ਕ੍ਰਿਸਮਸ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ ਕ੍ਰਿਸਮਸ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਮੀਟਿੰਗ ਆਯੋਜਿਤ
Publish Date: Wed, 18 Nov 2026 06:34 PM (IST)
Updated Date: Wed, 18 Nov 2026 06:36 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਫੇਥ ਆਫ਼ ਚਰਚ ਦੇਸਲ ਵਿਖੇ ਪਾਸਟਰ ਮਹਿਲ ਸਿੰਘ ਦੀ ਅਗਵਾਈ ਹੇਠ ਕ੍ਰਿਸਮਸ ਦੇ ਪਵਿੱਤਰ ਤਿਉਹਾਰ ਦੇ ਸਬੰਧ ਵਿੱਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਨੇ ਕੀਤੀ ਵਿਸ਼ੇਸ਼ ਸ਼ਿਰਕਤ ਕੀਤੀ, ਪਾਸਟਰ ਡੈਨੀਅਲ ਨਸ਼ੱਤਰ ਨੇ ਸਾਰੇ ਕਾਰਜਪ੍ਰਬੰਧ ਵਾਸਤੇ ਦੁਆ ਕੀਤੀ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਮੀਟਿੰਗ ਦੌਰਾਨ ਕ੍ਰਿਸਮਸ ਸ਼ੋਭਾ ਯਾਤਰਾ ਨੂੰ ਸ਼ਰਧਾ, ਉਤਸ਼ਾਹ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਸ਼ੋਭਾ ਯਾਤਰਾ ਦੇ ਪ੍ਰਬੰਧਾਂ, ਸਹਿਯੋਗ ਅਤੇ ਸਮੂਹ ਮਸੀਹੀ ਭਾਈਚਾਰੇ ਦੀ ਸ਼ਮੂਲੀਅਤ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਕ੍ਰਿਸਮਸ ਪਿਆਰ, ਸ਼ਾਂਤੀ, ਸੇਵਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਵਾਲਾ ਪਵਿੱਤਰ ਤਿਉਹਾਰ ਹੈ। ਅਜਿਹੇ ਧਾਰਮਿਕ ਅਤੇ ਸਮਾਜਿਕ ਸਮਾਗਮ ਸਮਾਜ ਵਿੱਚ ਏਕਤਾ, ਆਪਸੀ ਸਤਿਕਾਰ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ। ਅਖੀਰ ਵਿੱਚ ਸਮੂਹ ਹਾਜ਼ਰੀਨ ਵੱਲੋਂ ਕ੍ਰਿਸਮਸ ਸ਼ੋਭਾ ਯਾਤਰਾ ਨੂੰ ਸਫ਼ਲ ਬਣਾਉਣ ਲਈ ਪਾਸਟਰ ਮਹਿਲ ਨੂੰ ਮਿਲਜੁਲ ਕੇ ਸਹਿਯੋਗ ਦੇਣ ਦਾ ਸੰਕਲਪ ਲਿਆ ਗਿਆ। ਇਸ ਮੌਕੇ ਚੇਅਰਮੈਨ ਦਲਜੀਤ ਸਿੰਘ, ਚੇਅਰਮੈਨ ਬਲਵਿੰਦਰ ਮਸੀਹ, ਯੂਥ ਆਗੂ ਸੇਵਕ ਸਹੋਤਾ, ਪਾਸਟਰ ਨਿਰਵੈਰ, ਪਾਸਟਰ ਰੇਸ਼ਮ ਮਸੀਹ, ਪਾਸਟਰ ਅਮਰਜੀਤ, ਪਾਸਟਰ ਮੱਲੀ, ਪਾਸਟਰ ਪੂਰਨ, ਪਾਸਟਰ ਮਨਦੀਪ ਆਰਾਧਕ ਰੇਸ਼ਮ ਮਸੀਹ, ਭਾਈ ਹੀਰਾ ਸਿੰਘ ਸੁਲਤਾਨਪੁਰ, ਭਾਈ ਹੀਰਾ ਮਸੀਹ ਬੂਹ,ਭਾਈ ਦਰਸ਼ਨ, ਭਾਈ ਜਗੀਰ ਮਸੀਹ, ਸੰਦੀਪ ਸਿੰਘ ਆਪ ਆਗੂ ਹਾਜ਼ਰ ਸਨ।