ਸੁਆਮੀ ਪੂਰਨਾਨੰਦ ਸਰਸਵਤੀ ਨੇ ਸੁਆਮੀ ਪ੍ਰਦੀਪਾ ਨੰਦ ਜੀ ਨੂੰ ਬਣਾਇਆ ਚੇਲਾ
ਸੁਆਮੀ ਪੂਰਨਾਨੰਦ ਸਰਸਵਤੀ ਹੁਰਾਂ ਵੱਲੋਂ ਸੁਆਮੀ ਪ੍ਰਦੀਪਾ ਨੰਦ ਜੀ ਨੂੰ ਬਣਾਇਆ ਚੇਲਾ
Publish Date: Sun, 05 Apr 2026 09:50 PM (IST)
Updated Date: Mon, 06 Apr 2026 04:14 AM (IST)

ਪੰਚ ਦਸ ਨਾਮ ਦੁਆਬਾ ਮੰਡਲ ਪੰਜਾਬ ਦੇ ਵੱਡੀ ਗਿਣਤੀ ’ਚ ਆਸ਼ਰਮ ਪਹੁੰਚੇ ਸੰਤ ਮਹਾਪੁਰਸ਼ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ, ਸਿੱਧਵਾਂ ਦੋਨਾ : ਪੰਚ ਦਸ ਨਾਮ ਦੁਆਬਾ ਮੰਡਲ ਪੰਜਾਬ ਦੇ ਸੰਤਾਂ ਮਹਾਪੁਰਸ਼ਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਅੱਜ ਸੁਆਮੀ ਪ੍ਰਕਾਸ਼ਾ ਨੰਦ ਸਨਿਆਸ ਆਸ਼ਰਮ ਕਾਹਲਵਾਂ ਜਿਲਾ ਕਪੂਰਥਲਾ ਵਿਖੇ ਆਸ਼ਰਮ ਦੇ ਮੁੱਖ ਸੰਚਾਲਕ ਤੇ ਗੱਦੀਨਸ਼ੀਨ ਸ੍ਰੀ ਸ੍ਰੀ 1008 ਮਹਾ ਮੰਡਲੇਸ਼ਵਰ ਸੁਆਮੀ ਪੂਰਨ ਨੰਦ ਸਰਸਵਤੀ ਜੀ ਦੀ ਯੋਗ ਅਗਵਾਈ ਹੇਠ ਹੋਈ। ਇਸ ’ਚ ਪੰਚ ਦਸ ਨਾਮ ਦੁਆਬਾ ਮੰਡਲ ਦੇ ਪ੍ਰਧਾਨ ਸ੍ਰੀ ਸ੍ਰੀ 1008 ਮਹਾ ਮੰਡਲੇਸ਼ਵਰ ਸੁਆਮੀ ਦਵਿੰਦਰਾ ਨੰਦ ਮਹਾਰਾਜ ਬਾਰੀਆਂ ਤਲਾਂ ਜਲੰਧਰ, ਮਹੰਤ ਗਣਪਤੀ ਗਿਰੀ ਮਹਾਰਾਜ ਸੈਕਟਰੀ ਦੁਆਬਾ ਮੰਡਲ, ਸੁਆਮੀ ਸ੍ਰੀ ਪ੍ਰਸ਼ੋਤਮ ਗਿਰੀ ਜੀ ਖਜਾਨਚੀ ਦੁਆਬਾ ਮੰਡਲ, ਸੁਆਮੀ ਵਾਸੂਦੇਵ ਗਿਰੀ ਜੀ ਨੰਗਲ ਵਾਲੇ, ਸੁਆਮੀ ਰਾਮ ਚੰਦ ਗਿਰੀ ਜੀ ਚਾਨੀਆ ਵਾਲੇ, ਸੁਆਮੀ ਰਾਮੇਸ਼ਵਰ ਗਿਰੀ ਜੀ ਅਜਨੋਹੇ ਵਾਲੇ, ਸੁਆਮੀ ਸੱਤਿਆ ਵਰਤ ਗਿਰੀ ਜੀ ਭੂੰਗਰਨੀ ਵਾਲੇ ਅਤੇ ਮੰਡਲ ਦੇ ਕੋਤਵਾਲ ਸੁਆਮੀ ਸੰਜੇ ਗਿਰੀ ਜੀ ਦੀ ਅਲਾਵਲਪੁਰ ਵਾਲਿਆਂ ਤੋਂ ਇਲਾਵਾ ਹੋਰ ਵੱਡੀ ਗਿਣਤੀ ’ਚ ਸੰਤ ਮਹਾਪੁਰਸ਼ ਸ਼ਾਮਿਲ ਹੋਏ। ਇਸ ਮੌਕੇ ਉਕਤ ਮਹਾਪੁਰਸ਼ਾਂ ਵਿੱਚੋਂ ਮਹੰਤ ਗਣਪਤੀ ਗਿਰੀ ਜੀ ਮਹਾਰਾਜ ਨੇ ਸੁਆਮੀ ਪ੍ਰਕਾਸ਼ਾ ਨੰਦ ਆਸ਼ਰਮ ਦੇ ਗੱਦੀਨਸ਼ੀਨ ਸੁਆਮੀ ਪੂਰਨਾਂ ਨੰਦ ਸਰਸਵਤੀ ਜੀ ਦਾ ਸੁਆਮੀ ਪ੍ਰਦੀਪਾ ਨੰਦ ਮਹਾਰਾਜ ਜੀ ਨੂੰ ਚੇਲਾ ਬਣਾਉਣ ਦਾ ਪ੍ਰਸਤਾਵ ਰੱਖਿਆ, ਜਿਸ ਦੇ ਸਮਰਥਨ ਤੇ ਸੁਆਮੀ ਪ੍ਰਸ਼ੋਤਮ ਗਿਰੀ ਜੀ ਮਹਾਰਾਜ ਤੇ ਬਾਕੀ ਸੰਤਾਂ ਵੱਲੋਂ ਸਹਿਮਤੀ ਪ੍ਰਗਟਾਈ ਗਈ। ਜਿਸ ਤੋਂ ਬਾਅਦ ਸ੍ਰੀ ਸ੍ਰੀ 1008 ਮਹਾਮੰਡਲੇਸ਼ਵਰ ਸੁਆਮੀ ਪੂਰਨਾਨੰਦ ਸਰਸਵਤੀ ਹੁਰਾਂ ਵੱਲੋਂ ਸੁਆਮੀ ਪ੍ਰਦੀਪਾ ਨੰਦ ਮਹਾਰਾਜ ਜੀ ’ਤੇ ਚਾਦਰ ਚੜਾਉਣ ਦੀ ਰਸਮ ਅਦਾ ਕਰਕੇ ਉਨ੍ਹਾਂ ਨੂੰ ਆਪਣਾ ਚੇਲਾ ਸਵਿਕਾਰ ਕਰ ਲਿਆ। ਯਾਦ ਰਹੇ ਕਿ ਸੁਆਮੀ ਪੂਰਨਾ ਨੰਦ ਹੁਰਾਂ ਵੱਲੋਂ ਕਰੀਬ 2007 ਵਿੱਚ ਇਲਾਹਾਬਾਦ ਲੱਗੇ ਕੁੰਭ ਮੇਲੇ ’ਤੇ ਸੁਆਮੀ ਪ੍ਰਦੀਪਾ ਨੰਦ ਨੂੰ ਆਰਜੀ ਤੌਰ ’ਤੇ ਆਪਣਾ ਚੇਲਾ ਬਣਾਉਣਾ ਦਾ ਐਲਾਨ ਕਰ ਦਿੱਤਾ ਗਿਆ ਸੀ ਕਿਉਂਕਿ ਸੁਆਮੀ ਪ੍ਰਦੀਪਾ ਨੰਦ ਜੀ ਕਰੀਬ 1998 ਤੋਂ ਸੁਆਮੀ ਪੂਰਨਾਨੰਦ ਜੀ ਆਸ਼ਰਮ ’ਚ ਸੇਵਾ ਨਿਭਾ ਰਹੇ ਹਨ। ਇਸ ਮੌਕੇ ਸ੍ਰੀ ਬ੍ਰਿਜ ਲਾਲ ਖੀਵਾ, ਪੰਡਿਤ ਲਾਭ ਚੰਦ ਨੰਬਰਦਾਰ ਥਿਗਲੀ, ਨਿਰਮਲ ਸਿੰਘ ਢਿੱਲੋਂ ਨੰਬਰਦਾਰ ਕਾਹਲਵਾਂ, ਸੰਦੀਪ ਵਿਰਲੀ ਲੱਖਣ ਕੇ ਪੱਡੇ, ਕੁਲਦੀਪ ਸਿੰਘ ਬਲੱਗਣ ਕਾਹਲਵਾਂ, ਡਾ. ਕੁਲਦੀਪ ਰਾਏ ਸ਼ਰਮਾਂ ਸਿੱਧਵਾਂ ਦੋਨਾ, ਪ੍ਰੇਮ ਲਾਲ ਗਿੱਲ, ਓਮ ਪ੍ਰਕਾਸ਼ ਲੱਧੇਵਾਲੀ, ਪਵਨ ਕੁਮਾਰ, ਜੀਵਨ ਕੁਮਾਰ, ਵਿਪਨ ਕੁਮਾਰ ਖੀਵਾ, ਹਰੀ ਓਮ ਤੇ ਮੈਂਟਾ ਫਗਵਾੜਾ, ਰਾਮ, ਰਿੱਕੀ ਤੇ ਮਲਕੀਤ ਕਾਲਾ ਸੰਘਿਆਂ, ਜਸਪਾਲ ਜੋਸ਼ੀ, ਬਿੰਦਰ ਤੇ ਅਸ਼ਵਨੀ ਰਹੀਮਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਮਹਾਰਾਜ ਜੀ ਦੇ ਸੇਵਕ ਹਾਜ਼ਰ ਸਨ।