ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਦਾ ਐੱਨਜੇਪੀਸੀਆਈ ਵੱਲੋਂ ਕੀਤਾ ਗਿਆ ਸਨਮਾਨ ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਦਾ ਡਾ.ਬਾਵਾ ਦੀ ਅਗਵਾਈ ਵਿੱਚ ਐਨ. ਜੇ. ਪੀ. ਸੀ. ਆਈ ਵਲੋਂ ਕੀਤਾ ਗਿਆ ਸਨਮਾਨ
Publish Date: Tue, 20 Oct 2026 07:12 PM (IST)
Updated Date: Tue, 20 Oct 2026 07:12 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ ਇੰਡੀਆ ਦੇ ਐਡਵਾਈਜ਼ਰ ਟੀਐੱਸ ਚਾਹਲ ਵੱਲੋਂ ਉਨ੍ਹਾਂ ਦੇ ਗ੍ਰਹਿ ਮੁਹੱਲਾ ਅਨੰਦ ਵਿਹਾਰ ਕਪੂਰਥਲਾ ਵਿਖੇ ਮਹੀਨਾਵਾਰ ਮੀਟਿੰਗ, ਪ੍ਰੈੱਸ ਕਲੱਬ ਤੇ ਯੂਨੀਵਰਸਲ ਪ੍ਰੈੱਸ ਆਫ ਇੰਡੀਆ ਦੇ ਡਾਇਰੈਕਟਰ ਡਾ. ਐੱਚਐੱਸ ਬਾਵਾ ਤੇ ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਨਵਜੀਤ ਸਿੰਘ ਰਾਜੂ ਪ੍ਰਧਾਨ ਪੰਜਾਬ, ਡਾ. ਸੈਮੂਅਲ ਮਸੀਹ ਜ਼ਿਲ੍ਹਾ ਮਹਾਂਸਚਿਵ, ਗੌਰਵ ਮੜੀਆ ਪ੍ਰਧਾਨ ਦੋਆਬਾ ਜ਼ੋਨ, ਸਵਾਮੀ ਰਾਜ ਪਾਲ ਐਡਵਾਈਜ਼ਰ, ਹਰਵੰਤ ਸਚਦੇਵਾ ਉਪ ਪ੍ਰਧਾਨ ਪੰਜਾਬ, ਅਮਨਦੀਪ ਸਿੰਘ ਮਹਾਂਸਚਿਵ ਕਪੂਰਥਲਾ, ਮਨੀ ਪ੍ਰਧਾਨ ਕਪੂਰਥਲਾ, ਮਨਜੀਤ ਸਿੰਘ ਔਜਲਾ, ਹਰਪ੍ਰੀਤ ਸਿੰਘ, ਮੰਗਲ ਸਿੰਘ, ਸੁੱਚਾ ਸਿੰਘ, ਕਸ਼ਮੀਰ ਗਿੱਲ, ਸੁਰਿੰਦਰ ਕੌਰ, ਹਰਵਿੰਦਰ ਕੌਰ, ਡਾ. ਜੋਗਿੰਦਰ ਸਿੰਘ, ਸੁਰਜੀਤ ਭੱਟੀ, ਚੇਅਰਮੈਨ ਅਸ਼ੋਕ ਗੋਗਨਾ, ਜ਼ਿਲ੍ਹਾ ਪ੍ਰਧਾਨ ਸਾਹਿਲ ਗੁਪਤਾ, ਸਵਰਨ ਸਿੰਘ, ਮਦਨ ਲਾਲ, ਸਮੇਤ ਮੈਂਬਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਐੱਚਐੱਸ ਬਾਵਾ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਅੱਜ ਸਾਡੇ ਦਰਮਿਆਨ ਇੱਕ ਅਜਿਹੀ ਮਹਾਨ ਸਖਸ਼ੀਅਤ ਵੱਲੋਂ ਖ਼ਾਸ ਤੌਰ ’ਤੇ ਸ਼ਿਰਕਤ ਕੀਤੀ ਗਈ ਜੋ ਕਿ ਸਰਕਾਰੀ ਅਧਿਆਪਕ ਹਨ, ਜਿਨ੍ਹਾਂ ਵੱਲੋਂ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਹੈ। ਇਸ ਮੌਕੇ ਸਮੂਹ ਪ੍ਰੈੱਸ ਕਲੱਬ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਤੇ ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਨੂੰ ਵਧਾਈ ਦੇਣ ਉਪਰੰਤ ਫੁੱਲਾਂ ਦੇ ਹਾਰ ਪਾ ਕੇ ਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਕਿਸ਼ੋਰ ਰਾਜਪੂਤ ਵੱਲੋਂ ਮੀਟਿੰਗ ਵਿੱਚ ਸ਼ਾਮਿਲ ਹੋਏ ਮੈਂਬਰ ਸਹਿਬਾਨਾਂ ਦਾ ਧੰਨਵਾਦ ਕੀਤਾ ਗਿਆ।