ਸੁਆਮੀ ਸੰਤ ਦਾਸ ਪਬਲਿਕ ਸਕੂਲ ਨੇ 27ਵਾਂ ਇਨਾਮ ਵੰਡ ਸਮਾਰੋਹ ਮਨਾਇਆ ਸੁਆਮੀ ਸੰਤ ਦਾਸ ਪਬਲਿਕ ਸਕੂਲ ਨੇ 27ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਇਆ
Publish Date: Wed, 25 Nov 2026 06:47 PM (IST)
Updated Date: Thu, 26 Nov 2026 04:08 AM (IST)
ਕੈਪਸ਼ਨ-25ਪੀਐਚਜੀ1 ਤੋਂ 25ਪੀਐਚਜੀ5 ਤੱਕ ਸੁਆਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਵਿਖੇ ਕਰਵਾਏ ਸਲਾਨਾ ਸਮਾਗਮ ਦੀਆਂ ਵੱਖ ਵੱਖ ਤਸਵੀਰਾਂ। * ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸਥਿਤ ਸੁਆਮੀ ਸੰਤ ਦਾਸ ਪਬਲਿਕ ਸਕੂਲ ਨੇ 23 ਨਵੰਬਰ ਨੂੰ ਉਤਸ਼ਾਹ ਤੇ ਖੁਸ਼ੀ ਦੇ ਮਾਹੌਲ ’ਚ ਆਪਣਾ 27ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਇਆ। ‘ਟੂਗੈਦਰ ਵੀ ਰਾਈਜ਼ ਹਾਇਰ’ ਇਕੱਠੇ ਮਿਲ ਕੇ ਅਸੀਂ ਹੋਰ ਉੱਚੇ ਉੱਠਦੇ ਹਾਂ’ ਦੇ ਪ੍ਰੇਰਨਾਦਾਇਕ ਵਿਸ਼ੇ ਤੇ ਆਧਾਰਿਤ ਇਸ ਸਮਾਗਮ ਵਿੱਚ ਏਕਤਾ, ਸਹਿਯੋਗ, ਆਪਸੀ ਸਹਾਇਤਾ ਅਤੇ ਸਮੂਹਿਕ ਵਿਕਾਸ ਦੇ ਮੁੱਲਾਂ ਨੂੰ ਉਜਾਗਰ ਕੀਤਾ ਗਿਆ। ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਜੀ (ਸਕੂਲ ਪ੍ਰਧਾਨ) ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਮੁੰਬਈ ਸਥਿਤ ਯੂਨੀਵਰਸਲ ਏ.ਆਈ. ਯੂਨੀਵਰਸਿਟੀ ਦੇ ਸੰਸਥਾਪਕ ਅਤੇ ਚਾਂਸਲਰ, ਸ੍ਰੀ ਤਰੁਣ ਆਨੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਪ੍ਰਸਿੱਧ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ, ਸਟੈਂਡ-ਅੱਪ ਕਾਮੇਡੀਅਨ ਤਰੁਣ ਸਿੰਘ ਚਾਵਲਾ, ਰਣਦੀਪ ਸਿੰਘ ਹੀਰ (ਏ.ਡੀ.ਸੀ., ਫਗਵਾੜਾ) ਤੇ ਤਹਿਸੀਲਦਾਰ ਸੁਖਚਰਨ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਇਸ ਸਮਾਗਮ ਨੂੰ ਸੱਚਮੁੱਚ ਯਾਦਗਾਰੀ ਬਣਾ ਦਿੱਤਾ। ਸਮਾਗਮ ਦੀ ਸ਼ੁਰੂਆਤ ਹਾਜ਼ਰੀਨ ਦੇ ਨਿੱਘੇ ਸਵਾਗਤ ਤੇ ਰਸਮੀ ਤੌਰ ਤੇ ਜੋਤੀ ਜਗਾਉਣ (ਦੀਪ ਪ੍ਰਜਵਲਨ) ਨਾਲ ਹੋਈ। ਸਕੂਲੀ ਸ਼ਬਦ ਦੇ ਗਾਇਨ ਦੁਆਰਾ ਪਰਮਾਤਮਾ ਦਾ ਅਸ਼ੀਰਵਾਦ ਲਿਆ ਗਿਆ। ਸਕੂਲ ਪ੍ਰਿੰਸੀਪਲ ਅੰਜੂ ਮਹਿਤਾ ਦੁਆਰਾ ਪੇਸ਼ ਕੀਤੀ ਗਈ ਸਾਲਾਨਾ ਰਿਪੋਰਟ ’ਚ ਸੰਸਥਾ ਦੀਆਂ ਸ਼ਾਨਦਾਰ ਪ੍ਰਾਪਤੀਆਂ, ਮਹੱਤਵਪੂਰਨ ਪੜਾਵਾਂ ਤੇ ਤਰੱਕੀ ਤੇ ਚਾਨਣਾ ਪਾਇਆ ਗਿਆ। ਬੇਸਬਰੀ ਨਾਲ ਉਡੀਕੇ ਜਾ ਰਹੇ ਇਨਾਮ ਵੰਡ ਸਮਾਰੋਹ ਦੌਰਾਨ, ਪੜ੍ਹਾਈ, ਖੇਡਾਂ ਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ ਗਈ। ਉਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਨੇ ਸਮਾਗਮ ਵਿੱਚ ਰੰਗ ਭਰ ਦਿੱਤੇ। ਵਿਿਦਆਰਥੀਆਂ ਨੇ ਕਈ ਦਿਲਚਸਪ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿੱਚ ਸਰਸਵਤੀ ਵੰਦਨਾ, ਸੋਚਣ ਲਈ ਮਜ਼ਬੂਰ ਕਰਨ ਵਾਲਾ ਨਾਟਕ ‘ਬਿਓਂਡ ਦ ਹੌਰੀਜ਼ਨ’ ਨਾਚ ਪੇਸ਼ਕਾਰੀ ‘ਅਵੇਕਨਿੰਗ ਆਫ਼ ਸ਼ਕਤੀ’ ਲੋਕ ਗੀਤ ‘ਮਿਰਜ਼ਾ’,ਪੰਜਾਬੀ ਸਕਿੱਟ, ਦੇਸ਼ ਭਗਤੀ ਦਾ ਇੱਕ ਮਨਮੋਹਕ ਗੀਤ ਅਤੇ ਜੋਸ਼ੀਲਾ ਭੰਗੜਾ ਸ਼ਾਮਲ ਸਨ। ਹਰੇਕ ਪੇਸ਼ਕਾਰੀ ਵਿੱਚ ਵਿਿਦਆਰਥੀਆਂ ਦੀ ਸਿਰਜਣਾਤਮਕਤਾ, ਆਤਮ-ਵਿਸ਼ਵਾਸ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਝਲਕਦੀਆਂ ਸਨ, ਜੋ ਸਮਾਗਮ ਦੇ ਮੁੱਖ ਵਿਸ਼ੇ ਦੀ ਭਾਵਨਾ ਨੂੰ ਬਾਖੂਬੀ ਦਰਸਾਉਂਦੀਆਂ ਸਨ। ਆਏ ਹੋਏ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਵਿਿਦਆਰਥੀਆਂ ਨੂੰ ਸਰਵਪੱਖੀ ਸਿੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਨ ਵਾਸਤੇ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਮਾਗਮ ਦੀ ਸਮਾਪਤੀ ਰਸਮੀ ਧੰਨਵਾਦ ਦੇ ਸ਼ਬਦਾਂ ਅਤੇ ਰਾਸ਼ਟਰੀ ਗਾਨ ਨਾਲ ਹੋਈ। ਸਾਲਾਨਾ ਸਮਾਗਮ ਤੋਂ ਪਹਿਲਾਂ ਸਕੂਲ ਨੇ ‘ਹੁਨਰ ਸੇ ਹੁਨਰ ਨੂੰ ਅਧਾਰ ਬਣਾ ਕੇ ਲਗਾਈ ਗਈ ਪ੍ਰਦਰਸ਼ਨੀ ਨੇ ਦਰਸ਼ਕਾਂ ਨੂੰ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ, ਨਵੀਨਤਾਕਾਰੀ ਵਿਚਾਰਾਂ ਅਤੇ ਹੱਥੀਂ ਕਲਾ ਨੂੰ ਦੇਖਣ ਦਾ ਮੌਕਾ ਪ੍ਰਦਾਨ ਕੀਤਾ, ਜਿਸ ਦੌਰਾਨ ਰਚਨਾਤਮਕਤਾ, ਹੁਨਰ ਵਿਕਾਸ ਅਤੇ ਆਤਮ-ਨਿਰਭਰਤਾ ਦੀ ਭਾਵਨਾ ਦਰਸਾਇਆ।ਇਹ ਪ੍ਰਦਰਸ਼ਨੀ ਵਿਦਿਆਰਥੀਆਂ ਲਈ ਨੇਲ ਆਰਟ ਤੇ ਮਹਿੰਦੀ, ਕੈਲੀਗ੍ਰਾਫੀ ਅਤੇ ਲਾਈਵ ਪੇਂਟਿੰਗ, ਬੇਕਿੰਗ, ਗਹਿਿਣਆਂ ਦੀ ਡਿਜ਼ਾਈਨਿੰਗ, ਜਾਦੂ ਵਿਗਿਆਨ, ਸਿਲਾਈ ਤੇ ਕਰੋਸ਼ੀਆ ਸਮੇਤ ਇੱਕ ਯਾਦਗਾਰ ਮੌਕਾ ਸੀ, ਜਿਸ ਨੇ ਇਕੱਠੇ ਮਿਲ ਕੇ ਅਸੀਂ ਹੋਰ ਉੱਚੇ ਉੱਠਦੇ ਹਾਂ ਦੀ ਭਾਵਨਾ ਨੂੰ ਬਾਖੂਬੀ ਦਰਸਾਇਆ।