ਗਣਤੰਤਰ ਦਿਵਸ ਸਮਾਗਮ ’ਚ ਵਿਦਿਆਰਥੀ ਕੋਮਲ ਸਨਮਾਨਿਤ
ਗਣਤੰਤਰ ਦਿਵਸ ਸਮਾਗਮ ਚ ਵਿਿਦਆਰਥੀ ਕੋਮਲ ਸਨਮਾਨਿਤ।
Publish Date: Tue, 27 Jan 2026 07:46 PM (IST)
Updated Date: Tue, 27 Jan 2026 07:49 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਪ੍ਰਸ਼ਾਸ਼ਨ ਵੱਲੋਂ ਗਣਤੰਤਰ ਦਿਵਸ 2026 ’ਤੇ ਵਿਸ਼ੇਸ਼ ਸਮਾਗਮ ਸਕੂਲ ਆਫ ਐਮੀਨੈਂਸ ਫਗਵਾੜਾ ਵਿਖੇ ਐੱਸਡੀਐੱਮ ਜਸ਼ਨਜੀਤ ਸਿੰਘ ਜੀ ਤੇ ਪ੍ਰਿੰਸੀਪਲ ਰਣਜੀਤ ਗੋਗਨਾ ਦੀ ਯੋਗ ਅਗੁਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਏਡੀਸੀ ਮੈਡਮ ਸ਼ਿਖਾ ਭਗਤ ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈ ਗਈ ਚੈੱਸ ਚੈਂਪੀਅਨਸ਼ਿਪ ਵਿਚ ਕਪੂਰਥਲਾ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਸਰਕਾਰੀ ਮਿਡਲ ਸਕੂਲ ਜਮਾਲਪੁਰ ਦੇ ਵਿਦਿਆਰਥੀ ਕੋਮਲ ਪੁੱਤਰ ਅਵਤਾਰ ਚੰਦ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੈੱਸ ਟੀਮ ਇੰਚਾਰਜ ਪੰਕਜ ਸਿੰਘ ਰਾਵਤ, ਸਕੂਲ ਇੰਚਾਰਜ ਕੁਲਦੀਪ ਰਾਮ, ਆਪ ਪਾਰਟੀ ਹਲਕਾ ਇੰਚਾਰਜ ਹਰਜੀ ਮਾਨ, ਐੱਸਪੀ ਮਾਧਵੀ ਸ਼ਰਮਾ, ਤਹਿਸੀਲਦਾਰ ਜਸਵਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰੂਚਰਨ ਸਿੰਘ, ਡਿਪਟੀ ਮੇਅਰ ਵਿੱਕੀ ਸੂਦ, ਚੇਅਰਮੈਨ ਨਗਰ ਸੁਧਾਰ ਟਰੱਸਟ ਜਰਨੈਲ ਨੰਗਲ, ਚੇਅਰਮੈਨ ਮਾਰਕੀਟ ਕਮੇਟੀ ਤਵਿੰਦਰ ਰਾਮ, ਪ੍ਰਿੰਸਿਪਲ ਸ਼੍ਰੀਮਤੀ ਮੀਨੂੰ ਗੁਪਤਾ, ਸਚਿਨ ਮੁੰਜਾਲ ਆਦਿ ਹਾਜ਼ਰ ਸਨ।