- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਾਮਲ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਉਤਸਵ ਮਨਾਇਆ

--ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕੀਤੀ ਸ਼ਿਰਕਤ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਦਿਵਯ ਜਯੋਤੀ ਜਾਗਰਤੀ ਸੰਸਥਾਨ ਸ਼ਾਖਾ ਕਪੂਰਥਲਾ ਤੇ ਸ਼੍ਰੀ ਭਾਰਾਮਾਲ ਮੰਦਿਰ ਕਮੇਟੀ ਸੁਲਤਾਨਪੁਰ ਲੋਧੀ ਵੱਲੋਂ ਸ੍ਰੀ ਭਾਰਾਮਲ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਉਤਸਵ ਬੜੀ ਧੂਮਧਾਮ ਤੇ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸਾਧਵੀ ਗੌਰੀ ਭਾਰਤੀ ਆਪਣੀ ਭਜਨ ਮੰਡਲੀ ਦੇ ਨਾਲ ਪਹੁੰਚੇ। ਉਨ੍ਹਾਂ ਨੇ ਮਧੁਰ ਸੰਕੀਰਤਨ ਤੇ ਵਿਆਖਿਆਨ ਦੁਆਰਾ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਦੀਆਂ ਅਲੌਕਿਕ ਲੀਲਾਵਾਂ ਦੇ ਅਲੌਕਿਕ ਰਹੱਸ ਸਮਾਜ ਦੇ ਅੱਗੇ ਉਜਾਗਰ ਕੀਤੇ। ਸਾਧਵੀ ਨੇ ਵਿਚਾਰ ਦਿੰਦੇ ਹੋਏ ਕਿਹਾ ਕਿ ਸ਼੍ਰੀ ਕ੍ਰਿਸ਼ਨ ਕੇਵਲ ਮਾਤਰ ਇੱਕ ਨਾਮ ਨਹੀਂ ਹਨ, ਸ਼੍ਰੀ ਕ੍ਰਿਸ਼ਨ ਇਸ ਸੰਸਾਰ ਦੀ ਸੰਪੂਰਨਤਾ ਹਨ, ਜਿਨ੍ਹਾਂ ਦੇ ਅੰਦਰ ਸਾਰੇ ਸੰਸਾਰ ਦੀਆਂ ਕਲਾਵਾਂ ਸਮਾਈਆਂ ਹੋਈਆਂ ਹਨ। ਸ੍ਰੀ ਕ੍ਰਿਸ਼ਨ ਜੀ ਦਾ ਗੀਤਾ ਦੇ ਅੰਦਰ ਉਦਬੋਧਨ ਹੈ ਕਿ ਜੋ ਵੀ ਜੀਵ ਜਿਸ ਵੀ ਭਾਵ ਦੇ ਨਾਲ ਮੇਰਾ ਭਜਨ ਕਰਦਾ ਹੈ, ਮੈਂ ਉਸਨੂੰ ਉਸੇ ਭਾਵ ਦੇ ਨਾਲ ਪ੍ਰਾਪਤ ਹੋ ਜਾਂਦਾ ਹਾਂ ਜੇਕਰ ਕੋਈ ਪੁੱਤਰ ਰੂਪ ਦੇ ਅੰਦਰ ਮੈਨੂੰ ਪ੍ਰਾਪਤ ਕਰਦਾ ਹੈ ਤਾਂ ਮੈਂ ਉਸਨੂੰ ਪੁੱਤਰ ਦੇ ਭਾਵ ਦੇ ਨਾਲ ਜੇਕਰ ਕੋਈ ਮੈਨੂੰ ਮਿੱਤਰ ਦੇ ਭਾਵ ਦੇ ਨਾਲ ਪੂਜਦਾ ਹੈ ਤਾਂ ਮਿੱਤਰ ਜੇਕਰ ਕੋਈ ਸ਼ਤਰੂ ਦੇ ਰੂਪ ਦੇ ਅੰਦਰ ਵੈਰੀ ਦੇ ਰੂਪ ਦੇ ਅੰਦਰ ਮੇਰੀ ਪੂਜਾ ਕਰਦਾ ਹੈ ਤਾਂ ਮੈਂ ਉਸਦਾ ਪਰਮ ਵੈਰੀ ਬਣ ਜਾਂਦਾ ਹੈ। ਦਰੋਪਦੀ ਦੁਆਰਾ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਉਂਗਲੀ ਤੇ ਲੱਗੇ ਹੋਏ ਕੱਟ ਨੂੰ ਆਪਣੀ ਸਾੜੀ ਦੇ ਕੱਪੜੇ ਦੇ ਟੁਕੜੇ ਨਾਲ ਲਪੇਟੇ ਜਾਣ ’ਤੇ ਸਾੜੀ ਰੂਪ ਵਿੱਚ ਉਸਦੇ ਸ਼ੀਲ ਦੀ ਰਾਖੀ ਕਰਨਾ ਭਗਤ ਦੇ ਰਿਣ ਨੂੰ ਉਤਾਰਨ ਦਾ ਭਗਵਾਨ ਦਾ ਸਭ ਤੋਂ ਵੱਡਾ ਉਦਾਹਰਣ ਹੈ। ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਪ, ਆਕਾਸ਼ਦੀਪ ਸਿੰਘ ਚੇਅਰਮੈਨ ਮਾਰਕਿਟ ਕਮੇਟੀ, ਏਐੱਸਪੀ ਧੀਰੇਂਦਰ ਵਰਮਾ, ਐੱਸਐੱਚਓ ਦਵਿੰਦਰ ਪਾਲ, ਭੂਸ਼ਣ ਛੁਰਾ, ਅਮਿਤ ਛੁਰਾ, ਕੌਂਸਲਰ ਜਤਿੰਦਰ ਸੇਠੀ, ਰਾਕੇਸ਼ ਧੀਰ, ਦਿਨੇਸ਼ ਧੀਰ, ਕਾਨਵ ਧੀਰ, ਕਰਨ ਧੀਰ, ਸੁਖਦੇਵ ਸਿੰਘ ਨਾਨਕਪੁਰ, ਬਲਜਿੰਦਰ ਸਿੰਘ ਪੀਏ, ਰਾਕੇਸ਼ ਕੁਮਾਰ ਨੀਟੂ ਅਜੇ ਸ਼ੰਕਰ ਜੋਸ਼ੀ, ਅਸ਼ੋਕ ਕੁਮਾਰ, ਲਖਵਿੰਦਰ ਸਿੰਘ ਬੱਬੂ, ਕੁਲਦੀਪ ਸ਼ਰਮਾ, ਤੇਜਿੰਦਰ ਬੌਬੀ, ਗੁਰਪ੍ਰੀਤ ਸਿੰਘ, ਮੋਨੂੰ ਅਰੋੜਾ, ਜਤਿੰਦਰ ਥਿੰਦ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।