ਜੀਡੀਆਰ ਸਕੂਲ ’ਚ ਕਰਵਾਇਆ ਗਿਆ ਖੇਡ ਮੇਲਾ ਜੀ.ਡੀ.ਆਰ. ਸਕੂਲ ਵਿੱਚ ਕਰਵਾਇਆ ਗਿਆ ਖੇਡ ਮੇਲਾ
Publish Date: Sat, 29 Aug 2026 07:39 PM (IST)
Updated Date: Sat, 29 Aug 2026 07:40 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੇ ਬੱਚਿਆਂ ਲਈ ਖੇਡ ਮੇਲਾ ਆਯੋਜਿਤ ਕੀਤਾ ਗਿਆ। ਇਸ ਵਿੱਚ ਬੱਚਿਆਂ ਲਈ ਬਹੁਤ ਸਾਰੀਆਂ ਰੋਚਕ ਖੇਡਾਂ ਦਾ ਆਯੋਜਨ ਕੀਤਾ ਗਿਆ। ਇਹ ਖੇਡ ਮੇਲਾ ਮੈਡਮ ਸ਼ੀਤਲ ਤੇ ਅਦਿਤਿਆ ਚੌਹਾਨ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਨ੍ਹਾਂ ਖੇਡਾਂ ਵਿੱਚ ਬੱਚਿਆਂ ਦਾ ਉਤਸ਼ਾਹ ਤੇ ਜੋਸ਼ ਦੇਖਣਯੋਗ ਰਿਹਾ। ਫਰੋਗ ਰੇਸ ’ਚ ਮੁੰਡਿਆਂ ਵਿੱਚੋਂ ਪਵਨਦੀਪ ਸਿੰਘ ਨੇ ਪਹਿਲਾ, ਪ੍ਰਬਵੀਰ ਸਿੰਘ ਨੇ ਦੂਜਾ ਤੇ ਜਸ਼ਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਹੀ ਤਰ੍ਹਾਂ ਕੁੜੀਆਂ ਵਿੱਚੋਂ ਸੁਨਾਲੀਕਾ ਬੈਂਸ ਨੇ ਪਹਿਲਾ, ਜਸਨਾਜ ਚੌਹਾਨ ਨੇ ਦੂਜਾ ਤੇ ਨਵਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਚਿਕਨ ਰੇਸ ’ਚ ਮਨਵੀਰ ਸਿੰਘ ਨੇ ਪਹਿਲਾ, ਜਸਜੋਤ ਸਿੰਘ ਨੇ ਦੂਜਾ ਤੇ ਪ੍ਰਭਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਦੌੜ ਵਿੱਚ ਕੁੜੀਆਂ ਵਿੱਚੋਂ ਸਾਰੀਕਾ ਰਾਣੀ ਨੇ ਪਹਿਲਾ, ਤਰਨਜੋਤ ਕੌਰ ਨੇ ਦੂਜਾ ਤੇ ਸੀਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੈਕ ਰੇਸ ’ਚ ਮੁੰਡਿਆਂ ਵਿੱਚੋਂ ਅਦਿਤਿਆ ਨਫਰ ਨੇ ਪਹਿਲਾ, ਬਲਪ੍ਰੀਤ ਸਿੰਘ ਨੇ ਦੂਜਾ ਤੇ ਮ੍ਰਿਦੁਲ ਨੇ ਤੀਜਾ ਸਥਾਨ ਹਾਸਲ ਕੀਤਾ। ਕੁੜੀਆਂ ਵਿੱਚੋਂ ਗੁਰਨੀਤ ਕੌਰ ਨੇ ਪਹਿਲਾ, ਅਵਨੀਤ ਕੌਰ ਨੇ ਦੂਜਾ ਤੇ ਨਿਮਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਬੁਕ ਬੈਲੰਸ ਰੇਸ ਵਿੱਚੋਂ ਸਹਿਜਪ੍ਰੀਤ ਸਿੰਘ ਨੇ ਪਹਿਲਾ, ਰੋਹਿਤ ਠਾਕੁਰ ਨੇ ਦੂਜਾ ਤੇ ਸ਼ੁਭਮ ਸਿਮਿਕ ਨੇ ਤੀਜਾ ਸਥਾਨ ਹਾਸਲ ਕੀਤਾ। ਕੁੜੀਆਂ ਵਿੱਚੋਂ ਦਿਲਸਿਮਰਨ ਕੌਰ ਨੇ ਪਹਿਲਾ, ਵੰਦਨਾ ਨੇ ਦੂਜਾ ਤੇ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੈਮਨ ਸਪੂਨ ਰੇਸ ਵਿੱਚ ਮੁੰਡਿਆਂ ’ਚ ਗੈਵੀ ਕੈਂਥ ਨੇ ਪਹਿਲਾ, ਗੁਰਤਾਜ ਸਿੰਘ ਨੇ ਦੂਜਾ ਤੇ ਨਿਕੇਤਨ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਕੁੜੀਆਂ ਵਿੱਚੋਂ ਗੁਰਮਨ ਕੌਰ ਨੇ ਪਹਿਲਾ, ਦੀਸ਼ੀਤਾ ਕੁਮਾਰੀ ਨੇ ਦੂਜਾ ਤੇ ਪ੍ਰਭਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਆਖਰੀ ਰੇਸ ਜੋ ਕਿ ਥ੍ਰੀ ਲੈਗਸ ਰੇਸ ਸੀ ਉਸ ਵਿੱਚ ਮਿਹਰ ਕੌਰ ਤੇ ਸਿਮਰ ਕੁਸ਼ਵਾਹ ਨੇ ਪਹਿਲਾ ਸਥਾਨ, ਸੁਖਦੀਪ ਕੌਰ ਤੇ ਤਨੀਸ਼ਾ ਰਾਣੀ ਨੇ ਦੂਜਾ ਤੇ ਦਿਲਰੀਤ ਕੌਰ ਤੇ ਅਨਮੋਲ ਕੁਮਾਰੀ ਨੇ ਤੀਸਰਾ ਸਥਾਨ ਹਾਸਲ ਕੀਤਾ। ਖੇਡਾਂ ਦੌਰਾਨ ਮੰਚ ਦਾ ਸੰਚਾਲਨ ਮੈਡਮ ਦਲਜੀਤ ਕੌਰ ਤੇ ਮੈਡਮ ਨੀਰੂ ਨੇ ਸੰਭਾਲਿਆ। ਅੰਤ ਵਿੱਚ ਸਕੂਲ ਦੇਪ੍ਰਿੰਸੀਪਲ ਮੈਡਮ ਮਾਧਵੀ ਨੇ ਜਿੱਤੇ ਹੋਏ ਖਿਡਾਰੀਆਂ ਨੂੰ ਇਨਾਮ ਵੰਡੇ ਤੇ ਬਹੁਤ ਹੌਸਲਾ ਅਫ਼ਜਾਈ ਕੀਤੀ।