ਪੱਡਾ ਮੇ ਕੈਮਰਾ ਬਾਗ ਦੇ ਸੁੰਦਰੀਕਰਨ ਲਈ ਦਿੱਤੇ 11 ਹਜ਼ਾਰ ਸੁੰਦਰੀਕਰਨ ਲਈ ਭੇਂਟ ਕੀਤੇ 11 ਹਜ਼ਾਰ ਰੁਪਏ
Publish Date: Thu, 24 Sep 2026 09:23 PM (IST)
Updated Date: Thu, 24 Sep 2026 09:27 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰਾਜਨੀਤੀ ਦੇ ਨਾਲ-ਨਾਲ ਸਮਾਜ ਸੇਵਾ ਲੋਕਾਂ ਦੀ ਭਲਾਈ ਲਈ ਹਮੇਸ਼ਾ ਪਹਿਲੀ ਕਤਾਰ ਵਿਚ ਖੜ੍ਹੇ ਨਜ਼ਰ ਆਉਣ ਵਾਲੇ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੋਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਸ਼ਹਿਰ ਦੇ ਕੈਮਰਾ ਬਾਗ਼ ਦਾ ਦੌਰਾ ਕੀਤਾ ਤੇ ਕੈਮਰਾ ਬਾਗ ਸੈਰਗਾਹ ਪ੍ਰੇਮੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਇਸ ਮੌਕੇ ਲੋਕਾਂ ਨੇ ਪੱਡਾ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸੁਖਵੰਤ ਸਿੰਘ ਪੱਡਾ ਨੇ ਕੈਮਰਾ ਬਾਗ ਸੈਰਗਾਹ ਪ੍ਰੇਮੀਆਂ ਵਲੋਂ ਕੈਮਰਾ ਬਾਗ਼ ਦੀ ਸੰਭਾਲ ਤੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਰਾਲੇ ਨਾ ਸਿਰਫ਼ ਵਾਤਾਵਰਨ ਨੂੰ ਹਰਿਆ-ਭਰਿਆ ਤੇ ਸਾਫ਼-ਸੁਥਰਾ ਰੱਖਣ ਵਿੱਚ ਮਦਦ ਕਰਦੇ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਪ੍ਰੇਰਨਾ ਸਰੋਤ ਬਣਦੇ ਹਨ। ਪੱਡਾ ਨੇ ਕਿਹਾ ਪੌਦਿਆਂ ਦੀ ਸਹੀ ਦੇਖਭਾਲ ਨਾਲ ਹਵਾ ਸਾਫ਼ ਹੁੰਦੀ ਹੈ ਤੇ ਆਲੇ-ਦੁਆਲੇ ਦਾ ਤਾਪਮਾਨ ਸੁਖਾਵਾਂ ਰਹਿੰਦਾ ਹੈ। ਹਰਿਆਵਲ ਭਰਿਆ ਬਾਗ਼ ਮਨੁੱਖੀ ਮਨ ਨੂੰ ਸਕੂਨ ਦਿੰਦਾ ਹੈ ਤੇ ਤਣਾਅ ਮੁਕਤ ਕਰਦਾ ਹੈ। ਇਸ ਮੌਕੇ ਪੱਡਾ ਦੇ ਵਲੋਂ ਕੈਮਰਾ ਬਾਗ਼ ਦੀ ਸੰਭਾਲ ਤੇ ਸੁੰਦਰੀਕਰਨ ਲਈ ਕੈਮਰਾ ਬਾਗ਼ ਕਮੇਟੀ ਨੂੰ 11 ਹਜ਼ਾਰ ਰੁਪਏ ਭੇਟ ਕੀਤੇ ਗਏ। ਪੱਡਾ ਨੇ ਕਿਹਾ ਕਿ ਸਮਾਜ ਸੇਵਾ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸੰਵੇਦਨਾ ਸਿਰਫ਼ ਕਿਸੇ ਦੇ ਦੁੱਖ ਨੂੰ ਮਹਿਸੂਸ ਕਰਨਾ ਹੀ ਨਹੀਂ, ਸਗੋਂ ਲੋੜ ਦੇ ਸਮੇਂ ਉਸ ਦਾ ਸਾਥ ਦੇਣਾ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਸੰਵੇਦਨਾ ਸਮਾਜ ਵਿਚ ਕ੍ਰਾਂਤੀਕਾਰੀ ਬਦਲਾਅ ਦਾ ਸ਼ੰਖਨਾਦ ਹੈ। ਪੱਡਾ ਨੇ ਸਮਾਜ ਪ੍ਰਤੀ ਸੰਵੇਦਨਸ਼ੀਲ ਰਹਿਣ ਲਈ ਯੋਗ ਰਾਹੀਂ ਸਰੀਰ ਨੂੰ ਤੰਦਰੁਸਤ ਰੱਖਣ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੀੜਤ ਨੂੰ ਨਿਆਂ ਤੇ ਸਹਾਰਾ ਦਿਵਾਉਣਾ ਤੇ ਨਿਰਾਸ਼ਾਜਨਕ ਜੀਵਨ ਵਿਚ ਆਸ ਦੀ ਕਿਰਨ ਜਗਾਉਣਾ ਹੀ ਸੰਵੇਦਨਾ ਦਾ ਅਸਲ ਰੂਪ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਬਿਹਤਰ ਬਣਾਉਣ ਲਈ ਵੱਡੇ ਸਾਧਨਾਂ ਦੀ ਨਹੀਂ, ਸਗੋਂ ਵੱਡੇ ਦਿਲ ਤੇ ਸੱਚੀ ਭਾਵਨਾ ਦੀ ਲੋੜ ਹੁੰਦੀ ਹੈ। ਅੰਤ ਵਿਚ ਸਾਰੇ ਆਗੂਆਂ ਨੇ ਸਮਾਜ ਪ੍ਰਤੀ ਆਪਣੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣ ਲਈ ਸਮੂਹਿਕ ਸੰਕਲਪ ਲਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੋਟ, ਡਾ. ਰਣਵੀਰ ਕੌਸ਼ਲ, ਨਰੇਸ਼ ਕਪੂਰ, ਸੰਦੀਪ ਗੁਪਤਾ, ਨਰਿੰਦਰ ਸੀਤਲ, ਦਿਨੇਸ਼ ਸ਼ਰਮਾ, ਸਤਪਾਲ, ਸ਼ਾਮ ਸਿੰਘ, ਸੰਜੀਵ ਮਹਾਜਨ, ਕੇਵਲ ਸਿੰਘ, ਰਵੀ ਸੱਭਰਵਾਲ, ਅਮਰਜੀਤ, ਪ੍ਰਵੀਨ ਮੋਕਲ, ਸ਼ਿਵ ਸ਼ਰਮਾ, ਅਸ਼ਵਨੀ ਚੋਪੜਾ, ਜਤਿੰਦਰ ਕਪੂਰ, ਬਲਬੀਰ ਸਿੰਘ, ਰਮੇਸ਼ ਸੱਭਰਵਾਲ, ਮਾਸਟਰ ਰਾਜ ਕੁਮਾਰ ਮਹਿਰਾ ਆਦਿ ਹਾਜ਼ਰ ਸਨ।