ਪ੍ਰੈੱਸ ਕਲੱਬ ਵਿਖੇ ਕਰਵਾਇਆ ਸੁੰਦਰ ਕਾਂਡ ਦਾ ਪਾਠ ਪ੍ਰੈੱਸ ਕਲੱਬ ਵਿਖੇ ਕਰਵਾਇਆ ਸੁੰਦਰ ਕਾਂਡ ਦਾ ਪਾਠ, ਵੱਡੀ ਗਿਣਤੀ ਵਿੱਚ ਸ਼ਖਸ਼ੀਅਤਾਂ ਨੇ ਭਰੀ ਹਾਜ਼ਰੀ
Publish Date: Tue, 13 Oct 2026 09:22 PM (IST)
Updated Date: Tue, 13 Oct 2026 09:23 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਵਰਾਤਰਿਆਂ ਦੇ ਪਾਵਨ ਮੌਕੇ ’ਤੇ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਵਰਕਿੰਗ ਜਰਨਲਿਸਟ ਐਸੋਸੀਏਸ਼ਨ (ਪ੍ਰੈੱਸ ਕਲੱਬ) ਵੱਲੋਂ ਨਵ-ਨਿਯੁਕਤ ਪ੍ਰਧਾਨ ਦੀਪਕ ਧੀਰ ਦੀ ਅਗਵਾਈ ਹੇਠ ਸੁੰਦਰ ਕਾਂਡ ਦੇ ਪਾਠ ਦਾ ਧਾਰਮਿਕ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਭਗਵਾਨ ਸ੍ਰੀ ਰਾਮ ਦੀ ਮਹਿਮਾ ਤੇ ਪਵਨ ਪੁੱਤਰ ਹਨੂਮਾਨ ਜੀ ਦੀ ਅਦੁੱਤੀ ਭਗਤੀ ਨਾਲ ਸਬੰਧਤ ਪਾਠ ਨੇ ਸਮੁੱਚੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਹਾਜ਼ਰ ਸੰਗਤਾਂ ਨੇ ਸ਼ਰਧਾ ਨਾਲ ਪਾਠ ਸਰਵਣ ਕਰਦਿਆਂ ਪ੍ਰਭੂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਧਾਰਮਿਕ ਸਮਾਗਮ ਦੀ ਸ਼ੁਰੂਆਤ ਪੰਡਿਤ ਮੋਹਨ ਸ਼ਾਮ ਵੱਲੋਂ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਵਾ ਕੇ ਕੀਤੀ ਗਈ। ਇਸ ਉਪਰੰਤ ਸ਼ੇਖੂਪੁਰ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰਸਿੱਧ ਭਜਨ ਗਾਇਕ ਕਰਨ ਐਂਡ ਪਾਰਟੀ ਵੱਲੋਂ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ। ਪਾਰਟੀ ਦੇ ਮੈਂਬਰਾਂ ਨੇ ਮਧੁਰ ਸੁਰਾਂ ਅਤੇ ਭਗਤੀ ਭਰੇ ਸ਼ਬਦਾਂ ਰਾਹੀਂ ਭਗਵਾਨ ਸ੍ਰੀ ਰਾਮ ਤੇ ਹਨੂਮਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਵਿੱਚ ਪਹੁੰਚੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੁੰਦਰ ਕਾਂਡ ਵਿੱਚੋਂ ਮਿਲਦੀ ਸਿੱਖਿਆ ਮਨੁੱਖਤਾ ਦੀ ਸੇਵਾ, ਨਿਮਰਤਾ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਸੰਦੇਸ਼ ਦਿੰਦੀ ਹੈ। ਧਾਰਮਿਕ ਆਸਥਾ ਦਾ ਅਸਲ ਉਦੇਸ਼ ਮਨੁੱਖ ਦੇ ਅੰਦਰ ਦਇਆ, ਸੇਵਾ ਤੇ ਪਰਉਪਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਵਾਤਾਵਰਨ ਦੀ ਸੰਭਾਲ ਤੇ ਕੁਦਰਤ ਨਾਲ ਪਿਆਰ ਵੀ ਮਨੁੱਖਤਾ ਦੀ ਭਲਾਈ ਨਾਲ ਜੁੜੇ ਅਹਿਮ ਫ਼ਰਜ਼ ਹਨ। ਇਸ ਮੌਕੇ ਐੱਸਡੀਐੱਮ ਜਸਜੀਤ ਸਿੰਘ ਨੇ ਹਾਜ਼ਰੀ ਭਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੀਆਂ ਪਰੰਪਰਾਵਾਂ, ਨੈਤਿਕ ਕਦਰਾਂ-ਕੀਮਤਾਂ ਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਿਆ ਜਾ ਸਕਦਾ ਹੈ। ਧਾਰਮਿਕ ਸਮਾਗਮ ਦੌਰਾਨ ਹਾਜ਼ਰ ਸੰਗਤਾਂ ਲਈ ਪ੍ਰਭੂ ਦਾ ਅਤੁੱਟ ਲੰਗਰ ਵੀ ਲਗਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਐੱਸਡੀ ਸਭਾ ਦੇ ਪ੍ਰਧਾਨ ਰਾਕੇਸ਼ ਧੀਰ, ਭਾਜਪਾ ਦੇ ਹਲਕਾ ਇੰਚਾਰਜ ਰਾਕੇਸ਼ ਨੀਟੂ, ਨਗਰ ਕੌਂਸਲ ਪ੍ਰਧਾਨ ਸੰਦੀਪ ਕੌਰ ਚੀਮਾ, ਕੌਂਸਲਰ ਪਵਨ ਕਨੋਜੀਆ, ਕੌਂਸਲਰ ਕਸ਼ਮੀਰ ਸਿੰਘ ਨੰਬਰਦਾਰ, ਸਾਬਕਾ ਪ੍ਰਧਾਨ ਅਸ਼ੋਕ ਮੋਗਲਾ, ਵਾਹਿਗੁਰੂ ਅਕੈਡਮੀ ਦੇ ਐੱਮਡੀ ਨਵਪ੍ਰੀਤ ਸਿੰਘ, ਅਮਿਤੋਜ ਸਿੰਘ ਐੱਮਡੀ ਅਕਾਲ ਐਜੂਕੇਸ਼ਨਲ, ਐਡਵੋਕੇਟ ਸਤਪਾਲ ਮਹੀਪਾਲ ਪ੍ਰਧਾਨ ਬਾਰ ਐਸੋਸੀਏਸ਼ਨ, ਐਡਵੋਕੇਟ ਸ਼ੈਲ ਪ੍ਰਭਾਕਰ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ, ਦਿਲਾਵਰ ਪੰਛੀ, ਕੰਵਲਨੈਨ ਸਿੰਘ ਕੇਨੀ, ਪ੍ਰੇਮ ਭਗਤ, ਪਿਆਰਾ ਲਾਲ ਭੱਟੀ, ਸੰਜੇ ਧੀਰ, ਮੰਡਲ ਪ੍ਰਧਾਨ ਡਾ. ਰਾਕੇਸ਼ ਪੁਰੀ, ਜ਼ਿਲ੍ਹਾ ਮੀਤ ਪ੍ਰਧਾਨ ਅਜੇ ਜੋਸ਼ੀ, ਅਮਿਤਾਭ ਸੇਠੀ, ਡਿੰਪਲ ਟੰਡਨ, ਬਾਬਾ ਬਲੌਰੀ, ਪੰਡਿਤ ਲਛਮਣ ਪ੍ਰਸਾਦ, ਪੰਡਿਤ ਦਿਨੇਸ਼ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।