ ਦੌਰਾਨ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਇਮਿਊਨਿਟੀ ਨਿਸ਼ਚਿਤ ਤੌਰ ‘ਤੇ ਕਮਜ਼ੋਰ ਹੁੰਦੀ ਹੈ।
ਬਦਲਦੇ ਮੌਸਮ ਵਿਚ ਥੋੜ੍ਹੀ ਜਿਹੀ ਸਾਵਧਾਨੀ ਤੇ ਸਿਹਤਮੰਦ ਆਦਤਾਂ ਅਪਣਾ ਕੇ ਅਸੀਂ ਆਪਣਾ ਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਕਰ ਸਕਦੇ ਹਾਂ। ਡਾਕਟਰਾਂ ਦੀ ਸਲਾਹ ਮੰਨਣ ਤੇ ਸਮੇਂ-ਸਮੇਂ 'ਤੇ ਚੈੱਕਅਪ ਕਰਵਾਉਣਾ ਵੀ ਲਾਭਦਾਇਕ ਹੁੰਦਾ ਹੈ। ਬਦਲਦਾ ਮੌਸਮ ਆਪਣੇ ਨਾਲ ਕਈ ਸਿਹਤ ਸਬੰਧੀ ਚੁਣੌਤੀਆਂ ਲਿਆਉਂਦਾ ਹੈ। ਜੇ ਅਸੀਂ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਦਾ ਖਾਸ ਖਿਆਲ ਰੱਖੀਏ, ਸੰਤੁਲਿਤ ਖੁਰਾਕ ਤੇ ਸਾਵਧਾਨੀਆਂ ਅਪਣਾਈਏ ਤਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸਮੇਂ-ਸਮੇਂ ‘ਤੇ ਡਾਕਟਰੀ ਸਲਾਹ ਲੈਣਾ ਵੀ ਬਹੁਤ ਜ਼ਰੂਰੀ ਹੈ।
ਕਿਉਂ ਵਧਦਾ ਹੈ ਖ਼ਤਰਾ?
ਤਾਪਮਾਨ ਦਾ ਅਚਾਨਕ ਵਧਣਾ ਜਾਂ ਘਟਨਾ
ਵਾਇਰਲ ਤੇ ਬੈਕਟੀਰੀਅਲ ਇਨਫੈਕਸ਼ਨ ਦਾ ਫੈਲਾਅ
ਧੂੜ ਤੇ ਐਲਰਜੀ ਕਾਰਕ ਤੱਤਾਂ ਦੀ ਵਾਧੂ ਮਾਤਰਾ
ਸਰੀਰ ਦਾ ਨਵੇਂ ਮੌਸਮ ਦੇ ਅਨੁਕੂਲ ਨਾ ਹੋ ਸਕਣਾ
ਬੱਚਿਆਂ ਵਿਚ ਜ਼ੁਕਾਮ, ਖਾਂਸੀ, ਬੁਖ਼ਾਰ ਤੇ ਗਲੇ ਦਾ ਇਨਫੈਕਸ਼ਨ ਆਮ ਹੈ। ਬਜ਼ੁਰਗਾਂ ਵਿਚ ਦਮਾ, ਜੋੜਾਂ ਦਾ ਦਰਦ, ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ।
ਬੱਚਿਆਂ ਲਈ ਖਾਸ ਸਾਵਧਾਨੀਆਂ
ਮੌਸਮ ਅਨੁਸਾਰ ਕੱਪੜੇ ਪਹਿਨਾਓ।
ਬਾਹਰ ਖੇਡਣ ਤੋਂ ਬਾਅਦ ਹੱਥ-ਮੂੰਹ ਧੁਲਵਾਓ।
ਤਾਜ਼ਾ ਤੇ ਪੋਸ਼ਟਿਕ ਖੁਰਾਕ ਦਿਓ।
ਠੰਢੀਆ2 ਚੀਜ਼ਾਂ ਤੋਂ ਪਰਹੇਜ਼ ਕਰਵਾਓ।
ਟੀਕਾਕਰਨ ਸਮੇਂ ‘ਤੇ ਕਰਵਾਓ।
ਬਜ਼ੁਰਗਾਂ ਲਈ ਜ਼ਰੂਰੀ ਧਿਆਨ
ਸਵੇਰੇ-ਸ਼ਾਮ ਦੀ ਠੰਢ ਤੋਂ ਬਚਾਅ ਕਰੋ।
ਹਲਕੀ ਕਸਰਤ ਜਾਂ ਟਹਿਲਣਾ ਜਾਰੀ ਰੱਖੋ।
ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਨਿਯਮਿਤ ਲਓ।
ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਨਿਗਰਾਨੀ ਕਰੋ।
ਭਾਰੀ ਭੋਜਨ ਤੋਂ ਬਚੋ ਤੇ ਹਲਕੀ ਖੁਰਾਕ ਲਓ।
ਇਮਿਊਨਿਟੀ ਮਜ਼ਬੂਤ ਕਰਨ ਲਈ ਸੁਝਾਅ
ਵਿਟਾਮਿਨ ਸੀ ਤੇ ਡੀ ਵਾਲੇ ਫਲ-ਸਬਜ਼ੀਆਂ ਲਓ
ਗਰਮ ਪਾਣੀ ਤੇ ਸੂਪ ਪੀਓ
ਪੂਰੀ ਨੀਂਦ (7–8 ਘੰਟੇ) ਲਓ
ਪਾਣੀ ਲੋੜੀਂਦੀ ਮਾਤਰਾ ਵਿਚ ਪੀਓ
ਮੌਸਮ ਠੰਢਾ ਹੋਣ ਦੇ ਬਾਵਜੂਦ ਪਾਣੀ ਘੱਟ ਨਾ ਕਰੋ। ਪਾਣੀ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ।
ਮੌਸਮ ਅਨੁਸਾਰ ਕੱਪੜੇ ਪਹਿਨੋ
ਸਵੇਰੇ-ਸ਼ਾਮ ਠੰਢ ਵਧ ਸਕਦੀ ਹੈ, ਇਸ ਲਈ ਹਲਕੇ ਗਰਮ ਕੱਪੜੇ ਪਹਿਨੋ।
ਸਫਾਈ ਦਾ ਖਿਆਲ ਰੱਖੋ
ਹੱਥ ਵਾਰ-ਵਾਰ ਧੋਣਾ ਤੇ ਸਾਫ਼-ਸੁਥਰਾ ਵਾਤਾਵਰਣ ਰੱਖਣਾ ਬਹੁਤ ਜ਼ਰੂਰੀ ਹੈ। ਵਾਇਰਸ ਤੇ ਬੈਕਟੀਰੀਆ ਤੋਂ ਬਚਾਅ ਲਈ ਇਹ ਸਭ ਤੋਂ ਅਸਰਦਾਰ ਤਰੀਕਾ ਹੈ।