ਸੁਪਰਲਿਵਿੰਗ ਐਪ ਨੇ ਕਰਵਾਈ ‘ਸਿਹਤ ਕੀ ਬਾਤ’ ਸੁਪਰਲਿਿਵੰਗ ਐਪ ਨੇ ਕਰਵਾਇਆ ਔਰਤਾਂ ਦੀ ਸਿਹਤ ਨੂੰ ਲੈ ਕੇ ‘ਸਿਹਤ ਕੀ ਬਾਤ’ ਪ੍ਰੋਗਰਾਮ
Publish Date: Fri, 18 Sep 2026 07:49 PM (IST)
Updated Date: Fri, 18 Sep 2026 07:50 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸੁਪਰਲਿਵਿੰਗ ਐਪ ਵੱਲੋਂ ਡਿਵਾਈਨ ਏਂਜਲਸ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਨਵਿਤਾ ਛਾਬੜਾ ਤੇ ਪ੍ਰੋਜੈਕਟ ਡਾਇਰੈਕਟਰ ਅਮਿੰਦਰ ਪ੍ਰੀਤ ਕੌਰ ਰੂਬੀ ਦੇ ਵਿਸ਼ੇਸ਼ ਉਪਰਾਲੇ ਸਦਕਾ ਸੁਸਾਇਟੀ ਦੇ ਸਮੂਹ ਮੈਂਬਰਾਂ ਲਈ ਔਰਤਾਂ ਦੀ ਸਿਹਤ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ‘ਸਿਹਤ ਕੀ ਬਾਤ’ ਕਰਵਾਇਆ ਗਿਆ। ਇਹ ਪ੍ਰੋਗਰਾਮ ਦਿ ਗ੍ਰੈਂਡ ਅੰਬੈਸਡਰ, ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੌਰਾਨ ਡਾ. ਕਿਰਨਪ੍ਰੀਤ ਕੌਰ ਮੱਕੜ ਤੇ ਡਾ. ਦਵਿੰਦਰ ਕੌਰ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਔਰਤਾਂ ਦੀ ਸਿਹਤ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਹਾਜ਼ਰੀਨ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਔਰਤਾਂ ਨੇ ਖੁੱਲ੍ਹ ਕੇ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਤੇ ਚਿੰਤਾਵਾਂ ਬਾਰੇ ਸਵਾਲ ਪੁੱਛੇ ਤੇ ਮਾਹਿਰ ਡਾਕਟਰਾਂ ਨਾਲ ਗੱਲਬਾਤ ਰਾਹੀਂ ਲਾਭ ਉਠਾਇਆ। ਸੁਪਰਲਿਵਿੰਗ ਦੀ ਸਹਿ-ਸੰਸਥਾਪਕ ਤੇ ਸੀਸੀਓ ਗੁਰਜੋਤ ਕੌਰ ਗਰੋਵਰ ਨੇ ਦੱਸਿਆ ਕਿ ਸੁਪਰਲਿਵਿੰਗ ਇੱਕ ਸਿਹਤ ਤੇ ਤੰਦਰੁਸਤੀ ਪਲੇਟਫਾਰਮ ਹੈ, ਜਿਸ ਨੂੰ ਖ਼ਾਸ ਤੌਰ ’ਤੇ ਭਾਰਤੀ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਪ੍ਰੋਗਰਾਮ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੈਂਬਰਾਂ ਵੱਲੋਂ ਸੁਪਰਲਿਵਿੰਗ ਐਪ ਦੇ ਫਾਊਂਡਰ ਤੇ ਸੀਈਓ ਮਾਨਵਦੀਪ ਸਿੰਘ ਗਰੋਵਰ ਤੇ ਸਹਿ-ਸੰਸਥਾਪਕ ਤੇ ਸੀਸੀਓ ਗੁਰਜੋਤ ਕੌਰ ਗਰੋਵਰ ਵੱਲੋਂ ਸਿਹਤ ਸਬੰਧੀ ਜਾਗਰੂਕਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਸਮਾਗਮ ਦੌਰਾਨ ਗੁਰਸ਼ਰਨ ਕੌਰ ਵਾਸੂ, ਮਨਪ੍ਰੀਤ ਕੌਰ ਵਾਸੂ, ਅਨੂਰੀਤ ਗਰੋਵਰ, ਹਰਿੰਦਰ ਕੌਰ ਚਾਵਲਾ, ਪ੍ਰਿਤਪਾਲ ਕੌਰ, ਸੋਨੂੰ ਸੁਧੀਰ ਤੇ ਨੀਲਮ ਜੱਸੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।