ਸਵੱਛ ਭਾਰਤ ਮੁਹਿੰਮ ਇੱਕ ਜਨ ਲਹਿਰ ਬਣ ਗਈ : ਸ਼ਾਰਦਾ, ਧੀਰ ਸਵੱਛ ਭਾਰਤ ਮੁਹਿੰਮ ਇੱਕ ਜਨ ਲਹਿਰ ਬਣ ਗਈ ਹੈ : ਉਮੇਸ਼ ਸ਼ਾਰਦਾ/ਮਨੂੰ ਧੀਰ
Publish Date: Fri, 02 Oct 2026 10:03 PM (IST)
Updated Date: Fri, 02 Oct 2026 10:04 PM (IST)
ਭਾਜਪਾ ਆਗੂਆਂ ਨੇ ਗਾਂਧੀ ਜੀ ਦੇ ਸਫ਼ਾਈ ਦੇ ਸੰਦੇਸ਼ ਨੂੰ ਜਨਤਾ ਤੱਕ ਫੈਲਾਉਣ ’ਤੇ ਦਿੱਤਾ ਜ਼ੋਰ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਸੇਵਾ ਸੰਕਲਪ ਅਭਿਆਨ ਦੇ ਹਿੱਸੇ ਵਜੋਂ ਦੇਸ਼ ਭਰ ਵਿੱਚ ਸਫ਼ਾਈ ਮੁਹਿੰਮ ਸ਼ੁਰੂ ਚਲਾਈ। ਇਸ ਤਹਿਤ ਵਿਰਾਸਤੀ ਸ਼ਹਿਰ ਵਿਖੇ ਵੀ ਭਾਜਪਾ ਆਗੂਆਂ ਨੇ ਸਫ਼ਾਈ ਮੁਹਿੰਮ ਅਭਿਆਨ ਚਲਾ ਕੇ ਸਫ਼ਾਈ ਦਾ ਸੰਦੇਸ਼ ਦਿੱਤਾ। ਇਸ ਮੌਕੇ ਭਾਜਪਾ ਦੇ ਸਾਬਕਾ ਸੂਬਾ ਸਕੱਤਰ ਉਮੇਸ਼ ਸ਼ਾਰਦਾ ਤੇ ਸਾਬਕਾ ਭਾਜਪਾ ਸੂਬਾ ਕਾਰਜਕਾਰਣੀ ਮੈਂਬਰ ਮਨੂੰ ਧੀਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ। ਇਸ ਦੌਰਾਨ ਪਾਰਟੀ ਆਗੂਆਂ ਤੇ ਵਰਕਰਾਂ ਨੇ ਸਫ਼ਾਈ ਕਰਕੇ ਸਵੱਛਤਾ ਦਾ ਸੰਦੇਸ਼ ਫੈਲਾਇਆ। ਇਸ ਮੌਕੇ ਭਾਜਪਾ ਆਗੂ ਉਮੇਸ਼ ਸ਼ਾਰਦਾ ਨੇ ਕਿਹਾ ਕਿ ਸਫ਼ਾਈ ਸਿਰਫ਼ ਇੱਕ ਦਿਨ ਦੀ ਮੁਹਿੰਮ ਨਹੀਂ ਹੈ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਸੇਵਾ ਸੰਕਲਪ ਅਭਿਆਨ ਰਾਹੀਂ, ਭਾਜਪਾ ਵਰਕਰ ਸਮਾਜ ਭਲਾਈ ਤੇ ਜਨਤਕ ਸੇਵਾ ਨੂੰ ਲਗਾਤਾਰ ਅੱਗੇ ਵਧਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਸਫ਼ਾਈ ਨੂੰ ਇੱਕ ਸਿਹਤਮੰਦ ਤੇ ਮਜ਼ਬੂਤ ਸਮਾਜ ਦੀ ਨੀਂਹ ਮੰਨਦੇ ਸਨ। ਸ਼ਾਰਦਾ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਨੂੰ ਇੱਕ ਸੱਚੀ ਜਨ ਲਹਿਰ ਬਣਾਉਣ ਲਈ, ਸਮਾਜ ਦੇ ਹਰ ਨਾਗਰਿਕ ਨੂੰ ਸਰਗਰਮੀ ਨਾਲ ਹਿੱਸਾ ਲੈਣ ਦੀ ਲੋੜ ਹੈ। ਭਾਗੀਦਾਰੀ, ਸਮੂਹਿਕ ਯਤਨ ਤੇ ਮਾਨਸਿਕਤਾ ਵਿੱਚ ਤਬਦੀਲੀ ਸਭ ਤੋਂ ਵੱਧ ਜ਼ਰੂਰੀ ਹੈ। ਜਦੋਂ ਤੱਕ ਸਫ਼ਾਈ ਹਰ ਵਿਅਕਤੀ ਦੀ ਨਿੱਜੀ ਜ਼ਿੰਮੇਵਾਰੀ ਤੇ ਆਦਤ ਨਹੀਂ ਬਣ ਜਾਂਦੀ, ਕੋਈ ਵੀ ਮੁਹਿੰਮ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਦੀ। ਇਸ ਮੌਕੇ ਭਾਜਪਾ ਨੇਤਾ ਮਨੂੰ ਧੀਰ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਅਕਤੂਬਰ 2014 ਨੂੰ ਸਫ਼ਾਈ ਨੂੰ ਉਤਸ਼ਾਹਿਤ ਕਰਨ ਲਈ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ ਸੀ, ਤਾਂ ਉਨ੍ਹਾਂ ਨੇ ਖੁਦ ਆਪਣੇ ਹੱਥਾਂ ਵਿੱਚ ਝਾੜੂ ਫੜਿਆ ਸੀ ਤੇ ਪੂਰੇ ਦੇਸ਼ ਨੇ ਵੀ ਆਪਣੇ ਹੱਥਾਂ ਵਿੱਚ ਝਾੜੂ ਫੜਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਲੋਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਤੇ ਸਕਾਰਾਤਮਕ ਸੋਚ ਪੈਦਾ ਕਰਨ ਦੇ ਯਤਨ ਕੀਤੇ ਤੇ ਅੱਜ ਇਹ ਮੁਹਿੰਮ ਇੱਕ ਜਨ ਲਹਿਰ ਵਿੱਚ ਬਦਲ ਗਈ ਹੈ। ਇਸ ਮੌਕੇ ਨਿਰਮਲ ਸਿੰਘ ਨਾਹਰ, ਵਿਸ਼ਾਲ ਸੋਂਧੀ, ਪ੍ਰਦੀਪ ਠਾਕੁਰ, ਡਾ. ਧਰਮਵੀਰ ਕਾਂਡਾ, ਡਾ. ਹਰਦੀਪ ਠਾਕੁਰ, ਹੈਪੀ ਸ਼ਰਮਾ, ਸੰਜੀਵ ਖੰਨਾ, ਸੁਨੀਲ ਅਰੋੜਾ, ਪਵਨ ਧੀਰ, ਚੇਤਨ ਮੱਲਣ, ਰਾਜੇਸ਼ ਸੂਰੀ, ਯਾਦਵਿੰਦਰ ਪਾਸੀ, ਰਾਜਿੰਦਰ ਰਾਜੂ, ਜਿੰਮੀ ਗੁਲਾਟੀ ਆਦਿ ਮੌਜੂਦ ਸਨ।