ਪ੍ਰਿੰ. ਘੇੜਾ ਹਿਊਮਨ ਰਾਈਟਸ ਕੌਂਸਲ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਬਣੇ
ਸਟੇਟ ਅਵਾਰਡੀ ਪ੍ਰਿੰਸੀ. ਹਰਮੇਸ਼ ਘੇੜਾ ਹਿਊਮਨ ਰਾਈਟਸ ਕੌਂਸਲ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਬਣੇ
Publish Date: Fri, 04 Sep 2026 09:35 PM (IST)
Updated Date: Fri, 04 Sep 2026 09:37 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਿੱਖਿਆ ਵਿਭਾਗ ਵਿੱਚ ਮਾਣਮਤੀ ਸੇਵਾਵਾਂ ਨਿਭਾਉਣ ਵਾਲੇ ਤੇ ਵੱਖ-ਵੱਖ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਸੁਬਾਈ ਆਗੂ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਨੂੰ ਹਿਊਮਨ ਰਾਈਟਸ ਕੌਂਸਲ ਆਫ ਇੰਡੀਆ ਦੇ ਐਜੂਕੇਸ਼ਨ ਪ੍ਰੋਟੈਕਸ਼ਨ ਵਿੰਗ ਪੰਜਾਬ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਕੌਂਸਲ ਦੇ ਰਾਸ਼ਟਰੀ ਪ੍ਰਧਾਨ ਹਾਜੀ ਸ਼ੇਖ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਕੀਤੀ। ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਉੱਪਰ ਲਗਾਤਾਰ ਸੰਘਰਸ਼ ਕਰਦੇ ਰਹੇ ਹਨ। ਅੱਜ ਉਨ੍ਹਾਂ ਨੇ ਆਪਣੀ ਨਵੀਂ ਨਿਯੁਕਤੀ ’ਤੇ ਰਾਸ਼ਟਰੀ ਪ੍ਰਧਾਨ ਦਾ ਜਿੱਥੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਉੱਥੇ ਪੰਜਾਬ ਦੇ ਅਧਿਆਪਕ, ਮੁਲਾਜ਼ਮ ਤੇ ਕਰਮਚਾਰੀਆਂ ਤੋਂ ਇਲਾਵਾ ਵਿਦਿਆਰਥੀਆਂ ਦੇ ਹਿੱਤਾਂ ਲਈ ਉਨ੍ਹਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹਲ ਕਰਾਉਣ ਲਈ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਦੀ ਗੱਲ ਕੀਤੀ। ਪ੍ਰਿੰਸੀਪਲ ਹਰਮੇਸ਼ ਘੇੜਾ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐਜੂਕੇਸ਼ਨ ਪ੍ਰੋਟੈਕਸ਼ਨ ਵਿੰਗ ਦੀਆਂ ਜ਼ਿਲ੍ਹਾ ਬਾਡੀਆਂ ਦੀ ਜਲਦੀ ਹੀ ਬਣਤਰ ਕੀਤੀ ਜਾਵੇਗੀ।