ਧਾਰਮਿਕ ਰੂਹ ਸੀ ਵਰਨਜੋਤ ਕੌਰ ਭਾਟੀਆ ਅੱਜ ਬਰਸੀ ’ਤੇ ਵਿਸ਼ੇਸ਼ : ਵਰਨਜੋਤ ਕੌਰ ਭਾਟੀਆ (ਗਗਨ)
Publish Date: Thu, 26 Nov 2026 08:08 PM (IST)
Updated Date: Thu, 26 Nov 2026 08:10 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਗੁਰਮਤਿ ਦੀਆਂ ਪੈੜਾਂ ’ਤੇ ਚੱਲ ਕੇ ਹਰ ਪਲ ਨੂੰ ਸਫ਼ਲ ਕਰਨ ਵਾਲੀ ਸਿੱਖ ਮਿਸ਼ਨਰੀ ਕਾਲਜ ਕਪੂਰਥਲਾ ਨਾਲ ਜੁੜ ਕੇ ਆਪਣੀ ਛੋਟੀ ਜਿਹੀ ਉਮਰ ਵਿਚ ਗੁਰਮਤਿ ਪ੍ਰਚਾਰ ਵਿਚ ਜੁੜ ਗਈ ਤੇ 9 ਸਾਲ ਦੀ ਉਮਰ ਵਿਚ ਹੀ ਖੰਡੇ-ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੀ ਬਣੀ ਧਾਰਮਿਕ ਰੂਹ ਵਰਨਜੋਤ ਕੌਰ ਭਾਟੀਆ ਗਗਨ ਨੇ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਤੇ ਧਾਰਮਿਕ ਆਗੂ ਹਰਜੀਤ ਸਿੰਘ ਭਾਟੀਆ ਦੇ ਗ੍ਰਹਿ ਮਾਤਾ ਰਵਿੰਦਰ ਕੌਰ ਦੀ ਕੁੱਖੋਂ 7 ਸਤੰਬਰ 1983 ਨੂੰ ਜਨਮ ਲਿਆ ਤੇ ਧਾਰਮਿਕ ਸੰਸਕਾਰ ਗ੍ਰਹਿਣ ਕੀਤੇ। ਜਨਮ ਤੋਂ ਹੀ ਸਹਿਜ ਅਵਸਥਾ ਗੰਭੀਰਤਾ ਤੇ ਨਿਮਰਤਾ ਦੀ ਮੂਰਤ ਗਗਨ ਨੂੰ ਵਾਹਿਗੁਰੂ ਪ੍ਰਮਾਤਮਾ ਦੀ ਲਗਨ ਲੱਗ ਗਈ, ਜਿਸ ਕਾਰਨ ਉਹ ਗੁਰਮਤਿ ਦੀ ਪ੍ਰਚਾਰਕ ਬਣ ਕੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਵਿਚ ਜਾ ਕੇ ਬੱਚਿਆਂ ਨੂੰ ਗੁਰਮਤਿ ਤੇ ਗੁਰਬਾਣੀ ਦਾ ਗਿਆਨ ਦ੍ਰਿੜ ਕਰਵਾਉਂਣ ਲਈ ਵੱਖ-ਵੱਖ ਵਿਸ਼ਿਆਂ ਤੇ ਕੁਇਜ਼ ਮੁਕਾਬਲੇ, ਭਾਸ਼ਨ ਤੇ ਕੀਰਤਨ ਮੁਕਾਬਲੇ ਕਰਵਾਉਂਦੀ ਤੇ ਇਨ੍ਹਾਂ ਵਿਚ ਆਪ ਵੀ ਭਾਗ ਲੈਂਦੀ। ਆਪਣੀਆਂ ਧਾਰਮਿਕ ਰੁਚੀਆਂ ਤੇ ਚੰਗੀਆਂ ਪ੍ਰਾਪਤੀਆਂ ਸਦਕਾ ਉਸ ਨੇ ਅਨੇਕਾਂ ਯਾਦਗਾਰੀ ਚਿੰਨ੍ਹ ਤੇ ਸਨਮਾਨ ਪ੍ਰਾਪਤ ਕੀਤੇ ਪਰ 27 ਨਵੰਬਰ 2003 ਨੂੰ ਦਿਲ ਦੇ ਰੋਗ ਤੋਂ ਪੀੜਤ ਹੋਣ ਕਰਕੇ ਵਾਹਿਗੁਰੂ ਨੇ ਉਸਨੂੰ ਹਮੇਸ਼ਾ ਲਈ ਆਪਣੇ ਚਰਨਾਂ ਵਿਚ ਬੁਲਾ ਲਿਆ ਤੇ ਸਦਾ ਲਈ ਵਿਛੋੜਾ ਦੇ ਗਈ। ਇਸ ਧਾਰਮਿਕ ਵਿੱਛੜੀ ਰੂਹ ਨੂੰ 27 ਨਵੰਬਰ ਨੂੰ ਪਰਿਵਾਰਕ ਮੈਂਬਰ ਤੇ ਸਮਾਜ ਦਾ ਹਰ ਵਰਗ ਤੇ ਧਾਰਮਿਕ, ਸਮਾਜਿਕ ਸੰਸਥਾਵਾਂ ਯਾਦ ਕਰਨਗੀਆਂ ਤੇ ਦਿਲੋਂ ਸ਼ਰਧਾ ਭੇਟ ਕਰਨਗੇ।