ਜੇਸੀਟੀ ਮਿੱਲ ਥਾਪਰ ਕਾਲੋਨੀ ਵਿਖੇ ਛੱਠ ਪੂਜਾ ਦੀਆਂ ਤਿਆਰੀਆਂ ਸ਼ੁਰੂ ਜੇਸੀਟੀ ਮਿਲ ਥਾਪੜ ਕਲੋਨੀ ਵਿਖੇ ਛੱਠ ਪੂਜਾ ਮਨਾਉਣ ਸਬੰਧੀ ਵਿਸ਼ੇਸ਼ ਮੀਟਿੰਗ, ਤਿਆਰੀਆਂ ਸ਼ੁਰੂ
Publish Date: Mon, 26 Oct 2026 06:41 PM (IST)
Updated Date: Mon, 26 Oct 2026 06:43 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੇਸੀਟੀ ਮਿੱਲ ਥਾਪਰ ਕਲੋਨੀ ਵਿਖੇ ਛੱਠ ਪੂਜਾ ਦਾ ਤਿਉਹਾਰ ਮਨਾਉਣ ਸਬੰਧੀ ਪ੍ਰਬੰਧਕਾਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਦੌਰਾਨ ਛੱਠ ਪੂਜਾ ਦੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਲਾਬ ਦੀ ਸਫ਼ਾਈ, ਲਾਈਟਾਂ ਲਗਾਉਣ, ਪਾਣੀ ਦੀ ਵਿਵਸਥਾ ਤੇ ਹੋਰ ਜ਼ਰੂਰੀ ਪ੍ਰਬੰਧਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਮੌਜੂਦ ਸੁਨੀਲ ਪਾਂਡੇ, ਸੁਰਜੀਤ, ਅਜੇ ਯਾਦਵ, ਰਾਜੂ ਤਿਵਾੜੀ, ਸੁਧੀਰ ਸਿੰਘ, ਸ਼ਰਧਾ ਸਿੰਘ, ਕਾਰਤਿਕ, ਭੋਲਾ ਪ੍ਰਸ਼ਾਦ, ਅਨੁਰੁੱਧ ਤਿਵਾੜੀ, ਲਲਿੰਦਰ ਆਦਿ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੇਸੀਟੀ ਮਿੱਲ ਥਾਪਰ ਕਲੋਨੀ ਵਿਖੇ ਛੱਠ ਪੂਜਾ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਤਿਉਹਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਪੂਜਾ ਸਥਾਨ ’ਤੇ ਤਲਾਬ ਦੀ ਸਫ਼ਾਈ, ਰੌਸ਼ਨੀ ਲਈ ਲਾਈਟਾਂ ਦਾ ਪ੍ਰਬੰਧ ਤੇ ਹੋਰ ਲੋੜੀਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਛੱਠ ਪੂਜਾ ਮੌਕੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਬੰਧਕਾਂ ਨੇ ਕਿਹਾ ਕਿ ਛੱਠ ਪੂਜਾ ਸ਼ਰਧਾ ਤੇ ਆਸਥਾ ਨਾਲ ਜੁੜਿਆ ਮਹੱਤਵਪੂਰਨ ਤਿਉਹਾਰ ਹੈ। ਇਸ ਨੂੰ ਸਫ਼ਲਤਾਪੂਰਵਕ ਮਨਾਉਣ ਲਈ ਸਾਰੇ ਪ੍ਰਬੰਧਕ ਮਿਲ ਕੇ ਯਤਨ ਕਰ ਰਹੇ ਹਨ ਤੇ ਤਿਉਹਾਰ ਮੌਕੇ ਸਾਫ਼-ਸਫ਼ਾਈ ਤੇ ਹੋਰ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।