ਮਠਿਆਈਆਂ ਦੇ ਸਮਰਾਟ ਰਾਕੇਸ਼ ਸੁਧੀਰ ਪੰਜ ਤੱਤਾਂ ’ਚ ਵਿਲੀਨ
ਮਠਿਆਈਆਂ ਦੇ ਸਮਰਾਟ ਰਾਕੇਸ਼ ਸੁਧੀਰ ਪੰਜ ਤੱਤਾਂ ਵਿੱਚ ਵਿਲੀਨ
Publish Date: Wed, 01 Apr 2026 07:04 PM (IST)
Updated Date: Thu, 02 Apr 2026 04:10 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸਿਰਫ ਫਗਵਾੜਾ ਪੰਜਾਬ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਿਠਾਸ ਫੈਲਾਉਣ ਵਾਲੇ ਮਠਿਆਈਆਂ ਦੇ ਸਮਰਾਟ ਸੁਧੀਰ ਸਵੀਟ ਹਾਊਸ ਦੇ ਮਾਲਕ ਰਾਕੇਸ਼ ਸੁਧੀਰ ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਉਨ੍ਹਾਂ ਦੇ ਸਪੁੱਤਰ ਅਮਿਤ ਸੁਧੀਰ ਵੱਲੋਂ ਮੁੱਖ ਅਗਨੀ ਭੇਂਟ ਕੀਤੀ ਗਈ। ਇਸ ਦੁੱਖ ਦੀ ਘੜੀ ਵਿੱਚ ਐਮਪੀ ਡਾਕਟਰ ਰਾਜ ਕੁਮਾਰ ਚੱਬੇਵਾਲ, ਆਮ ਆਦਮੀ ਪਾਰਟੀ ਹਲਕਾ ਇੰਚਾਰਜ ਹਰਜੀ ਮਾਨ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ, ਭਾਜਪਾ ਆਗੂ ਆਸ਼ੂ ਸਾਂਪਲਾ, ਆਮ ਆਦਮੀ ਪਾਰਟੀ ਬੀਸੀ ਬਿੰਗ ਦੁਆਬਾ ਜੋਨ ਦੇ ਮੁਖੀ ਦਲਜੀਤ ਰਾਜੂ ਦਰਵੇਸ਼ ਪਿੰਡ, ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ, ਸੁਰਿੰਦਰ ਨਾਰੰਗ,ਹਰਜਿਮਦਰ ਗੋਗਨਾ ਸਮੇਤ ਵੱਡੀ ਗਿਣਤੀ ਵਿੱਚ ਸਿਆਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਭੂਆ ਧਮੜੀ ਸ਼ਮਸ਼ਾਨ ਘਾਟ ਵਿਖੇ ਪੁੱਜੇ ਅਤੇ ਰਾਕੇਸ਼ ਸੁਧੀਰ ਨੂੰ ਅੰਤਿਮ ਵਿਦਾਈ ਦਿੱਤੀ। ਫਗਵਾੜਾ ਸ਼ਹਿਰ ਅੰਦਰ ਮਠਿਆਈਆਂ ਦੀ ਮਿਠਾਸ ਨੂੰ ਕਨੇਡਾ ਤੱਕ ਪਹੁੰਚਾਉਣ ਵਿੱਚ ਰਾਕੇਸ਼ ਸੁਧੀਰ ਦਾ ਅਹਿਮ ਯੋਗਦਾਨ ਰਿਹਾ ।ਮਿਠ ਬੋਲੜੇ ਸੁਭਾਅ ਦੇ ਮਾਲਕ ਰਾਕੇਸ਼ ਸੁਧੀਰ ਦੀਆਂ ਮਠਿਆਈਆਂ ਵਾਂਗ ਉਨ੍ਹਾਂ ਦੀ ਬੋਲੀ ਦੀ ਮਿਠਾਸ ਵੀ ਹਮੇਸ਼ਾ ਫਗਵਾੜਾ ਵਾਸੀਆਂ ਦੇ ਦਿਲਾਂ ਵਿੱਚ ਵਸਦੀ ਰਹੇਗੀ।ਸਵਰਗੀ ਰਾਕੇਸ਼ ਸੁਧੀਰ ਆਪਣੇ ਮਿਲਣਸਾਰ ਸੁਭਾਅ ਅਤੇ ਮਿੱਠੇ ਵਤੀਰੇ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੇ ਕਾਰੋਬਾਰ ਦੇ ਨਾਲ-ਨਾਲ ਸਮਾਜਿਕ ਸੇਵਾ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦੇ ਦਿਹਾਂਤ ਨਾਲ ਫਗਵਾੜਾ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਹੈ।ਉਹਨਾਂ ਦਾ ਸੁਭਾਅ ਅਤੇ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਫਗਵਾੜਾ ਵਾਸੀਆਂ ਦੇ ਦਿਲਾਂ ਵਿੱਚ ਵੱਸਦੀਆਂ ਰਹਿਣਗੀਆਂ। ਪਰਿਵਾਰਕ ਮੈਂਬਰਾਂ ਅਤੇ ਜਾਣ-ਪਹਿਚਾਣ ਵਾਲਿਆਂ ਨੇ ਉਨ੍ਹਾਂ ਨੂੰ ਭਾਵੁਕ ਸ਼ਰਧਾਂਜਲੀ ਅਰਪਿਤ ਕੀਤੀ। ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਨੇ ਮਠਿਆਈਆਂ ਦੇ ਸਮਰਾਟ ਅਤੇ ਸੁਧੀਰ ਸਵੀਟ ਸ਼ਾਪ ਦੇ ਮਾਲਕ ਰਾਕੇਸ਼ ਸੁਧੀਰ ਜੀ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਕੇਸ਼ ਸੁਧੀਰ ਇੱਕ ਮਿਲਣਸਾਰ, ਇਮਾਨਦਾਰ ਅਤੇ ਮਿੱਠੇ ਸੁਭਾਅ ਵਾਲੇ ਵਿਅਕਤੀ ਸਨ, ਜਿਨ੍ਹਾਂ ਨੇ ਆਪਣੇ ਵਤੀਰੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ। ਉਨ੍ਹਾਂ ਦੀ ਕਮੀ ਸਿਰਫ਼ ਪਰਿਵਾਰ ਹੀ ਨਹੀਂ, ਸਗੋਂ ਪੂਰੇ ਵਪਾਰੀ ਵਰਗ ਅਤੇ ਫਗਵਾੜਾ ਸ਼ਹਿਰ ਵਾਸੀਆਂ ਲਈ ਵੱਡਾ ਘਾਟਾ ਹੈ।