ਐਰੋਮਾ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਦੇ ਸ਼ੋਅ ’ਚ ਲਿਆ ਹਿੱਸਾ ਐਰੋਮਾ ਇੰਸਟੀਚਿਊਟ ਦੇ ਵਿਿਦਆਰਥੀਆਂ ਨੇ ਸਾਇੰਸ ਸਿਟੀ ਵਿਖੇ ਸਾਲਾਨਾ ਫੂਡ ਐਂਡ ਨਿਊਟ੍ਰੀਸ਼ਨ ਸ਼ੋਅ ਵਿੱਚ ਲਿਆ ਭਾਗ
Publish Date: Thu, 19 Nov 2026 07:29 PM (IST)
Updated Date: Thu, 19 Nov 2026 07:30 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਆਯੋਜਿਤ ਸਾਲਾਨਾ ਫੂਡ ਐਂਡ ਨਿਊਟ੍ਰੀਸ਼ਨ ਸ਼ੋਅ ਵਿੱਚ ਐਰੋਮਾ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੀ ਰਸੋਈ ਕਲਾ, ਰਚਨਾਤਮਕਤਾ ਤੇ ਪੌਸ਼ਟਿਕ ਭੋਜਨ ਸਬੰਧੀ ਜਾਣਕਾਰੀ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਸਥਾ ਵੱਲੋਂ ਦੋ ਵਿਦਿਆਰਥੀਆਂ, ਮਿਸ ਪ੍ਰਭ ਤੇ ਮਿਸਟਰ ਸੁਖਨੰਦਨ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਯੋਗੀਆਂ ਨੇ ਮਿਲਟਸ (ਮੋਟੇ ਅਨਾਜ) ਤੋਂ ਤਿਆਰ ਕੀਤੇ ਵੱਖ-ਵੱਖ ਪਕਵਾਨ ਪੇਸ਼ ਕੀਤੇ ਤੇ ਇਨ੍ਹਾਂ ਦੀ ਪੌਸ਼ਟਿਕ ਮਹੱਤਤਾ ਨੂੰ ਦਰਸਾਇਆ। ਮੁਕਾਬਲੇ ਵਿੱਚ ਕਈ ਪ੍ਰਤੀਯੋਗੀਆਂ ਦੀ ਮੌਜੂਦਗੀ ਦਰਮਿਆਨ ਐਰੋਮਾ ਇੰਸਟੀਚਿਊਟ ਦੀ ਵਿਦਿਆਰਥਣ ਮਿਸ ਪ੍ਰਭ ਨੇ ਕਨਸੋਲੇਸ਼ਨ ਇਨਾਮ ਹਾਸਲ ਕੀਤਾ। ਉਨ੍ਹਾਂ ਵੱਲੋਂ ਤਿਆਰ ਕੀਤੇ ਪਕਵਾਨ ਤੇ ਪੇਸ਼ਕਾਰੀ ਦੀ ਜੱਜ ਸਾਹਿਬਾਨ ਵੱਲੋਂ ਵਿਸ਼ੇਸ਼ ਸ਼ਲਾਘਾ ਕੀਤੀ ਗਈ। ਇਸ ਮੌਕੇ ਐਰੋਮਾ ਇੰਸਟੀਚਿਊਟ ਵੱਲੋਂ ਸਾਇੰਸ ਸਿਟੀ ਦੇ ਪ੍ਰਬੰਧਕਾਂ ਦਾ ਅਜਿਹੇ ਗਿਆਨਵਰਧਕ ਤੇ ਉਤਸ਼ਾਹਜਨਕ ਪ੍ਰੋਗਰਾਮ ਦੇ ਆਯੋਜਨ ਲਈ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਵਿਭਾਗ ਮੁਖੀ ਮਿਸ ਲਵਲੀਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਮਾਰਗਦਰਸ਼ਨ ਤੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਅਜਿਹੇ ਮੌਕਿਆਂ ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਐਰੋਮਾ ਇੰਸਟੀਚਿਊਟ ਦੀ ਪ੍ਰਿੰਸੀਪਲ ਸਰਿਤਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਨਵੀਆਂ ਚੀਜ਼ਾਂ ਸਿੱਖਣ ਦੀ ਉਤਸੁਕਤਾ ਤੇ ਰਚਨਾਤਮਕ ਸੋਚ ਨੂੰ ਵੀ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਅਜਿਹੀਆਂ ਵਿਹਾਰਕ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਐਰੋਮਾ ਇੰਸਟੀਚਿਊਟ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਅਜਿਹੇ ਵਿਦਿਅਕ, ਉਦਯੋਗਿਕ ਤੇ ਪ੍ਰਯੋਗਿਕ ਮੰਚਾਂ ਨਾਲ ਜੋੜਨ ਲਈ ਯਤਨਸ਼ੀਲ ਹੈ, ਤਾਂ ਜੋ ਉਹ ਆਪਣੇ ਹੁਨਰ ਨੂੰ ਨਿਖਾਰ ਕੇ ਭਵਿੱਖ ਵਿੱਚ ਬਿਹਤਰ ਪੇਸ਼ੇਵਰ ਬਣ ਸਕਣ।