ਪੈਨਸ਼ਨਰਾਂ ਵਿਰੁੱਧ ਸੂਬਾ ਸਰਕਾਰ ਦਾ ਦੁਸ਼ਮਣੀ ਵਾਲਾ ਵਤੀਰਾ ਅਤੀ ਨਿੰਦਣਯੋਗ - ਇੰਜ: ਬਾਂਗੋਵਾਣੀ ਸੂਬਾ ਪ੍ਰਧਾਨ।
ਪੰਜਾਬੀ ਜਾਗਰਣ ਪ੍ਰਤੀਨਿੱਧ, ਫਗਵਾੜਾ ਪੰਜਾਬ ਰਾਜ ਦੇ ਸਰਕਾਰੀ ਤੇ ਅਰਧ ਸਰਕਾਰੀ, ਬੋਰਡਾਂ, ਕਾਰਪੋਰੇਸ਼ਨਾਂ ਤੇ ਟੈਕਨੀਕਲ ਅਧਾਰਿਆਂ ਵਿੱਚੋਂ ਸੇਵਾਮੁਕਤ ਹੋਏ ਇੰਜੀਨੀਅਰਾਂ (ਜੂਨੀਅਰ ਇੰਜੀਨੀਅਰ ਤੋਂ ਚੀਫ਼ ਇੰਜੀਨੀਅਰ ਤੱਕ) ਦੀ ਸੂਬਾ ਪੱਧਰੀ ਮਾਨਤਾ ਪ੍ਰਾਪਤ ਜਥੇਬੰਦੀ ਇੰਜੀਨੀਅਰਜ਼ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਜਾਣਕਾਰੀ ਸਾਂਝੀ ਕਰਦੇ ਹੋਏ ਸੂਬਾ ਪ੍ਰੈੱਸ ਸਕੱਤਰ ਇੰਜ. ਬਲਬੀਰ ਸਿੰਘ ਵੋਹਰਾ ਵੱਲੋਂ ਦੱਸਿਆ ਗਿਆ ਕਿ ਅੱਜ ਦੀ ਮੀਟਿੰਗ ’ਚ ਅਹਿਮ ਮੁੱਦਿਆਂ ’ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ ਤੇ ਸਰਬਸੰਮਤੀ ਨਾਲ ਫੈਸਲੇ ਵੀ ਲਏ ਗਏ, ਜਿਸ ਅਧੀਨ ਸੂਬਾ ਪ੍ਰਧਾਨ ਇੰਜ. ਬਾਂਗੋਵਾਣੀ ਵੱਲੋਂ 7 ਅਗਸਤ ਦੀ ਹੋ ਰਹੀ ਮਹਾਰੈਲੀ ਲਈ ਮੀਟਿੰਗ ਵਿੱਚ ਹਾਜ਼ਰ ਜ਼ਿਲ੍ਹਾ ਤੇ ਸੂਬਾ ਪੱਧਰੀ ਆਗੂਆਂ ਦੀ ਵੱਡੀ ਗਿਣਤੀ ਵਿੱਚ ਮੈਂਬਰਾਂ ਨੂੰ ਸ਼ਾਮਲ ਕਰਾਉਣ ਲਈ ਡਿਊਟੀਆਂ ਲਗਾਈਆਂ ਗਈਆਂ ਤੇ ਸਰਕਾਰ ਦੀ ਬਦਨੀਤੀ ਬਾਰੇ ਸ਼ੁਰੂ ਸੰਘਰਸ਼ ਤੇ ਭਵਿੱਖ ਵਿੱਚ ਖੋਏ ਜਾਣ ਵੱਲ ਵੱਧ ਰਹੀ ਸੂਬਾ ਸਰਕਾਰਾਂ ਦੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ। ਮੁੱਖ ਸਲਾਹਕਾਰ ਇੰਜ. ਮਨਮੋਹਨ ਸਿੰਘ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਚੱਲ ਰਹੇ ਕੋਰਟ ਕੇਸਾਂ ਬਾਰੇ ਵਿਸਥਾਰ ਸਾਹਿਤ ਚਾਨਣਾ ਪਾਇਆ ਗਿਆ। ਸੂਬਾ ਪ੍ਰਧਾਨ ਇੰਜ. ਬਾਂਗੋਵਾਣੀ ਵੱਲੋਂ ਸੂਬਾ ਵਰਕਿੰਗ ਕਮੇਟੀ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਅਨੁਸਾਰ ਇੰਜ. ਐੱਨਪੀ ਧਵਨ ਨੂੰ ਸਟੇਟ ਜਥੇਬੰਦੀ ਦਾ ਸਰਪ੍ਰਸਤ, ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਨੂੰ ਚੇਅਰਮੈਨ, ਇੰਜ. ਹਰਿੰਦਰ ਸਿੰਘ ਗਿੱਲ ਨੂੰ ਸੀਨੀਅਰ ਮੀਤ ਪ੍ਰਧਾਨ, ਇੰਜ. ਹਰਮਨਜੀਤ ਸਿੰਘ ਧਾਲੀਵਾਲ ਨੂੰ ਵਾਈਸ ਪ੍ਰਧਾਨ, ਇੰਜ. ਪਰਵਿੰਦਰ ਕੁਮਾਰ ਨੂੰ ਡਿਪਟੀ ਜਨਰਲ ਸਕੱਤਰ ਤੇ ਇੰਜ. ਬਲਬੀਰ ਸਿੰਘ ਵੋਹਰਾ ਨੂੰ ਸੂਬਾ ਪ੍ਰੈੱਸ ਸਕੱਤਰ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਸੂਬੇ ਦੇ ਵਿਕਾਸ ਕੰਮਾਂ ਤੇ ਸਰਕਾਰ ਦੀ ਬੱਲੇ-ਬੱਲੇ ਕਰਾਉਣ ਤੇ ਸ਼ੋਭਾ ਵਧਾਉਣ ਵਾਲੇ ਮੁਲਾਜ਼ਮ ਤੇ ਪੈਨਸ਼ਨਰਜ਼ ਵਰਗ ਨਾਲ ਟਕਰਾ ਦੀ ਨੀਤੀ ਨੂੰ ਤਿਆਗ ਕੇ ਉਨ੍ਹਾਂ ਦੇ ਬਣਦੇ ਲੀਗਲ ਹੱਕ, ਲੰਬਤ ਭੱਤੇ ਤੇ ਬਣਦੇ ਬਕਾਇਆਂ ਨੂੰ ਦੇਣ ਵੱਲ ਧਿਆਨ ਦੇਵੇ, ਨਹੀਂ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਝਾੜੂ ਵਾਲੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਨਕਸ਼ੇ ਵਿਚੋਂ ਮਿਟਾਕੇ ਰੱਖ ਦਿੱਤਾ ਜਾਏਗਾ। ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਸੂਬੇ ਦੇ ਵੱਖ ਜ਼ਿਲ੍ਹਿਆਂ ਤੇ ਮਹਿਕਮਿਆਂ ਵੱਲੋਂ ਮੁੱਖ ਤੌਰ ’ਤੇ ਸੁਖਵਿੰਦਰ ਸਿੰਘ ਬਾਂਗੋਵਾਣੀ, ਰਣਜੀਤ ਸਿੰਘ ਧਾਲੀਵਾਲ, ਐੱਨ.