ਯੁਵਰਾਜ ਭੁਪਿੰਦਰ ਸਿੰਘ ਦੇ ਪਿਤਾ ਸੂਬੇਦਾਰ ਜਗਜੀਤ ਸਿੰਘ ਨੂੰ ਸੈਂਕੜੇ ਨਮ ਅੱਖਾਂ ਨਾਲ ਦਿੱਤੀ ਗਈ ਅੰਤਮ ਵਿਦਾਇਗੀ
ਪ੍ਰਮੁੱਖ ਸ਼ਖਸ਼ੀਅਤਾਂ ਵੱਡੀ ਗਿਣਤੀ ਵਿੱਚ ਪੁੱਜੀਆਂ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਬੇਗੋਵਾਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਕੁੜਮ ਤੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਯੁਵਰਾਜ ਭੁਪਿੰਦਰ ਸਿੰਘ ਦੇ ਪਿਤਾ ਸੂਬੇਦਾਰ ਜਗਜੀਤ ਸਿੰਘ, ਜਿਨ੍ਹਾਂ ਦਾ ਬੀਤੀ ਦੇਰ ਰਾਤ ਇੱਕ ਸੰਖੇਪ ਬਿਮਾਰੀ ਪਿਛੋਂ ਦੇਹਾਂਤ ਹੋ ਗਿਆ ਸੀ, ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਬੇਗੋਵਾਲ ਵਿਖੇ ਸੈਂਕੜੇ ਸੇਜਲ ਨਮ ਅੱਖਾਂ ਨਾਲ ਕੀਤਾ ਗਿਆ। ਇਸ ਸਮੇਂ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵੱਡੀ ਗਿਣਤੀ ਵਿੱਚ ਪੁੱਜੀਆਂ। ਇਸ ਤੋਂ ਪਹਿਲਾਂ ਸੂਬੇਦਾਰ ਜਗਜੀਤ ਸਿੰਘ ਦੇ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾਉਣ ਉਪਰੰਤ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਤੇ ਇਸ ਦੇ ਨਾਲ ਹੀ ਇਲਾਹੀ ਗੁਰ ਬਾਣੀ ਦਾ ਕੀਰਤਨ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸਥਾਨ ਦੇ ਹਜੂਰੀ ਰਾਗੀ ਗੁਰਸੇਵਕ ਸਿੰਘ ਵੱਲੋਂ ਕੀਤਾ ਗਿਆ। ਇਸ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਅਗਨੀ ਭੇਟ ਲਈ ਕਾਲਜ ਰੋਡ ਬੇਗੋਵਾਲ ਦੇ ਸ਼ਮਸ਼ਾਨ ਘਾਟ ਵਿੱਚ ਲਜਾਇਆ ਗਿਆ, ਜਿੱਥੇ ਉਨ੍ਹਾਂ ਦੇ ਬੇਟੇ ਯੁਵਰਾਜ ਭੁਪਿੰਦਰ ਸਿੰਘ ਨੇ ਚਿਤਾ ਨੂੰ ਅਗਨੀ ਦਿਖਾਈ ਤੇ ਇੱਕ ਫ਼ੌਜੀ ਟੁਕੜੀ ਵੱਲੋਂ ਸਲਾਮੀ ਵੀ ਦਿੱਤੀ ਗਈ। ਇਸ ਸਮੇਂ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਤਪਾਲ ਸਿੰਘ ਮੁਲਤਾਨੀ, ਤਜਿੰਦਰ ਸਿੰਘ ਪੱਡਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੇਜਰ ਸਿੰਘ ਮੈਨੇਜਰ ਦਰਬਾਰ ਸਾਹਿਬ, ਸੁਖਬੀਰ ਸਿੰਘ ਮੀਤ ਸਕੱਤਰ, ਜਰਨੈਲ ਸਿੰਘ ਡੋਗਰਾਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਹਰਜੀਤ ਸਿੰਘ ਵਾਲੀਆ, ਸੁਖਦੇਵ ਸਿੰਘ ਸੁੱਖਾ ਕਾਦੂਪੁਰ, ਕੁਲਦੀਪ ਸਿੰਘ ਟਾਂਡੀ, ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਯਾਦਵਿੰਦਰ ਸਿੰਘ ਬੰਟੀ, ਵਿਕਾਸ ਜੁਲਕਾ, ਡਾਕਟਰ ਮਨਿੰਦਰ ਪਾਲ ਸਿੰਘ, ਬਲਵਿੰਦਰ ਸਿੰਘ ਕਰਨੈਲਗੰਜ, ਡੀਐੱਸਪੀ ਗੁਰਦੀਪ ਸਿੰਘ ਟਾਂਡੀ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਐਡਵੋਕੇਟ ਮਨਿੰਦਰ ਸਿੰਘ, ਮੈਨੇਜਰ ਗੁਰਪ੍ਰੀਤ ਸਿੰਘ ਵਾਲੀਆ, ਵਿਕਰਮਜੀਤ ਸਿੰਘ ਵਿੱਕੀ, ਜਰਨੈਲ ਸਿੰਘ ਮੰਡਕੁਲਾ, ਬਿਕਰਮਜੀਤ ਸਿੰਘ ਪੰਡੋਰੀ, ਹਰਜੀਤ ਸਿੰਘ ਸਰਪੰਚ ਰਾਏਪੁਰ ਪੀਰ ਬਖਸ਼, ਸਤਨਾਮ ਸਿੰਘ, ਪ੍ਰੋਫੈਸਰ ਜਸਵੰਤ ਸਿੰਘ ਮੁਰਬੀਆ, ਸਤਵਿੰਦਰ ਸਿੰਘ ਬੱਸੀ, ਦਲਜੀਤ ਸਿੰਘ ਖਾਲਸਾ, ਮਲਕੀਤ ਸਿੰਘ ਠੁਣੀਆ, ਦੀਦਾਰ ਸਿੰਘ ਗੱਗੀ ਫੋਰਮੈਨ, ਮਾਸਟਰ ਜਗਤਾਰ ਸਿੰਘ ਨਡਾਲੀ, ਲਖਬੀਰ ਸਿੰਘ ਰਾਵਾ, ਜਸਵੰਤ ਸਿੰਘ ਫਰਾਂਸ, ਗੁਰਦੀਪ ਸਿੰਘ ਤੁਲੀ, ਸੁਖਵਿੰਦਰ ਸਿੰਘ ਵਧਾਵਨ, ਜੋਗਿੰਦਰ ਪਾਲ ਮਰਵਾਹਾ, ਡਾਕਟਰ ਤਰਸੇਮ ਸਿੰਘ, ਹੈਪੀ ਲਾਲੀਆ, ਰਾਧੇ ਸ਼ਾਮ, ਮਾਸਟਰ ਕਮਲਜੀਤ ਸਿੰਘ ਨੰਗਲ ਲੁਬਾਣਾ, ਰਜੇਸ਼ ਕੁਮਾਰ ਹੈਪੀ, ਬਲਵਿੰਦਰ ਸਿੰਘ ਬਿੱਟੂ, ਸੁਰਿੰਦਰ ਸ਼ਿੰਦਾ ਬੇਗੋਵਾਲ, ਸਵਿੰਦਰ ਸਿੰਘ ਬਿੱਟੂ, ਅਮਰੀਕ ਸਿੰਘ ਨੰਬਰਦਾਰ ਮਿਆਣੀ, ਨੰਬਰਦਾਰ ਸੁਖਜਿੰਦਰ ਸਿੰਘ ਮੁਲਤਾਨੀ, ਬਲਵਿੰਦਰ ਸਿੰਘ ਕਮਰਾਏ, ਨਿਸ਼ਾਨ ਸਿੰਘ ਬਲਿਆਣੀਆਂ, ਕੁਲਬੀਰ ਸਿੰਘ, ਜਗਜੀਤ ਸਿੰਘ ਖਾਸਰੀਆ, ਸੁਖਵੰਤ ਸਿੰਘ ਤੱਖਰ, ਸੁਰਿੰਦਰ ਸਿੰਘ ਬਾਗੜੀਆਂ, ਬਲਵਿੰਦਰ ਸਿੰਘ ਡੋਗਰਾਵਾਲਾ, ਬਲਜੀਤ ਸਿੰਘ ਹਮੀਰਾ, ਜਰਨੈਲ ਸਿੰਘ ਟਾਂਡੀ, ਦਲਜੀਤ ਕੌਰ ਪ੍ਰਧਾਨ, ਚੇਅਰਮੈਨ ਸਰਬਜੀਤ ਸਿੰਘ ਪੱਪਲ, ਹਰਜਿੰਦਰ ਸਿੰਘ ਤਲਵੰਡੀ, ਮਹਿੰਦਰ ਸਿੰਘ ਈਨੋਵਾਲ, ਗੁਰਮੀਤ ਕੌਰ ਅਵਾਨ ਆਦਿ ਹਾਜ਼ਰ ਸਨ।