ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਸੁਆਮੀ ਸੰਤ ਦਾਸ ਜੂਨੀਅਰ ਸਕੂਲ ਵੱਲੋਂ ਸਲਾਨਾ ਇਨਾਮ ਵੰਡ ਸਮਾਰੋਹ ਐਸਪਾਇਰ ਟੂ ਇੰਸਪਾਇਰ ਦਾ ਆਯੋਜਨ
Publish Date: Mon, 26 Oct 2026 07:22 PM (IST)
Updated Date: Mon, 26 Oct 2026 07:25 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸੁਆਮੀ ਸੰਤ ਦਾਸ ਜੂਨੀਅਰ ਸਕੂਲ ਫਗਵਾੜਾ ਨੇ ਐਸਪਾਇਰ ਟੂ ਇੰਸਪਾਇਰ ਥੀਮ ’ਤੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਬੜੇ ਉਤਸ਼ਾਹ ਨਾਲ ਮਨਾਇਆ। ਇਸ ਸਮਾਗਮ ਵਿੱਚ ਸਤਿਕਾਰਯੋਗ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ ਜੀ ਮਹਾਰਾਜ ਮੁੱਖ ਮਹਿਮਾਨ, ਡਾਕਟਰ ਏਕਤਾ ਧਵਨ ਤੇ ਡਾਕਟਰ ਸੋਨੀਆ ਨਰੂਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਹੋਰ ਪਤਵੰਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਜੋਤੀ ਪੂਜਾ ਨਾਲ ਹੋਈ। ਹੈੱਡ ਮਿਸਟਰੈੱਸ ਅਨੂ ਸ਼ਰਮਾ ਨੇ ਸਲਾਨਾ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਸਕੂਲ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਨੂੰ ਉਜਾਗਰ ਕੀਤਾ, ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਜਿਵੇਂ ਸੁਆਗਤਮ ਡਾਂਸ, ਐਕਰੋਬੇਟ ਯੋਗਾ, ਆਧੁਨਿਕ ਹਾਲਾਤਾਂ ਨੂੰ ਦਰਸਾਉਂਦੇ ਹੋਏ ਨਾਟਕ, ਭੰਗੜਾ ਆਦਿ ਦਿਖਾਇਆ ਗਿਆ। ਸਨਮਾਨ ਵਜੋਂ ਪਤਵੰਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ, ਜਿਸ ਤੋਂ ਬਾਅਦ ਪ੍ਰਿੰਸੀਪਲ ਅੰਜੂ ਮਹਿਤਾ ਨੇ ਆਏ ਹੋਏ ਮਹਿਮਾਨਾਂ ਨੂੰ ਸੰਬੋਧਨ ਕੀਤਾ ਤੇ ਬੱਚਿਆਂ ਨੂੰ ਭਵਿੱਖ ਵਿੱਚ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। ਇਸ ਤੋਂ ਬਾਅਦ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਲਈ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਕੁੱਲ ਮਿਲਾ ਕੇ ਸੁਆਮੀ ਸੰਤ ਦਾਸ ਜੂਨੀਅਰ ਸਕੂਲ ਵੱਲੋਂ ਕਰਾਇਆ ਸਲਾਨਾ ਸਮਾਗਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ।