ਕੋਆਰਡੀਨੇਟਰ ਜੋਸਨ ਵੱਲੋਂ ਸਕੂਲ ਦਾ ਅਚਨਚੇਤ ਨਿਰੀਖਣ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸ਼ਨ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਦਾ ਅਚਨਚੇਤ ਨਿਰੀਖਣ
Publish Date: Fri, 04 Sep 2026 06:41 PM (IST)
Updated Date: Fri, 04 Sep 2026 06:43 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਪੰਜਾਬ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਤੇ ਸੰਜੀਵ ਕੁਮਾਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਗਵਾੜਾ-2 ਦੀਆਂ ਹਦਾਇਤਾਂ ਅਨੁਸਾਰ ਬਲਾਕ ਫਗਵਾੜਾ-2 ਦੇ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਿਸ਼ਨ ਸਮਰੱਥ ਜ਼ਿਲ੍ਹਾ ਕਪੂਰਥਲਾ ਦੇ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਨੇ ਅਚਨਚੇਤ ਨਿਰੀਖਣ ਕੀਤਾ। ਮਿਸ਼ਨ ਸਮਰੱਥ 4.0 ਦੇ ਅਧੀਨ ਉਨ੍ਹਾਂ ਵੱਲੋਂ ਪ੍ਰੀ ਪ੍ਰਾਇਮਰੀ ਤੇ ਪਹਿਲੀ ਤੇ ਦੂਸਰੀ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ। ਬੱਚਿਆਂ ਦੇ ਪ੍ਰਗਤੀ ਕਾਰਡ, ਰਿਕਾਰਡਿੰਗ ਸੀਟਾਂ, ਵਿਦਿਆਰਥੀਆਂ ਦੇ ਬਣੇ ਵਿਦਿਅਕ ਕੋਰਨਰ, ਖੇਡ ਪਿਟਾਰਾ, ਵਰਕ ਸ਼ੀਟਾਂ, ਸਿਲੇਬਸ ਅਨੁਸਾਰ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਪੜ੍ਹਾਈ ਦੀ ਜਾਂਚ-ਪੜਤਾਲ ਕੀਤੀ। ਇਸ ਇਲਾਵਾ ਤੀਸਰੀ ਤੇ ਪੰਜਾਬੀ ਜਮਾਤ ਦੇ ਵਿਦਿਆਰਥੀਆਂ ਦੀ ਉਨ੍ਹਾਂ ਦੇ ਪੱਧਰ ਅਨੁਸਾਰ ਰੈਂਡਮ ਚੈਕਿੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਸਕੂਲ ਦੀ ਸਾਫ ਸਫਾਈ, ਬੱਚਿਆਂ ਤੇ ਅਧਿਆਪਕਾਂ ਵੱਲੋਂ ਵਰਤੇ ਜਾਂਦੇ ਵਾਸ਼ ਰੂਮ, ਸਕੂਲ ਚੁਗਿਰਦੇ ਦੀ ਸਾਫ਼-ਸਫ਼ਾਈ, ਮਿਡ ਡੇ ਮੀਲ ਕਿਚਨ ਤੇ ਅਨਾਜ ਦੇ ਸੰਭਾਲ ਦਾ ਨਿਰੀਖਣ ਕੀਤਾ। ਸਕੂਲ ਦੇ ਮੁੱਖ ਅਧਿਆਪਕ ਗਣੇਸ਼ ਭਗਤ ਤੇ ਸਮੁੱਚੇ ਸਟਾਫ ਨੂੰ ਪੰਜਾਬ ਭਰ ਦੇ ਸਕੂਲ ਵਿੱਚ ਸਫ਼ਾਈ ਅਭਿਆਨ ਨਾਲ ਸਬੰਧਤ ਪਖ਼ਵਾੜਾ ਮਨਾਉਣ ਤੇ ਵਿਦਿਆਰਥੀ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਕੇ ਮੁੱਖ ਅਧਿਆਪਕ ਗਣੇਸ਼ ਭਗਤ, ਕਮਲਦੀਪ ਕੌਰ, ਨੇਹਾ ਸੇਠੀ, ਸੁਰਿੰਦਰ ਰਾਮ, ਸ਼ਵੇਤਾ ਧੁੱਪੜ, ਮੈਡਮ ਲਕਸ਼ਮੀ ਹਾਜ਼ਰ ਸਨ।