ਸੁਨੀਲ ਚਮ ਨੇ 52 ਪਰਿਵਾਰ ‘ਆਪ’ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਡਾ. ਰਾਜਕੁਮਾਰ ਚੱਬੇਵਾਲ ਨੂੰ ਦਿੱਤਾ ਜਨਮ ਦਿਨ ਦਾ ਤੋਹਫਾ
ਡਾ. ਰਾਜਕੁਮਾਰ ਚੱਬੇਵਾਲ ਨੂੰ ਦਿੱਤਾ ਜਨਮ ਦਿਨ ਦਾ ਤੋਹਫਾ ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਆਮ ਆਦਮੀ ਪਾਰਟੀ (ਆਪ) ਦੇ ਸਰਗਰਮ ਆਗੂ ਤੇ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਬਕਾ ਚੇਅਰਮੈਨ ਸੁਨੀਲ ਚਮ ਵੱਲੋਂ ਡਾ. ਰਾਜ ਕੁਮਾਰ ਚੱਬੇਵਾਲ ਦੇ ਜਨਮ ਦਿਨ ਮੌਕੇ ਵਾਰਡ ਨੰਬਰ 34 ਮੁਹੱਲਾ ਚਾਚੋਕੀ ਵਿਖੇ 52 ਪਰਿਵਾਰਾਂ ਨੂੰ ਭਾਜਪਾ, ਬਸਪਾ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਤੇ ਫਗਵਾੜਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਸੁਨੀਲ ਚਮ ਨੇ ਇਸ ਨੂੰ ਡਾ. ਚੱਬੇਵਾਲ ਦੇ ਜਨਮ ਦਿਨ ਮੌਕੇ ਉਨ੍ਹਾਂ ਲਈ ਖਾਸ ਤੋਹਫ਼ੇ ਵਜੋਂ ਪੇਸ਼ ਕੀਤਾ। ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਤੇ ਸੁਨੀਲ ਚਮ ਸਮੇਤ ਮੌਜੂਦ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਕੇਕ ਕੱਟ ਕੇ ਡਾ. ਚੱਬੇਵਾਲ ਦਾ ਜਨਮ ਦਿਨ ਮਨਾਇਆ ਗਿਆ। ਇਸ ਦੌਰਾਨ ਉਨ੍ਹਾਂ ਦੀ ਲੰਮੀ ਉਮਰ, ਚੰਗੀ ਸਿਹਤ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸੁਨੀਲ ਚਮ ਨੇ ਕਿਹਾ ਕਿ ਡਾ. ਰਾਜ ਕੁਮਾਰ ਚੱਬੇਵਾਲ ਦੇ ਜਨਮ ਦਿਨ ਨੂੰ ਯਾਦਗਾਰ ਬਣਾਉਣ ਲਈ 52 ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਡਾ. ਰਾਜ ਕੁਮਾਰ ਚੱਬੇਵਾਲ ਨੇ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਨਾਲ ਜੁੜਨ ਵਾਲੇ ਹਰੇਕ ਵਰਕਰ ਤੇ ਪਰਿਵਾਰ ਨੂੰ ਬਣਦਾ ਸਤਿਕਾਰ ਤੇ ਸਨਮਾਨ ਮਿਲੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਉਸਦੇ ਵਰਕਰਾਂ ਨਾਲ ਹੁੰਦੀ ਹੈ ਤੇ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਹਰੀ ਰਾਮ, ਮੋਹਨ ਲਾਲ, ਸੋਹਨ ਲਾਲ, ਮਨੋਹਰ ਲਾਲ, ਵਰਿੰਦਰ ਸੈਣੀ, ਪਵਨ ਸੈਣੀ, ਮਾਲਤੀ ਸੈਣੀ, ਰੇਖਾ ਸੈਣੀ, ਨੀਲਮ ਸੈਣੀ, ਅਨੀਤਾ ਸੈਣੀ, ਕੋਮਲ ਸੈਣੀ, ਮੋਹਿਤ ਸੈਣੀ, ਅਦਿਤਯ ਸੈਣੀ, ਸੋਹਨ ਸਿੰਘ, ਹਰਦੀਪ ਸਿੰਘ, ਸਰਬਜੀਤ ਸਿੰਘ, ਰਾਮ ਕੇਵਲ, ਦੀਪਕ ਰਾਏ, ਦਲੀਪ ਕੁਮਾਰ, ਅਸ਼ੋਕ ਕੁਮਾਰ, ਪਵਨ ਮਿਸ਼ਰਾ, ਸੰਗੀਤਾ, ਪੂਜਾ, ਰਾਜੂ ਨੇਹਾ, ਰਜਨੀ ਸ਼ਰਮਾ, ਹਰਪ੍ਰੀਤ, ਰਵੀ, ਸੰਦੀਪ, ਮਨਦੀਪ, ਸੂਰਜ, ਰਾਮ ਜਨਮ, ਊਸ਼ਾ, ਪ੍ਰਿੰਸ, ਜੀਵਨ ਲਾਲ, ਸਿੰਮੀ, ਜਸਪ੍ਰੀਤ, ਕੋਮਲ, ਜਤਿੰਦਰ, ਰਾਜੇਸ਼, ਰਾਕੇਸ਼, ਧੀਰਜ, ਰਿਤੂ, ਪੁਨੀਤ, ਦੀਪਕ, ਸੁਮਨ, ਸ਼ੁਭਮ, ਹੈੱਪੀ, ਬਲਜੀਤ ਕੌਰ, ਸੋਖਾ, ਰਾਣੀ, ਸੁਖਵਿੰਦਰ ਸਿੰਘ, ਦੀਪਕ, ਤਰਸੇਮ ਲਾਲ, ਅਨਿਲ, ਮੁਹੰਮਦ ਅੰਸਾਰੀ, ਸ਼ਿਖਾ, ਮੁਹੰਮਦ ਸ਼ਹਿਜਾਦ, ਸਫੀਨਾ ਆਦਿ ਹਾਜ਼ਰ ਸਨ।