ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਵੱਲੋਂ ‘ਸਤਿ ਸ੍ਰੀ ਅਕਾਲ’ ਦਾ ਨਵਾਂ ਸਾਈਨ ਬੋਰਡ ਸਥਾਪਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਵੱਲੋਂ ਮਾਲ ਰੋਡ ’ਤੇ ‘ਸਤਿ ਸ੍ਰੀ ਅਕਾਲ’ ਦਾ ਨਵਾਂ ਸਾਈਨ ਬੋਰਡ ਸਥਾਪਤ
Publish Date: Thu, 29 Oct 2026 08:57 PM (IST)
Updated Date: Thu, 29 Oct 2026 08:58 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਸੁਲਤਾਨਪੁਰ ਲੋਧੀ : ਕਪੂਰਥਲਾ ਸ਼ਹਿਰ ਦੀ ਸੁੰਦਰਤਾ ਤੇ ਸਾਫ ਸਫਾਈ ਨੂੰ ਵਧਾਉਣ ਦੇ ਉਦੇਸ਼ ਨਾਲ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਸਿਟੀ ਬਿਊਟੀਫਿਕੇਸ਼ਨ ਇਨੀਸ਼ੀਏਟਿਵ ਤਹਿਤ ਮਾਲ ਰੋਡ ’ਤੇ ‘ਸਤਿ ਸ੍ਰੀ ਅਕਾਲ, ਕਪੂਰਥਲਾ’ ਦਾ ਨਵਾਂ ਸਾਈਨ ਬੋਰਡ ਸਥਾਪਿਤ ਕੀਤਾ ਗਿਆ। ਇਹ ਉਪਰਾਲਾ ਸਕੂਲ ਦੇ ਸੰਸਥਾਪਕ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਤਮਾ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਤ ਕੀਤਾ ਗਿਆ। ਇਸ ਨਵੇਂ ਸਾਈਨ ਬੋਰਡ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਮੈਂਬਰ ਤੇ ਸਕੂਲ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਤੇ ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਵੱਲੋਂ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰਸੀਐੱਫ ਦੇ ਡਾਇਰੈਕਟਰ ਇੰਜ. ਹਰਨਿਆਮਤ ਕੌਰ, ਪ੍ਰਸਾਸ਼ਕ ਇੰਜ. ਨਿਮਰਤਾ ਕੌਰ ਵੀ ਹਾਜ਼ਰ ਸਨ। ਇਹ ਸਾਈਨ ਬੋਰਡ ਮਾਲ ਰੋਡ ਦੀ ਸੁੰਦਰਤਾ ਤੇ ਸ਼ਹਿਰ ਦੀ ਦਿੱਖ ਨੂੰ ਹੋਰ ਨਿਖਾਰਨ ਤੇ ਸਾਫ਼-ਸੁਥਰਾ ਰੱਖਣ ਵਿੱਚ ਯੋਗਦਾਨ ਪਾਵੇਗਾ। ਅਦਾਰੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਹਿਰ ਨੂੰ ਸੁੰਦਰ ਬਣਾਉਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਭਾਵਨਾ ਦਾ ਪ੍ਰਤੀਕ ਹੈ। ਅਜਿਹੇ ਉਪਰਾਲੇ ਸ਼ਹਿਰ ਦੀ ਪਛਾਣ ਨੂੰ ਹੋਰ ਨਿਖਾਰਨ ਦੇ ਨਾਲ-ਨਾਲ ਲੋਕਾਂ ਵਿੱਚ ਆਪਣੇ ਸੱਭਿਆਚਾਰ ਤੇ ਵਿਰਸੇ ਪ੍ਰਤੀ ਮਾਣ ਦੀ ਭਾਵਨਾ ਵੀ ਪੈਦਾ ਕਰਦੇ ਹਨ। ਇਸ ਮੌਕੇ ਗੁਰਦਿਆਲ ਸਿੰਘ, ਮਨਪ੍ਰੀਤ ਸਿੰਘ ਥਿੰਦ, ਸੁਮਿਤ ਵਾਲੀਆ, ਚੰਦਨ, ਇਵਜੋਤ ਕੌਰ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਦਿਲਜੀਤ ਕੌਰ, ਸ਼ੀਲਾ ਸ਼ਰਮਾ, ਸੁਨੀਤਾ ਗੁਜਰਾਲ, ਜਗਜੀਤ ਕੌਰ, ਨਿਧੀ ਸੰਗੋਤਰਾ ਪ੍ਰਿੰਸੀਪਲ ਨਨਕਾਣਾ ਸਾਹਿਬ ਸੀਨੀਅਰ ਸਕੈਂਡਰੀ ਸਕੂਲ ਸੁਲਤਾਨਪੁਰ ਲੋਧੀ, ਜਸਵੀਰ ਕੌਰ, ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਆਦਿ ਹਾਜ਼ਰ ਸਨ।