ਸੁਲਤਾਨਪੁਰ ਲੋਧੀ ਫੋਟੋਗਰਾਫਰ ਕਲੱਬ ਨੇ ਕੀਤੀ ਮੀਟਿੰਗ ਸੁਲਤਾਨਪੁਰ ਲੋਧੀ ਫੋਟੋ ਗਰਾਫਰ ਕਲੱਬ ਦੀ ਹੋਈ ਵਿਸ਼ੇਸ਼ ਮੀਟਿੰਗ
Publish Date: Tue, 29 Sep 2026 10:26 PM (IST)
Updated Date: Tue, 29 Sep 2026 10:27 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਕਲੱਬ ਦੀ ਜ਼ਰੂਰੀ ਮੀਟਿੰਗ ਅੱਜ ਪ੍ਰਧਾਨ ਸਰਬਜੀਤ ਸਿੰਘ ਸਾਬੀ ਬਿਧੀਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਵਿਖੇ ਹੋਈ,ਜਿਸ ਵਿੱਚ ਜੇਪੀਸੀ ਕਲੱਬ ਜਲੰਧਰ ਤੋਂ ਵਿਸ਼ੇਸ਼ ਤੌਰ ’ਤੇ ਪ੍ਰਧਾਨ ਸੁਖਵਿੰਦਰ ਸਿੰਘ ਨੰਨੜਾ ਆਪਣੀ ਟੀਮ ਸਮੇਤ ਹਾਜ਼ਰ ਹੋਏ, ਜਿਨ੍ਹਾਂ ਨੂੰ ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਕਲੱਬ ਵੱਲੋਂ ਪ੍ਰਧਾਨ ਸਰਬਜੀਤ ਸਿੰਘ ਸਾਬੀ ਦੀ ਅਗਵਾਈ ਹੇਠ ਜੀ ਆਇਆਂ ਆਖਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੇਪੀਸੀ ਕਲੱਬ ਜਲੰਧਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੰਦਰਾ ਨੇ ਕਿਹਾ ਕਿ 3 ਅਕਤੂਬਰ ਦਿਨ ਸ਼ਨੀਵਾਰ ਨੂੰ ਜਲੰਧਰ ਦੇ ਵਿਕਟੋਰੀਆ ਗਾਰਡਨ ਵਿਖੇ ਇੱਕ ਵਿਸ਼ਾਲ ਫੋਟੋਗ੍ਰਾਫੀ ਐਗਜ਼ੀਬਿਸ਼ਨ ਲਗਾਈ ਜਾ ਰਹੀ ਹੈ ਅਤੇ ਨਾਲ ਹੀ ਜੇਪੀਸੀ ਕਲੱਬ ਦੀ ਸਲਾਨਾ ਡਾਇਰੀ ਰਿਲੀਜ਼ ਕੀਤੀ ਜਾਵੇਗੀ। ਉਨ੍ਹਾਂ ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਕਲੱਬ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਸ ਸਮਾਗਮ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇ। ਮੀਟਿੰਗ ਦੇ ਅਖੀਰ ਵਿੱਚ ਜੇਪੀਸੀ ਕਲੱਬ ਜਲੰਧਰ ਦੇ ਪ੍ਰਧਾਨ ਸੁਖਵਿੰਦਰ ਨੰਦਰਾ ਤੇ ਉਨ੍ਹਾਂ ਦੀ ਟੀਮ ਵੱਲੋਂ ਫੋਟੋਗਰਾਫੀ ਐਗਜ਼ੀਬਿਸ਼ਨ ਤੇ ਸਲਾਨਾ ਡਾਇਰੀ ਰਿਲੀਜ਼ ਫੰਕਸ਼ਨ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਜੇਪੀਸੀ ਕਲੱਬ ਜਲੰਧਰ ਤੋਂ ਪਹੁੰਚੀ ਟੀਮ ਚ ਪ੍ਰਧਾਨ ਸੁਖਵਿੰਦਰ ਸਿੰਘ ਨੰਦਰਾ, ਅਰਵਿੰਦਰਪਾਲ ਸਿੰਘ ਫਾਊਂਡਰ, ਪਵਨ ਕੁਮਾਰ ਕੈਸ਼ਅਰ, ਜਗਦੀਸ਼ ਕੁਮਾਰ, ਬਲਵੀਰ ਸਿੰਘ ਢੱਡਾ ਡਇਰੀ ਚੀਫ ਐਡੀਟਰ ਤੋਂ ਇਲਾਵਾ ਸੁਲਤਾਨਪੁਰ ਲੋਧੀ ਫੋਟੋਗਰਾਫਰ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਸਾਬੀ ਬਿਧੀਪੁਰ, ਸੈਕਟਰੀ ਸੰਦੀਪ ਸਿੰਘ ਸਨੀ, ਕੈਸ਼ੀਅਰ ਤਰਸੇਮ ਸਿੰਘ ਥਿੰਦ, ਬਲਵੰਤ ਸਿੰਘ ਸੰਗਰ ਸਾਬਕਾ ਪ੍ਰਧਾਨ, ਮੱਖਣ ਸਿੰਘ ਢਿੱਲੋਂ ਸੀਨੀਅਰ ਫੋਟੋਗ੍ਰਾਫਰ ਆਦਿ ਸਮੇਤ ਹਾਜ਼ਰ ਸਨ।