ਪੀ. ਧਵਨ, ਗੁਲਜ਼ਾਰ ਸਿੰਘ, ਕਮਲਜੀਤ ਸਿੰਘ, ਹਰਵਿੰਦਰ ਸਿੰਘ, ਸੰਤੋਖ ਸਿੰਘ ਸੰਮੀ, ਰਾਕੇਸ਼ ਕੁਮਾਰ ਅਰੋੜਾ, ਹਰਵਿੰਦਰ ਸਿੰਘ, ਸੁਖਰਾਜ ਸਿੰਘ ਸੰਧੂ, ਲਖਵਿੰਦਰ ਸਿੰਘ ਪੰਨੂ, ਲਖਬੀਰ ਸਿੰਘ ਬੱਬੇਹਾਲੀ, ਬਲਬੀਰ ਸਿੰਘ ਵੋਹਰਾ, ਜਗਤਾਰ ਸਿੰਘ ਸੰਧੂ, ਸੁਖਦੇਵ ਸਿੰਘ, ਪਰਜਿੰਦਰ ਸਿੰਘ ਸੰਧੂ, ਜਸਬੀਰ ਸਿੰਘ, ਤਰਲੋਚਨ ਚੋਪੜਾ, ਦਿਨੇਸ਼ ਕਟਾਰੀਆ, ਮੁਕੇਸ਼ ਕੁਮਾਰ, ਦਿਲਬਾਗ ਸਿੰਘ ਧੁੰਨਾ, ਹਰਵਿੰਦਰ ਸਿੰਘ , ਰਾਜੇਸ਼ ਕੁਮਾਰ, ਅਵਤਾਰ ਸਿੰਘ ਲੌਂਗੀਆ, ਰਾਜੀਵ ਭਾਰਤੀ, ਰਾਕੇਸ਼ ਕੁਮਾਰ ਗੁਪਤਾ, ਮਲਵਿੰਦਰ ਸਿੰਘ, ਬਲਜਿੰਦਰ ਸਿੰਘ ਬਰਾੜ, ਸੁਭਾਸ਼ ਚੰਦਰ ਬਾਂਸਲ, ਸੁਖਦੇਵ ਸਿੰਘ, ਪਰਮਿੰਦਰ ਸਿੰਘ, ਬਲਦੇਵ ਰਾਜ ਸਲਵਾਨ, ਮੁਕੇਸ਼ ਖੰਨਾ, ਸਤਨਾਮ ਸਿੰਘ, ਹਰਮੀਤ ਸਿੰਘ, ਨਰਿੰਦਰ ਡੋਗਰਾ, ਰਮੇਸ਼ ਚੰਦਰ ਬਰਾੜਾ, ਰਣਬੀਰ ਰਾਣਾ, ਸੁਖਵਿੰਦਰ ਸਿੰਘ ਖਹਿਰਾ, ਸਵਰਨ ਕੁਮਾਰ, ਹਰੀਸ਼ ਚੰਦਰ, ਦਿਲਬਾਗ ਸਿੰਘ ਧੁੰਨਾ, ਹਰਵਿੰਦਰ ਸਿੰਘ, ਰਾਜੇਸ਼ ਕੁਮਾਰ, ਸੁਖਬੀਰ ਸਿੰਘ ਸੰਧੂ, ਰਾਕੇਸ਼ ਕੁਮਾਰ, ਧਰਮਵੀਰ ਸ਼ਾਰਦਾ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਦੇ ਹਾਜਰ ਹੋਣ ਸਮੇਤ ਵਿਸ਼ੇਸ਼ ਤੌਰ ਤੇ ਮੌਜੂਦਾ ਕੰਮ ਕਰ ਰਹੀ ਪੰਜ ਰਾਜਾਂ ਦੀ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਦੇ ਮੁੱਖ ਆਗੂ ਮਨਜਿੰਦਰ ਸਿੰਘ ਮੱਤੇਨੰਗਲ, ਦਿਲਪ੍ਰੀਤ ਸਿੰਘ ਲੋਹਟ, ਪਰਵਿੰਦਰ ਕੁਮਾਰ, ਹਰਮਨਜੀਤ ਸਿੰਘ ਧਾਲੀਵਾਲ, ਹਰਿੰਦਰ ਸਿੰਘ ਗਿੱਲ, ਥੁਰੂ ਰਾਮ ਨਾਲ ਹੋਰ ਆਗੂ ਵੀ ਸ਼ਾਮਲ ਹੋਏ।